Farmer Protest | ਅੱਜ ਅੰਦੋਲਨ ਦਾ 12ਵਾਂ ਦਿਨ ,‘ਦਿੱਲੀ ਕੂਚ’ 29 ਫਰਵਰੀ ਤੱਕ ਟਾਲਿਆ
Farmer Protest | ਅੱਜ ਅੰਦੋਲਨ ਦਾ 12ਵਾਂ ਦਿਨ ,‘ਦਿੱਲੀ ਕੂਚ’ 29 ਫਰਵਰੀ ਤੱਕ ਟਾਲਿਆ
#SKM #Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #abpsanjha #ABPNews #abplive
ਸਮੀਖਿਆ ਮਗਰੋਂ ਦਿੱਲੀ ਕੂਚ ਬਾਰੇ ਅਗਲੀ ਰਣਨੀਤੀ ਦਾ ਐਲਾਨ 29 ਫਰਵਰੀ ਨੂੰ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ’ਤੇ ਦੱਸਿਆ, ‘‘ਕਿਸਾਨ 24 ਫਰਵਰੀ ਨੂੰ ਦੋਵਾਂ ਬਾਰਡਰਾਂ ’ਤੇ ਮੋਮਬੱਤੀ ਮਾਰਚ ਕੱਢਣਗੇ। 25 ਤਰੀਕ ਨੂੰ ਸੈਮੀਨਾਰ ਹੋਣਗੇ ਜਦੋਂਕਿ 26 ਫਰਵਰੀ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਕੇਂਦਰ ਸਰਕਾਰ ਦੇ 20-20 ਫੁੱਟ ਉੱਚੇ ਪੁਤਲੇ ਫੂਕੇ ਜਾਣਗੇ। 27 ਤੇ 28 ਫਰਵਰੀ ਨੂੰ ਕਿਸਾਨ ਆਗੂ ਵਿਚਾਰ ਚਰਚਾ ਕਰਨਗੇ ਤੇ 29 ਨੂੰ ਦਿੱਲੀ ਕੂਚ ਬਾਰੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।’’ ਕਾਬਿਲੇਗੌਰ ਹੈ ਕਿ ਕਿਸਾਨਾਂ ਆਗੂਆਂ ਨੇ ਕੇਂਦਰੀ ਵਜ਼ੀਰਾਂ ਨਾਲ ਚੌਥੇ ਗੇੜ ਦੀ ਮੀਟਿੰਗ ਬੇਸਿੱਟਾ ਰਹਿਣ ਮਗਰੋਂ 21 ਫਰਵਰੀ ਨੂੰ ਦਿੱਲੀ ਕੂਚ ਦਾ ਫੈਸਲਾ ਕੀਤਾ ਸੀ, ਪਰ ਇਸ ਦਰਮਿਆਨ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਵੱਲੋਂ ਇਕ ਟਵੀਟ ਰਾਹੀਂ ਦਿੱਤੇ ਗੱਲਬਾਤ ਦੇ ਸੱਦੇ ’ਤੇ ਕਿਸਾਨ ਆਗੂ ਵਿਚਾਰ ਚਰਚਾ ਕਰ ਹੀ ਰਹੇ ਸਨ ਕਿ ਖਨੌਰੀ ਬਾਰਡਰ ’ਤੇ ਹਰਿਆਣਾ ਪੁਲੀਸ ਵੱਲੋਂ ਚਲਾਈ ਕਥਿਤ ਗੋਲੀ ਕਰਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਜਿਸ ਕਰਕੇ ਕੂਚ ਦੇ ਪ੍ਰੋਗਰਾਮ ਨੂੰ ਦੋ ਦਿਨ ਲਈ ਮੁਲਤਵੀ ਕਰਨਾ ਪਿਆ। ਕਿਸਾਨ ਆਗੂ ਸ਼ੁਭਕਰਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗਕਰ ਰਹੇ ਹਨ |