Punjab Weather Update| ਠੰਢ ਨੇ ਤੋੜੇ 10 ਸਾਲਾਂ ਦੇ ਰਿਕਾਰਡ, ਲੋਹੜੀ ਵਾਲੇ ਦਿਨ ਸੰਘਣੀ ਧੁੰਦ, ਬੱਚ ਕੇ ਰਹੋ...
Punjab Weather Update| ਠੰਢ ਨੇ ਤੋੜੇ 10 ਸਾਲਾਂ ਦੇ ਰਿਕਾਰਡ, ਲੋਹੜੀ ਵਾਲੇ ਦਿਨ ਸੰਘਣੀ ਧੁੰਦ, ਬੱਚ ਕੇ ਰਹੋ...
#Punjab #Weather #Temprature #Fog #Rain #Snow #abpsanjha
#Cold
ਲੋਹੜੀ ਦੇ ਦਿਨ ਦੀ ਸ਼ੁਰਆਤ ਵੀ ਸੰਘਣੀ ਧੁੰਦ ਨਾਲ ਹੋਈ ਹੈ। ਪੰਜਾਬ, ਹਰਿਆਣਾ ਸਮੇਤ ਚੰਡੀਗੜ੍ਹ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹਨ। ਧੁੰਦ ਕਾਰਨ ਵਿਜ਼ੀਬਿਲਟੀ ਵੀ ਕਾਫ਼ੀ ਘੱਟ ਰਹੀ ਹੈ। ਸੜਕ 'ਤੇ 25 ਤੋਂ 50 ਮੀਟਰ ਤੱਕ ਹੀ ਵਿਜ਼ੀਬਿਲਟੀ ਹੀ ਰਹੀ। ਬੀਤੇ ਦਿਨ ਚੰਡੀਗੜ੍ਹ ਮੌਸਮ ਵਿਭਾਗ ਨੇ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਸੀ। ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ। ਜਿੱਥੇ 1.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 3 ਡਿਗਰੀ ਤਾਪਮਾਨ ਰਿਹਾ ਹੈ। ਉੱਤਰ ਭਾਰਤ ਵਿੱਚ ਠੰਢ ਨੇ ਪਿਛਲੇ 10 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਦਿਨ ਵੇਲੇ ਤਾਪਮਾਨ ਵੀ 9 ਡਿਗਰੀ ਤੋਂ 10 ਡਿਗਰੀ ਵਿਚਾਲੇ ਦਰਜ ਕਿਤਾ ਜਾ ਰਿਹਾ ਹੈ।






















