Punjabi Girl Death In Canada | 2 ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ ਮੌਤ, ਲਾਸ਼ ਲਿਆਉਣ ਲਈ ਭਟਕ ਰਿਹਾ ਪਰਿਵਾਰ
Punjabi Girl Death In Canada | 2 ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ ਮੌਤ, ਲਾਸ਼ ਲਿਆਉਣ ਲਈ ਭਟਕ ਰਿਹਾ ਪਰਿਵਾਰ
ਮਾਨਸਾ ਜ਼ਿਲ੍ਹੇ ਦੇ ਕਿਸਾਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
2 ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ ਮੌਤ
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਜ਼ਮੀਨ ਵੇਚ ਕੇ ਧੀ ਨੂੰ ਭੇਜਿਆ ਸੀ ਕੈਨੇਡਾ
ਪਰਿਵਾਰ ਦੀ ਸਰਕਾਰਾਂ ਅੱਗੇ ਗੁਹਾਰ
ਧੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ 'ਚ ਮਦਦ ਦੀ ਅਪੀਲ
ਜਿਸ ਧੀ ਨੂੰ ਚਾਈਂ ਚਾਈਂ ਡੋਲੀ ਬਿਠਾਉਣਾ ਸੀ
ਉਸ ਧੀ ਦੇ ਚੰਗੇ ਭਵਿੱਖ ਦੀ ਆਸ ਚ ਖੁਸ਼ੀ ਖੁਸ਼ੀ ਕਨੇਡਾ ਵਾਲੇ ਜਹਾਜ਼ ਚ ਵਿਦਾ ਕਰਕੇ ਆਏ ਪਰਿਵਾਰ ਤੇ ਦੁਖਾਂ ਦਾ ਪਹਾੜ ਟੁੱਟ ਗਿਆ ਹੈ |
ਅੱਜ ਉਹ ਧੀ ਵਿਦੇਸ਼ੀ ਧਰਤੀ ਦੇ ਲਾਸ਼ ਬਣ ਗਈ ਹੈ |
ਦੁਖਭਰੀ ਖਬਰ ਸਾਹਮਣੇ ਆਈ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਵਰੇ ਤੋਂ
ਜਿਥੇ ਦੋ ਏਕੜ ਜ਼ਮੀਨ ਦੇ ਮਾਲਕ ਗਰੀਬ ਕਿਸਾਨ ਮਿੱਠੂ ਸਿੰਘ ਨੇ
ਕਰੀਬ 2 ਮਹੀਨੇ ਪਹਿਲਾਂ ਆਪਣੀ ਇੱਕ ਏਕੜ ਜਮੀਨ ਵੇਚ ਕੇ ਧੀ ਬੇਅੰਤ ਕੌਰ ਨੂੰ ਕੈਨੇਡਾ ਭੇਜਿਆ ਸੀ
ਚੰਗੇ ਭਵਿੱਖ ਦੀ ਆਸ ਲਾਈ ਬੈਠੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ
ਕਿਓਂਕਿ ਉਹਨਾਂ ਦੀ ਧੀ ਦੀ ਕਨੇਡਾ ਚ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ।
ਇਹ ਮੰਦਭਾਗੀ ਖਬਰ ਜਿਵੇਂ ਹੀ ਪਰਿਵਾਰ ਨੂੰ ਮਿਲੀ ਤਾਂ ਮਾਤਮ ਪਸਰ ਗਿਆ
ਮਾਂ - ਬਾਪ ਸਦਮੇ ਚ ਹਨ | ਧੀ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ
ਉਨ੍ਹਾਂ ਮੁੱਖ ਮੰਤਰੀ ਪੰਜਾਬ ਤੇ ਬਠਿੰਡਾ ਤੋਂ ਸਾਂਸਦ ਬਾਦਲ ਅੱਗੇ ਮਦਦ ਦੀ ਗੁਹਾਰ ਲਗਾਈ ਹੈ |