(Source: Poll of Polls)
ਪੰਜਾਬ 'ਚ ਡਾਕਟਰਾਂ ਦੀ ਹੜਤਾਲ 'ਤੇ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ ?
ਪੰਜਾਬ 'ਚ ਡਾਕਟਰਾਂ ਦੀ ਹੜਤਾਲ 'ਤੇ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ ?
ਚੰਡੀਗੜ (ਅਸ਼ਰਫ਼ ਢੁੱਡੀ)
ਪੰਜਾਬ ਸਰਕਾਰ ਲੋਕਾਂ ਦੀ ਸਿਹਤ ਲਈ ਨਵੇਂ ਕਦਮ ਚੁੱਕ ਰਹੀ ਹੈ । ਇਸ ਬਾਰੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ । ਉਨ੍ਹਾ ਕਿਹਾ ਕਿ ਜਿਲਾ ਸਿਹਤ ਬੋਰਡ ਬਣਾਏ ਗਏ ਹਨ । ਮੈਡੀਕਲ ਕਾਲਜਾ ਅਤੇ ਜਿਲਾ ਹਸਪਤਾਲਾ ਵਿਚ ਸੀਟੀ ਸਕੈਨ ਅਤੇ ਐਮ ਆਰ ਆਈ ਦੀਆਂ ਸਹੁਲਤਾਂ ਸ਼ੁਰੂ ਕਰ ਦਿਤੀਆ ਗਈਆ ਹਨ । ਮੈਡੀਕਲ ਵਿਦਿਆਰਥੀਆ ਲਈ ਪੰਜਾਬ ਸਿਹਤ ਵਿਭਾਗ ਵਲੋ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ । ਡਾਕਟਰਾਂ ਦੀ ਹੜਤਾਲ ਬਾਰੇ ਬੋਲਦਿਆ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਬੋਰਡ ਬਣਾ ਦਿਤਾ ਗਿਆ ਹੈ । ਪੰਜਾਬ ਦੇ ਸਰਕਾਰੀ ਹਸਪਤਾਲਾ ਵਿਚ ਡਾਕਟਰ ਹੜਤਾਲ ਤੇ ਚਲ ਰਹੇ ਹਨ ਇਸ ਬਾਰੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਜਿਲਾ ਸਿਹਤ ਬੋਰਡ ਬਣਾ ਦਿਤੇ ਗਏ ਹਨ । ਜੋ ਕਿ ਹਸਪਤਾਲਾ ਵਿਚ ਦੌਰਾ ਕਰਕੇ ਸੁਰਖਿਆ ਮੁਹੱਈਆ ਕਰਾਉਣ ਲਈ ਕੰਮ ਕਰ ਰਹੇ ਹਨ ।
ਮਹੁਲਾ ਕਲੀਨਿਕ ਵਿਚ ਦੋ ਕਰੋੜ ਤੋ ਵਧ ਲੋਕ ਹੁਣ ਤਕ ਆਪਣੀ ਦਵਾਈ ਲੈ ਚੁਕੇ ਹਨ । ਦੋ ਲਖ ਤੋ ਵਧ ਲੋਕ ਯੋਗਾ ਕਰਨ ਲਗ ਪਏ ਹਨ ਪੰਜਾਬ ਵਿਚ । ਪ੍ਰਾਈਵੇਟ ਮੈਡੀਕਲ ਕਾਲਜਾ ਨਾਲ ਮਿਲ ਪੰਜਾਬ ਸਰਕਾਰ ਦਿਲ ਦੇ ਮਰੀਜਾ ਅਤੇ ਹਾਰਟ ਅਟੈਕ ਦੇ ਮਰੀਜਾ ਨੂੰ ਜਲਦ ਇਲਾਜ ਦੇਣ ਲਈ ਕੰਮ ਕੀਤੇ ਜਾ ਰਹੇ ਹਨ ।