ਕੁਲੱੜ੍ਹ ਪੀਜ਼ਾ Couple ਦਾ ਅਲਟੀਮੇਟਮ ਹੋਇਆ ਖਤਮ..ਹੁਣ ਕੀ ਹੈ ਨਿਹੰਗ ਸਿੰਘਾਂ ਦਾ ਅਗਲਾ ਕਦਮ.?
ਕੁਲੱੜ੍ਹ ਪੀਜ਼ਾ Couple ਦਾ ਅਲਟੀਮੇਟਮ ਹੋਇਆ ਖਤਮ..ਹੁਣ ਕੀ ਹੈ ਨਿਹੰਗ ਸਿੰਘਾਂ ਦਾ ਅਗਲਾ ਕਦਮ.?
ਜਲੰਧਰ 'ਚ ਕੁਲ੍ਹੱੜ ਪੀਜ਼ਾ ਖ਼ਿਲਾਫ਼ ਫਿਰ ਤੋਂ ਪ੍ਰਦਰਸ਼ਨ ਕਰਨ ਲਈ ਨਿਹੰਗ ਜਲੰਧਰ ਪਹੁੰਚ ਗਏ ਹਨ। ਸੀਪੀ ਦਫ਼ਤਰ ਪਹੁੰਚ ਕੇ ਅਧਿਕਾਰੀਆਂ ਨੂੰ ਮਿਲੇ ਤੇ ਜੋੜੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਨਿਹੰਗਾਂ ਨੇ ਜੋੜੇ ਨੂੰ 18 ਅਕਤੂਬਰ ਯਾਨੀ ਸ਼ੁੱਕਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਅੱਜ ਇਸ ਸਬੰਧੀ ਨਿਹੰਗ ਸਿੰਘ ਮੁੜ ਸ਼ਹਿਰ ਵਿੱਚ ਪੁੱਜੇ।
ਮਾਨ ਸਿੰਘ ਅਕਾਲੀ ਨੇ ਕਿਹਾ-ਸਾਡਾ ਉਦੇਸ਼ ਕਿਸੇ ਤਰ੍ਹਾਂ ਪੰਜਾਬ ਵਿੱਚੋਂ ਅਸ਼ਲੀਲਤਾ ਨੂੰ ਖਤਮ ਕਰਨਾ ਹੈ। ਸਾਨੂੰ ਪੁੱਛਿਆ ਜਾ ਰਿਹਾ ਹੈ ਕਿ ਸਾਨੂੰ ਦਸਤਾਰ ਉਤਾਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ ਤਾਂ ਅਸੀਂ ਜਵਾਬ ਦੇਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਰਹੇ ਹਾਂ। ਜਿੱਥੇ ਮੈਂ ਗਿਆਨੀ ਰਘੁਬੀਰ ਸਿੰਘ ਦੇ ਸਾਹਮਣੇ ਬੇਨਤੀ ਕਰਾਂਗਾ। ਜਿੱਥੋਂ ਅਸੀਂ ਆਦੇਸ਼ ਜਾਰੀ ਕਰਵਾਂਵਾਗੇ ਕਿ ਜਿਸ ਨੇ ਪੱਗ ਬੰਨਣੀ ਹੈ ਉਹ ਆਪਣੇ ਧਰਮ ਦੀ ਇੱਜ਼ਤ ਵੀ ਬਰਕਾਰ ਰੱਖੇ।






















