Corona in Punjab: ਕੋਰੋਨਾ ਦੇ ਖਤਰੇ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗੀਆਂ ਵੈਕਸੀਨ ਦੀ 50000 ਡੋਜ਼
Corona in Punjab: ਕੋਰੋਨਾ ਦੇ ਖਤਰੇ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗੀਆਂ ਵੈਕਸੀਨ ਦੀ 50000 ਡੋਜ਼
#corona #Punjab #Covidvaccine #abpsanjha
Corona in Punjab: ਕੋਰੋਨਾਵਾਇਰਸ ਦੇ ਖਤਰੇ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਵੈਕਸੀਨ ਦੀਆਂ 50,000 ਖੁਰਾਕਾਂ ਦੀ ਮੰਗ ਕੀਤੀ ਹੈ। ਪੂਰੇ ਵਿਸ਼ਵ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਵੈਕਸੀਨ ਵਧਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਮੇਂ ਪੰਜਾਬ ਵਿੱਚ ਰੋਜ਼ਾਨਾ 3000 ਤੋਂ 4000 ਲੋਕਾਂ ਦਾ ਟੀਕਾਕਰਨ ਹੋ ਰਿਹਾ ਹੈ।
ਸਰਕਾਰੀ ਸੂਤਰਾਂ ਮੁਤਾਬਕ ਕੋਵਿਡ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਕੇਂਦਰ ਸਰਕਾਰ ਤੋਂ 50,000 ਕੋਵਿਡ ਡੋਜ਼ ਦੀ ਮੰਗ ਕੀਤੀ ਹੈ। ਇਸ ਸਮੇਂ ਪੰਜਾਬ ਵਿੱਚ ਕੋਵਿਡ ਦੀਆਂ 30 ਹਜ਼ਾਰ ਡੋਜ਼ ਹਨ ਤੇ ਰੋਜ਼ਾਨਾ 3000 ਦੇ ਕਰੀਬ ਕੋਵਿਡ ਡੋਜ਼ ਲਾਈਆਂ ਰਹੀਆਂ ਹਨ। ਜੇਕਰ ਪੰਜਾਬ ਨੂੰ 50 ਹਜ਼ਾਰ ਡੋਜ਼ ਮਿਲ ਜਾਂਦੀਆਂ ਹਨ ਤਾਂ ਪੰਜਾਬ ਇਸ ਮੁਹਿੰਮ ਨੂੰ ਅਗਲੇ 25 ਦਿਨਾਂ ਤੱਕ ਜਾਰੀ ਰੱਖਣ ਲਈਯੋਗ ਹੋ ਜਾਵੇਗਾ।






















