MSP 'ਤੇ ਬਣੀ ਕਮੇਟੀ ਖਿਲਾਫ SKM ਦੇ ਹੱਕ 'ਚ ਬੋਲੇ ਸੁਖਪਾਲ ਖਹਿਰਾ ਨੇ ਜਾਣੋ ਕੀ ਕਿਹਾ
ਅਖਿਲ ਹਿੰਦ ਕਿਸਾਨ ਕਾਂਗਰਸ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਐਮਐਸਪੀ ਬਾਰੇ ਹਾਲ ਹੀ ਵਿੱਚ ਗਠਿਤ ਕਮੇਟੀ (MSP committee) ਨੂੰ ਹਾਸੋਹੀਣੀ ਕਰਾਰ ਦਿੱਤਾ ਹੈ। ਖਹਿਰਾ ਨੇ ਪੰਜਾਬੀ ਕਿਸਾਨਾਂ ਨੂੰ ਕਮੇਟੀ ਚੋਂ ਬਾਹਰ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਖੇਤੀ ਕਮੇਟੀ ਚੋਂ ਬਾਹਰ ਰੱਖਣਾ ਮਨਜ਼ੂਰ ਨਹੀਂ ਹੈ ਕਿਉਂਕਿ ਦੇਸ਼ ਵਿੱਚ ਹਰੀ ਕ੍ਰਾਂਤੀ ਲਈ ਪੰਜਾਬ ਕਿਸਾਨਾਂ (Punjab Farmers) ਨੇ ਆਪਣਾ ਖੂਨ-ਪਸੀਨਾ ਵਹਾਇਆ ਹੈ। ਉਨ੍ਹਾਂ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ (agriculture secretary Sanjay Aggarwal) ਨੂੰ ਕਮੇਟੀ ਦਾ ਚੇਅਰਮੈਨ ਬਣਾਏ ਜਾਣ ’ਤੇ ਸਵਾਲ ਉਠਾਏ। ਕਿਸਾਨ ਵਿੰਗ ਦੇ ਪ੍ਰਧਾਨ ਖਹਿਰਾ ਨੇ ਕਮੇਟੀ ਨੂੰ ਬਰਖਾਸਤ ਕਰਨ ਦਾ ਐਲਾਨ ਕਰਨ ਅਤੇ ਇਸ ਵਿਸ਼ਵਾਸਘਾਤ ਵਿਰੁੱਧ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਵਿੱਚ ਐਸਕੇਐਮ ਨੂੰ ਆਪਣਾ ਸਮਰਥਨ ਦਿੱਤਾ।






















