Firozpur Rain | ਫ਼ਿਰੋਜ਼ਪੁਰ ਵਿੱਚ ਭਾਰੀ ਮੀਂਹ, ਬਰਸਾਤੀ ਪਾਣੀ ਕਾਰਨ ਸੜਕਾਂ ਬਣੀਆਂ ਨਦੀਆਂ
Firozpur Rain | ਫ਼ਿਰੋਜ਼ਪੁਰ ਵਿੱਚ ਭਾਰੀ ਮੀਂਹ, ਬਰਸਾਤੀ ਪਾਣੀ ਕਾਰਨ ਸੜਕਾਂ ਬਣੀਆਂ ਨਦੀਆਂ
ਪੰਜਾਬ ਭਰ 'ਚ ਬਾਰਿਸ਼ ਨੇ ਮੌਸਮ ਕੀਤਾ ਸੁਹਾਵਣਾ
ਫ਼ਿਰੋਜ਼ਪੁਰ ਵਿੱਚ ਭਾਰੀ ਮੀਂਹ
ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ
ਬਰਸਾਤੀ ਪਾਣੀ ਕਾਰਨ ਸੜਕਾਂ ਬਣੀਆਂ ਨਦੀਆਂ
ਲੋਕਾਂ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਿਲ
ਬਰਸਾਤੀ ਪਾਣੀ 'ਚ ਵਹਿ ਗਏ ਨਿਗਮ ਵਿਭਾਗ ਦੇ ਦਾਅਵੇ
ਪੰਜਾਬ ਭਰ ਚ ਹੋ ਰਹੀ ਬਾਰਿਸ਼ ਨੇ ਜਿਥੇ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਤੇ ਕਿਸਾਨਾਂ ਦੇ ਚਿਹਰੇ ਖਿਲਾ ਦਿੱਤੇ ਹਨ
ਉਥੇ ਹੀ ਇਸ ਬਾਰਿਸ਼ ਨੇ ਕਈ ਸ਼ਹਿਰਾਂ ਕਸਬਿਆਂ ਚ ਨਿਗਮ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ |
ਤਸਵੀਰਾਂ ਹਨ ਫ਼ਿਰੋਜ਼ਪੁਰ ਦੀਆਂ
ਜਿਥੇ ਹੋਈ ਬਾਰਿਸ਼ ਤੋਂ ਬਾਅਦ ਸ਼ਹਿਰ ਦੀਆਂ ਕਈ ਸੜਕਾਂ ਨਦੀਆਂ ਦਾ ਰੂਪ ਧਾਰਨ ਕਰਦੀਆਂ ਨਜ਼ਰ ਆਈਆਂ
ਇੰਨਾ ਹੀ ਨਹੀਂ ਕਈ ਇਲਾਕਿਆਂ ਵਿੱਚ ਫੁੱਟ ਫੁੱਟ ਖੜ੍ਹਾ ਪਾਣੀ ਰਾਹਗੀਰਾਂ ਲਈ ਮੁਸੀਬਤ ਬਣਿਆ ਨਜ਼ਰ ਆਇਆ |
ਆਲਮ ਇਹ ਹੈ ਕਿ ਕਈ ਥੀਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੈ ਤੇ ਕੰਮਕਾਜੀ ਲੋਕ ਬਾਰਿਸ਼ ਤੇ ਖੜ੍ਹੇ ਪਾਣੀ ਚ ਹੀ
ਸਫ਼ਰ ਕਰਨ ਲਈ ਮਜ਼ਬੂਰ ਹਨ |






















