Sidhu moosewala Murder case : ਨਿਆਂਇਕ ਹਿਰਾਸਤ 'ਚ ਭੇਜੇ ਗਏ ਪ੍ਰਿਆਵਰਤ ਫੌਜੀ, ਕਸ਼ਿਸ਼, ਕੇਸ਼ਵ ਤੇ ਦੀਪਕ
ਨਿਆਂਇਕ ਹਿਰਾਸਤ 'ਚ ਭੇਜੇ ਗਏ ਪ੍ਰਿਆਵਰਤ ਫੌਜੀ, ਕਸ਼ਿਸ਼, ਕੇਸ਼ਵ ਤੇ ਦੀਪਕ
ਸਿੱਧੂ ਮੂਸੇਵਾਲਾ ਕਤਲਕਾਂਡ 'ਚ ਹੋਈ ਸੀ ਗ੍ਰਿਫ਼ਤਾਰੀ
ਪ੍ਰਿਆਵਰਤ ਫੌਜੀ ਤੇ ਕੇਸ਼ਵ ਮੂਸੇਵਾਲਾ ਕਤਲ ਦੇ ਸ਼ਾਰਪ ਸ਼ੂਟਰ
30 ਜੁਲਾਈ ਨੂੰ ਮੁੜ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਮਾਨਸਾ ਦੀ ਅਦਾਲਤ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਪ੍ਰਿਆਵਰਤ ਫੋਜੀ, ਕਸ਼ਿਸ਼, ਕੇਸ਼ਵ ਅਤੇ ਦੀਪਕ ਟੀਨੂੰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਪੁਲੀਸ ਨੇ ਇਨ੍ਹਾਂ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਪ੍ਰਿਆਵਰਤ ਫੋਜੀ, ਕਸ਼ਿਸ਼, ਕੇਸ਼ਵ ਅਤੇ ਦੀਪਕ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਾਲਾਂਕਿ ਉਕਤ ਮੁਲਜ਼ਮਾਂ ਨੂੰ 30 ਜੁਲਾਈ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ .ਪ੍ਰਿਆਵਰਤ ਫੋਜੀ ਤੇ ਕੇਸ਼ਵ ਮੂਸੇਵਾਲਾ ਕਤਲ ਦੇ ਸ਼ਾਰਪ ਸ਼ੂਟਰ ਨੇ ,,,, ਅੰਕਿਤ ਸੇਰਸਾ ਵੀ 6 ਸ਼ਾਰਪ ਸ਼ੂਟਰਾਂ ਚੋਂ ਇੱਕ ਹੈ. ਜੋ ਗ੍ਰਿਫ਼ਤਾਰ ਹੋ ਚੁੱਕਿਆ ਹੈ. ਜਦਕਿ ਜਗਰੂਪ ਰੂਪਾ, ਮਨਹ੍ਰੀਤ ਮੰਨੂੰ ਤੇ ਦੀਪਕ ਮੂੰਡੀ ਹਾਲੇ ਵੀ ਫਰਾਰ ਚੱਲ ਰਹੇ ਨੇ.