(Source: ECI/ABP News)
Weather Alert in Punjab: ਮੌਸਮ ਵਿਭਾਗ ਦਾ ਅਲਰਟ, ਪੰਜਾਬ 'ਚ ਅਗਲੇ ਪੰਜ ਦਿਨ ਵਰ੍ਹੇਗਾ ਧੁੰਦ ਤੇ ਠੰਢ ਦਾ ਕਹਿਰ
Weather Alert in Punjab: ਮੌਸਮ ਵਿਭਾਗ ਦਾ ਅਲਰਟ, ਪੰਜਾਬ 'ਚ ਅਗਲੇ ਪੰਜ ਦਿਨ ਵਰ੍ਹੇਗਾ ਧੁੰਦ ਤੇ ਠੰਢ ਦਾ ਕਹਿਰ
#weather #alert #Punjab #abpsanjha
Weather Alert in Punjab: ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਲਈ ਅਲਰਟ ਜਾਰੀ ਕੀਤਾ ਹੈ। ਅਗਲਾ ਹਫਤਾ ਦੋਵਾਂ ਸੂਬਿਆਂ ਵਿੱਚ ਧੁੰਦ ਦਾ ਕਹਿਰ ਰਹੇਗਾ। ਇਸ ਦੇ ਨਾਲ ਹੀ ਪਾਰਾ ਹੋਰ ਹੇਠਾਂ ਜਾਣ ਦੇ ਆਸਾਰ ਹਨ।
ਹਾਸਲ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਨੇ ਆਉਂਦੇ ਪੰਜ ਦਿਨਾਂ ਲਈ ਪੰਜਾਬ ਤੇ ਹਰਿਆਣਾ ਵਿਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ ਜਿਸ ਦਾ ਸਿੱਧਾ ਅਸਰ ਆਮ ਜੀਵਨ ’ਤੇ ਦੇਖਣ ਨੂੰ ਮਿਲੇਗਾ। ਉੱਤਰੀ ਭਾਰਤ ਹੀ ਆਉਂਦੇ ਦਿਨਾਂ ’ਚ ਸੰਘਣੀ ਧੁੰਦ ਦੀ ਲਪੇਟ ਵਿਚ ਰਹੇਗਾ।
ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ 30 ਦਸੰਬਰ ਤੱਕ ਸੰਘਣੀ ਧੁੰਦ ਪੈਣ ਤੇ ਸੀਤ ਲਹਿਰ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਸੰਘਣੀ ਧੁੰਦ ਕਾਰਨ ਅੱਜ ਵੀ ਦੂਰ ਤੱਕ ਦੇਖ ਸਕਣ ਦੀ ਸਮਰੱਥਾ ਘੱਟ ਰਹੀ। ਸੜਕਾਂ ਉੱਪਰ ਵਾਹਨਾਂ ਦੀ ਰਫਤਾਰ ਮੱਠੀ ਰਹੀ। ਇਸ ਕਰਕੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਦੱਸ ਦਈਏ ਕਿ ਇਸ ਸਮੇਂ ਦਿੱਲੀ, ਹਰਿਆਣਾ, ਰਾਜਸਥਾਨ ਸਮੇਤ ਪੂਰੇ ਦੇਸ਼ 'ਚ ਠੰਢ ਦਾ ਕਹਿਰ ਵਧਦਾ ਜਾ ਰਿਹਾ ਹੈ। ਉੱਤਰੀ ਭਾਰਤ ਦਾ ਜ਼ਿਆਦਾਤਰ ਹਿੱਸਾ ਸੀਤ ਲਹਿਰ ਦੀ ਮਾਰ ਝੱਲ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਧੁੰਦ ਦੀ ਚਾਦਰ ਛਾਈ ਹੋਈ ਹੈ। ਮੌਸਮ ਵਿਭਾਗ (IMD) ਨੇ ਕਿਹਾ ਕਿ ਅਗਲੇ 48 ਘੰਟਿਆਂ ਦੌਰਾਨ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
![Mha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjha](https://feeds.abplive.com/onecms/images/uploaded-images/2025/02/10/571db82f97fd0f3676aea7d8435b65861739201571968370_original.jpg?impolicy=abp_cdn&imwidth=470)
![ਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ! ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲ](https://feeds.abplive.com/onecms/images/uploaded-images/2025/02/10/7e1913707ecb0da175104d303a3a7b221739201555154370_original.jpg?impolicy=abp_cdn&imwidth=100)
![ਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!](https://feeds.abplive.com/onecms/images/uploaded-images/2025/02/10/db187eee42fcabc8bc727ebddcb5949f1739201540237370_original.jpg?impolicy=abp_cdn&imwidth=100)
![Amritsar Police | ਅੰਮ੍ਰਿਤਸਰ ਪੁਲਿਸ ਨੇ ਕੀਤਾ ਅੱਤਵਾਦੀਆਂ ਦਾ ਪਰਦਾਫ਼ਾਸ਼! |Abp Sanjha](https://feeds.abplive.com/onecms/images/uploaded-images/2025/02/10/648370c819aa5ec400fd3721758e8ab91739201475169370_original.jpg?impolicy=abp_cdn&imwidth=100)
![Jagjit Singh Dhallewal | ਕੇਂਦਰ ਨਾਲ ਮੀਟਿੰਗ 'ਚ ਡੱਲੇਵਾਲ ਜਾਣਗੇ ਜਾਂ ਨਹੀਂ ? |abp sanjha|Dhallewal Health](https://feeds.abplive.com/onecms/images/uploaded-images/2025/02/10/e6d02301096fe4ee0648f931035a979317391928493381149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)