Mattewara 'ਚ ਹੁਣ ਨਹੀਂ ਲੱਗੇਗਾ ਟੈਕਸਟਾਈਲ ਪਾਰਕ, ਵਿਰੋਧ ਪ੍ਰਦਰਸ਼ਨਾਂ ਅੱਗੇ ਝੁਕੀ Mann government
ਮੱਤੇਵਾੜਾ (Mattewara Project) 'ਚ ਹੁਣ ਟੈਕਸਟਾਈਲ ਪਾਰਕ (textile park) ਨਹੀਂ ਲੱਗੇਗਾ। ਵਿਰੋਧ ਪ੍ਰਦਸਨਾਂ ਅੱਗੇ ਮਾਨ ਸਰਕਾਰ (Punjab Government) ਨੂੰ ਝੁਕਣਾ ਪਿਆ। ਮੱਤੇਵਾੜਾ ਪ੍ਰੋਜੈਕਟ ਦਾ ਵਿਰੋਧ ਕਰ ਰਹੀ PAC ਕਮੇਟੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਰੀ ਭਗਵੰਤ ਮਾਨ (Bhagwant Mann) ਵੱਲੋਂ ਇਹ ਐਲਾਨ ਕੀਤਾ ਗਿਆ। ਮੱਤੇਵਾੜਾ 'ਚ ਹੁਣ ਸਿਰਫ ਬਾਇਓ ਡਾਇਵਰਸਿਟੀ ਪ੍ਰੋਜੈਕਟ ਲੱਗੇਗਾ। ਸੱਤਾ 'ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਇਸ ਪ੍ਰੋਜੈਕਟ ਦਾ ਵਿਰੋਧ ਕਰਦੇ ਰਹੇ ਸੀ ਪਰ ਬਜਟ ਸੈਸ਼ਨ ਦੌਰਾਨ ਮੱਤੇਵਾੜਾ ਪ੍ਰੋਜੈਕਟ ਦੀ ਜਾਣਕਾਰੀ ਦੇਣ ਤੋਂ ਬਾਅਧ ਮੁੱਖ ਮੰਤਰੀ ਸਵਾਲਾਂ ਦੇ ਘੇਰੇ 'ਚ ਆ ਗਏ ਸੀ। ਜਿਸ ਤੋਂ ਬਾਅਦ ਮੱਤੇਵਾੜਾ ਪ੍ਰੋਜੈਕਟ (Mattewara project) ਦਾ ਵਿਰੋਧ ਕਰ ਰਹੀਆਂ ਸੰਘਰਸ਼ ਕਮੇਟੀ ਨੇ ਆਪਣਾ ਪ੍ਰਦਰਸ਼ਨ ਹੋਰ ਤਿੱਖਾ ਕਰ ਦਿੱਤਾ। ਵਿਰੋਧੀ ਵੀ ਮਾਨ ਸਰਕਾਰ ਨੂੰ ਇਸ ਮੁੱਦੇ ਤੇ ਘੇਰ ਰਹੇ ਸੀ ਅਤੇ ਹੁਣ ਮਾਨ ਸਰਕਾਰ ਨੂੰ ਵਿਰੋਧ ਅੱਗੇ ਝੁਕਣਾ ਪਿਆ ਅਤੇ ਮੱਤੇਵਾੜਾ 'ਚ ਪ੍ਰਸਤਾਵਿਤ ਟੈਕਸਟਾਈਲ ਪ੍ਰੋਜੈਕਟ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ।