ਮੁਕਤਸਰ 'ਚ ਪਟਾਕੇ ਵੇਚਣ ਵਾਲਿਆਂ ਦਾ ਨਿਕਲਿਆ ਲੱਕੀ ਡਰਾਅ
ਮੁਕਤਸਰ 'ਚ ਪਟਾਕੇ ਵੇਚਣ ਵਾਲਿਆਂ ਦਾ ਨਿਕਲਿਆ ਲੱਕੀ ਡਰਾਅ
#Mukatsar #abplive
ਸ੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਵੱਲੋਂ ਦਿਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ ਜਿਲੇ ਭਰ ਵਿੱਚ 12 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਅਨੁਸਾਰ ਦਿਵਾਲੀ ਅਤੇ ਗੁਰਪੁਰਬ ਦੇ ਮੌਕੇ ਪਟਾਕਿਆਂ ਦੀ ਵਿਕਰੀ ਲਾਈਸੈਂਸ ਲਈ ਜਿਲ੍ਹੇ ਭਰ ਤੋਂ 1348 ਲੋਕਾਂ ਦੀਆਂ ਅਰਜੀਆਂ ਆਈਆਂ ਸਨ
1348 ਲੋਕਾਂ ਨੇ ਦਿਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਵੇਚਣ ਦੇ ਲਾਈਸਂਸ ਲੈਣ ਲਈ ਦਿੱਤੀਆਂ ਸਨ ਅਰਜ਼ੀਆਂ
ਇਸ ਤੋਂ ਬਾਅਦ ਜਿਲ੍ਹਾਂ ਰੈਡ ਕਰਾਸ ਭਵਨ ਵਿਖੇ ਉਪ ਮੰਡਲ ਮਜਿਸਟਰੇਟ ਕੰਵਰਜੀਤ ਸਿੰਘ ਮਾਨ ਦੀ ਦੇਖ ਰੇਖ ਹੇਠ ਪਾਰਦਰਸ਼ੀ ਢੰਗ ਤਰੀਕੇ ਨਾਲ ਡਰਾਅ ਕੱਢਿਆ ਗਿਆ
ਇਸ ਲੱਕੀ ਡਰਾਅ ਰਾਹੀਂ 12 ਦੇ ਕਰੀਬ ਪਟਾਕਾ ਵਿਕਰੇਤਾਵਾਂ ਨੂੰ ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ
ਤੇ ਪਟਾਕਿਆਂ ਦੀ ਵਿਕਰੀ ਨੂੰ ਲੈਕੇ ਜਿਲ੍ਹੇ ਭਰ ਵਿੱਚ 12 ਦੇ ਕਰੀਬ ਥਾਵਾਂ ਨਿਰਧਾਰਤ ਕੀਤੀਆਂ ਗਈਆਂ
ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਸਡੀਐਮ ਕੰਵਰਜੀਤ ਸਿੰਘ ਮਾਨ ਨੇ ਪਟਾਕੇ ਵੇਚਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਹੋਏ ਹੀ ਪਟਾਕੇ ਵੇਚੇ ਜਾਣ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਰੀਨ ਪਟਾਕੇ ਹੀ ਚਲਾਉਣ ਤਾਂ ਕਿ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਈ ਜਾ ਸਕੇ |
ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਨਜ਼ਰ ਆਇਆ ਜਾਂ ਬਿਨਾਂ ਲਾਇਸੰਸ ਤੋਂ ਪਟਾਕੇ ਵੇਚਦਾ ਨਜ਼ਰ ਆਇਆ ਤਾਂ ਉਸਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।






















