(Source: ECI/ABP News/ABP Majha)
ਸੁਣੋ, Amritsar ਹਸਪਤਾਲ 'ਚ ਹੋਈਆਂ ਮੌਤਾਂ 'ਤੇ ਕੀ ਬੋਲੇ ਓਪੀ ਸੋਨੀ?
ਅੱਜ ਦਿਨ ਚੜਦੇ ਹੀ ਪੰਜਾਬ ਦੇ ਅੰਮ੍ਰਿਤਸਰ ਤੋਂ ਦੁਖਦਾਈ ਖ਼ਬਰ ਆਈ। ਜਿਸ 'ਚ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਵਿਚ ਆਕਸੀਜਨ ਦੀ ਕਮੀ ਨਾਲ 6 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ਵਿੱਚ 5 ਕੋਰੋਨਾ ਦੇ ਮਰੀਜ ਸੀ ਅਤੇ ਇੱਕ ਮਰੀਜ਼ ਕਿਸੇ ਹੋਰ ਬਿਮਾਰੀ ਨਾਲ ਪੀੜਤ ਸੀ। ਮਰੀਜ਼ਾਂ 'ਚ 28 ਸਾਲ ਦਾ ਇੱਕ ਨੌਜਵਾਨ ਵੀ ਸੀ। ਇਸ ਮੌਕੇ ਪੰਜਾਬ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਅਤੇ ਹਸਪਤਾਲ ਦੀ ਅਣਗਹਿਲੀ ਕਰਕੇ ਮੌਤਾਂ ਹੋਈਆਂ। ਹਸਪਤਾਲ ਵੱਲੋਂ ਆਕਸੀਜਨ ਦੀ ਕਮੀ ਬਾਰੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ 'ਚ ਲਿਆਉਣਾ ਚਾਹੀਦਾ ਸੀ। ਸਰਕਾਰ ਦੀਆਂ ਹਦਾਇਤਾਂ ਸਾਫ ਹਨ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ 'ਚ ਅਜਿਹੇ ਮਾਮਲੇ ਲਿਆਂਦੇ ਜਾਣ ਜਿੱਥੇ ਆਕਸੀਜਨ ਦੀ ਕਮੀ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਾਰੇ ਹਸਪਤਾਲ, ਜਿੱਥੇ ਕੋਵਿਡ ਦੇ ਮਰੀਜ ਸੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਇਸ ਮਾਮਲੇ ਵਿਚ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ। ਡੀਸੀ ਅੰਮ੍ਰਿਤਸਰ ਇਸ ਮਾਮਲੇ ਦੀ ਜਾਂਚ ਕਰਨਗੇ। ਨਾਲ ਹੀ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਹਸਪਤਾਲ 'ਚ ਕਾਫੀ ਬੈਡ ਹਨ।