ਪੜਚੋਲ ਕਰੋ
ਸਿਰਮਜੀਤ ਬੈਂਸ 'ਤੇ ਚੱਲੀਆਂ ਗੋਲ਼ੀਆਂ, ਭਤੀਜੇ ਨੇ ਹੀ ਕੀਤਾ ਕਾਤਲਾਨਾ ਹਮਲਾ
ਸੰਗਰੂਰ ਵਿੱਚ ਅਰਵਿੰਦ ਖੰਨਾ ਦੀ ਫਾਊਂਡੇਸ਼ਨ ਉਮੀਦ ਵੱਲੋਂ ਰੋਜ਼ਗਾਰ ਸਿਰਜਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਫਾਊਂਡੇਸ਼ਨ ਨੇ ਲਗਭਗ 35 ਦੇ ਕਰੀਬ ਲੋਕਾਂ ਨੂੰ ਬਕਰੀ ਫਾਰਮਿੰਗ ਦੀ ਖ਼ਾਸ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਸਰਟੀਫਿਕੇਟ ਵੰਡੇ ਹਨ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਜ਼ਿਆਦਾਤਰ ਨੌਜਵਾਨ ਤੇ ਮਹਿਲਾਵਾਂ ਸ਼ਾਮਲ ਸਨ, ਜੋ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਐਨਜੀਓ ਦੇ ਮੈਂਬਰਾਂ ਨੇ ਦੱਸਿਆ ਕਿ ਟ੍ਰੇਨਿੰਗ ਦਾ ਮਕਸਦ ਸਿਰਫ਼ ਬੱਕਰੀ ਪਾਲਣ ਦੇ ਤਕਨੀਕੀ ਪੱਖਾਂ ਬਾਰੇ ਜਾਣਕਾਰੀ ਦੇਣਾ ਹੀ ਨਹੀਂ ਸੀ, ਬਲਕਿ ਇਹ ਵੀ ਸਮਝਾਉਣਾ ਸੀ ਕਿ ਇਕ ਵੱਖਰਾ ਫਾਰਮ ਕਿਵੇਂ ਸਫਲਤਾਪੂਰਵਕ ਚਲਾਇਆ ਜਾ ਸਕਦਾ ਹੈ। ਇਸ ਟ੍ਰੇਨਿੰਗ ਰਾਹੀਂ ਲਾਭਪਾਤਰੀਆਂ ਨੂੰ ਖੁਰਾਕ ਪ੍ਰਬੰਧਨ, ਬੀਮਾਰੀਆਂ ਤੋਂ ਬਚਾਅ, ਪ੍ਰਜਨਨ ਪ੍ਰਕਿਰਿਆ, ਅਤੇ ਆਧੁਨਿਕ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਮੀਦ ਫਾਊਂਡੇਸ਼ਨ ਦੀ ਮੈਨੇਜਮੈਂਟ ਨੇ ਜ਼ੋਰ ਦੇ ਕੇ ਕਿਹਾ ਕਿ ਟ੍ਰੇਨਿੰਗ ਤੋਂ ਇਲਾਵਾ ਆਰਥਿਕ ਮਦਦ ਵੀ ਉਪਲਬਧ ਕਰਵਾਈ ਗਈ ਹੈ। ਬਕਰੀ ਫਾਰਮ ਸ਼ੁਰੂ ਕਰਨ ਲਈ ਲਾਭਪਾਤਰੀਆਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਪੰਜ ਲੱਖ ਤੋਂ ਲੈ ਕੇ ਵੀਹ ਲੱਖ ਰੁਪਏ ਤੱਕ ਦੇ ਲੋਨ ਦਿਵਾਏ ਗਏ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਲੋਨ ਸਬਸਿਡੀ ਸਮੇਤ ਹਨ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ 50 ਫ਼ੀਸਦੀ ਸਬਸਿਡੀ ਦੀ ਸਹੂਲਤ ਦਿੱਤੀ ਗਈ ਹੈ। ਇਸ ਕਰਕੇ ਲੋਕਾਂ ਉੱਤੇ ਆਰਥਿਕ ਬੋਝ ਕਾਫੀ ਘੱਟ ਹੋਵੇਗਾ ਅਤੇ ਉਹ ਬਿਨਾਂ ਵੱਡੇ ਖਰਚੇ ਦੇ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣਗੇ।
Tags :
Simarjit Singh Bainsਹੋਰ ਵੇਖੋ
Advertisement






















