ਪੜਚੋਲ ਕਰੋ
ਪੰਜਾਬ ਦੀਆਂ ਬੱਸਾਂ ਚੋਂ ਭਿੰਡਰਾਵਾਲੇ ਦੀ ਤਸਵੀਰ ਹਟਾਉਣ ਦੇ 'ਤੇ SGPC ਨੂੰ ਇਤਰਾਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਰਕਾਰੀ ਆਦੇਸ਼ ਤੇ ਇਤਰਾਜ਼ ਜਤਾਇਆ ਗਿਆ ਹੈ। ਦੱਸ ਦਈਏ ਕਿ ADGP ਲਾਅ ਐਂਡ ਆਰਡਰ ਵੱਲੋਂ ਇੱਕ ਚਿੱਠੀ ਜਾਰੀ ਹੋਈ ਸੀ ਜਿਸ 'ਚ ਸਰਕਾਰੀ ਬੱਸਾਂ 'ਚ ਭਿੰਡਰਾਵਾਲੇ ਅਤੇ ਜਗਤਾਰ ਹਵਾਰਾ ਦੀਆਂ ਫੋਟੋਆਂ (Bhindrawala and Jagtar Hawara pictures) ਲਗਾਉਣ 'ਤੇ ਇਤਰਾਜ਼ ਜਤਾਇਆ ਗਿਆ। ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ ਨੂੰ ਹਟਾਉਣ ਦੇ ਨਿਰਦੇਸ਼ ਜਾਰੀ ਹੋਏ ਸੀ। ਪਰ SGPC ਨੇ ਇਨ੍ਹਾਂ ਤਸਵੀਰਾਂ ਨੂੰ ਇਤਰਾਜ਼ਯੋਗ ਦੱਸਣ 'ਤੇ ਨਰਾਜ਼ਗੀ ਜਤਾਈ ਹੈ। ਸੰਗਰੂਰ ਡਿਪੋ ਦੀ ਇੱਕ ਬੱਸ 'ਚ ਤਸਵੀਰਾਂ ਲੱਗੀਆਂ ਸੀ। ਜਿਨ੍ਹਾਂ ਬਾਰੇ ਜਾਣਕਾਰੀ ਮਿਲਣ ਤੇ ADGP ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਕਾਇਮ ਰੱਖਣ ਦੇ ਮੱਦੇਨਜ਼ਰ ਇਹ ਆਦੇਸ਼ ਜਾਰੀ ਕੀਤੇ ਗਏ ਸੀ, ਪਰ ਇਨ੍ਹਾਂ ਆਦੇਸ਼ਾਂ 'ਤੇ SGPC ਨੇ ਇਤਰਾਜ਼ ਜਤਾਇਆ ਹੈ।
ਹੋਰ ਵੇਖੋ






















