Farmer protest| ਸ਼ੰਭੂ ਬੌਰਡਰ 'ਤੇ ਅੱਜ ਅੰਦੋਲਨ ਦਾ 5ਵਾਂ ਦਿਨ,ਕੂਚ ਦੀ ਕੋਸ਼ਿਸ਼ ਲਈ ਤਿਆਰੀਆਂ
Farmer protest| ਸ਼ੰਭੂ ਬੌਰਡਰ 'ਤੇ ਅੱਜ ਅੰਦੋਲਨ ਦਾ 5ਵਾਂ ਦਿਨ,ਕੂਚ ਦੀ ਕੋਸ਼ਿਸ਼ ਲਈ ਤਿਆਰੀਆਂ
#Shambhuborder #FarmersProtest2024 #BharatBand #FarmersProtests #Haryana #Punjab #DelhiChalo #Sarwansinghpandher
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive
ਸ਼ੰਭੂ ਬੌਰਡਰ ਤੇ ਟਰਾਲੀਆਂ ਦੀਆਂ ਲੰਬੀਆਂ ਲਾਈਆਂ ਨੇ, ਕਿਸਾਨਾਂ ਨੇ ਹੁਣ ਇਸ ਬੌਰਡਰ ਨੂੰ ਆਪਣਾ ਘਰ ਬਣਾ ਲਿਆ ਅੱਜ ਕਿਸਾਨ ਅੰਦੋਲਨ ਪਾਰਟ 2 ਦਾ ਪੰਜਵਾਂ ਦਿਨ ਹੈ, 13 ਫਰਵਰੀ ਤੋਂ ਕਿਸਾਨ ਇੱਥੇ ਬੈਠੇ ਹੋਏ ਨੇ, ਲੰਗਰ ਵੀ ਇੱਥੇ ਹੀ ਛਕ ਰਹੇ ਅਤੇ ਟਰਾਲੀਆਂ ਨੂੰ ਘਰ ਬਣਾਇਆ ਹੋਇਆ ਹੈ, ਇਸ ਅੰਦੋਲਨ ਵਿੱਚ ਇੱਕ ਬਜ਼ੁਰਗ ਕਿਸਾਨ ਦੀ ਮੌਤ ਵੀ ਹੋ ਚੁੱਕੀ ਹੈ, ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਰੋਕਣ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਕੰਕਰੀਟ ਦੇ ਬੈਰੀਅਰ ਅਤੇ ਕੰਡਿਆਲੀ ਤਾਰ ਲਗਾ ਕੇ ਇਨ੍ਹਾਂ ਹੱਦਾਂ ਨੂੰ 'ਤੇ ਸਖ਼ਤ ਬੈਰੀਕੇਡਿੰਗ ਕੀਤੀ ਹੋਈ ਹੈ। ਪੁਲਿਸ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਵੀ ਸੁੱਟ ਰਹੀ ਹੈ। ਅੱਜ ਕਿਸਾਨ ਅੰਦੋਲਨ ਦਾ ਪੰਜਵਾਂ ਦਿਨ ਹੈ, ਪਹਿਲੇ ਦੋ ਦਿਨ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਫਿਰ ਤੀਜੇ ਦਿਨ ਮਾਹੌਲ ਥੋੜਾ ਸ਼ਾਂਤ ਰਿਹਾ ਪਰ ਚੌਥੇ ਦਿਨ ਫਿਰ ਹੰਝੂ ਗੈਸ ਦੇ ਗੋਲੇ ਦਾਗੇ ਗਏ ਅਤੇ ਅੱਜ ਪੰਜਵਾਂ ਦਿਨ ਹੈ , ਕਿਸਾਨ ਹੁਣ ਐਤਵਾਰ ਦਾ ਇੰਤਜ਼ਾਰ ਕਰ ਰਹੇ ਜਦੋਂ ਸਰਕਾਰ ਨਾਲ ਮੀਟਿੰਗ ਹੋਵੇਗੀ |