ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਨੂੰ ਲੱਗੀ ਅੱਗ, ਵੇਖੋ ਵੀਡੀਓ
ਪੰਜਾਬ ਦੇ ਹੁਸ਼ਿਆਰਪੁਰ ਰੇਲਵੇ ਸਟੇਸ਼ਨ 'ਤੇ ਪਾਰਕਿੰਗ ਲਾਈਨ 'ਚ ਖੜ੍ਹੀ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਟਰੇਨ ਦੇ ਏਸੀ ਕੋਚ 'ਚ ਅੱਗ ਲੱਗ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਹੁਸ਼ਿਆਰਪੁਰ ਸਟੇਸ਼ਨ 'ਤੇ ਖੜੀ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਟਰੇਨ ਦੇ ਏਸੀ ਕੋਚ 'ਚ ਅੱਗ ਲੱਗ ਗਈ। ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਟਰੇਨ ਦਾ ਦਿੱਲੀ ਲਈ ਰਵਾਨਗੀ ਦਾ ਸਮਾਂ ਰਾਤ 10.25 ਸੀ, ਘਟਨਾ ਦੇ ਸਮੇਂ ਟਰੇਨ ਖਾਲੀ ਸੀ। ਕੁਝ ਮਜ਼ਦੂਰਾਂ ਨੇ ਟਰੇਨ ਦੇ ਪਹਿਲੇ ਏਸੀ ਕੋਚ-ਏਸੀ ਟੂ-ਟੀਅਰ ਕੋਚ ਤੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ। ਅਧਿਕਾਰੀਆਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਿਸ ਨੇ ਤੁਰੰਤ ਪਹੁੰਚ ਕੇ ਅੱਗ 'ਤੇ ਕੁਝ ਮਿੰਟਾਂ 'ਚ ਕਾਬੂ ਪਾ ਲਿਆ।






















