Saloon 'ਚ ਕੰਮ ਕਰਨ ਵਾਲਾ ਮੰਗਦਾ ਸੀ ਵਿਦੇਸ਼ੀ ਨੰਬਰਾਂ ਤੋਂ ਫਿਰੌਤੀਆਂ, ਪੁਲਿਸ ਨੇ ਕੀਤਾ ਗ੍ਰਿਫਤਾਰ
Saloon 'ਚ ਕੰਮ ਕਰਨ ਵਾਲਾ ਮੰਗਦਾ ਸੀ ਵਿਦੇਸ਼ੀ ਨੰਬਰਾਂ ਤੋਂ ਫਿਰੌਤੀਆਂ, ਪੁਲਿਸ ਨੇ ਕੀਤਾ ਗ੍ਰਿਫਤਾਰ
ਤਰਨ ਤਾਰਨ ਪੁਲਿਸ ਨੇ ਲੋਕਾਂ ਨੂੰ ਫੋਨ ਕਰਕੇ ਫਰੋਤੀਆਂ ਮੰਗਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ... ਫੜੇ ਗਏ ਦੋਸ਼ੀ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਵਪਾਰੀਆਂ ਦੇ ਕੋਲੋਂ ਫਰੋਤੀਆਂ ਦੀ ਮੰਗ ਕਰਦੇ ਸਨ... ਤਰਨ ਤਰਨ ਦੇ ਵਿੱਚ ਪਹਿਲਾਂ ਵਪਾਰੀਆਂ ਦੇ ਇਹ ਦੋਨੋਂ ਦੋਸ਼ੀ ਨੰਬਰ ਇਕੱਠੇ ਕਰਦੇ ਸੀ... ਬਾਅਦ ਦੇ ਵਿੱਚ ਉਹਨਾਂ ਨੂੰ ਫੋਨ ਕਰਕੇ ਫਰੌਤੀਆਂ ਮੰਗਦੇ ਸੀ ...ਅਤੇ ਫਰੋਤੀਆਂ ਨਾ ਦੇਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਸੀ....ਜਦ ਪੁਲਿਸ ਨੂੰ ਇਸ ਮਾਮਲੇ ਬਾਰੇ ਪਤਾ ਚੱਲਿਆ ਤਾਂ ਪੁਲਿਸ ਨੇ ਸੀਆਈਏ ਸਟਾਫ ਦੀਆਂ ਟੀਮਾਂ ਲਗਾ ਕੇ ਇਹਨਾਂ ਦੋਵਾਂ ਨੂੰ ਟਰੈਪ ਲਗਾ ਕੇ ਗ੍ਰਿਫਤਾਰ ਕੀਤਾ ਹੈ। ਤਰਨ ਤਰਨ ਦੇ ਐਸਐਸਪੀ ਗੌਰਵ ਤੂਰਾਂ ਨੇ ਦੱਸਿਆ ਕਿ ਇਨਾ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਮੋਬਾਈਲ ਫੋਨ ਅਤੇ ਵਿਦੇਸ਼ੀ ਨੰਬਰਾਂ ਤੋਂ ਜਿਨਾਂ ਤੋਂ ਧਮਕੀਆਂ ਦਿੰਦੇ ਸੀ... ਉਹ ਵੀ ਬਰਾਮਦ ਕੀਤੇ ਗਏ ਹਨ।






















