ਨਸ਼ੇ ਦੀ ਤਸਕਰ ਕਾਂਸਟੇਬਲ ਦੇ ਤਾਰ ਕਿਸ ਨਾਲ ਜੁੜੇ..!
Lady Constable Amandeep Kaur Arrest With Drugs: ਨਸ਼ਾ ਤਸਕਰਾਂ ਦੇ ਘਰਾਂ ਉਪਰ ਬੁਲਡੋਜ਼ਰ ਚਲਾ ਰਹੀ ਪੰਜਾਬ ਪੁਲਿਸ ਖੁਦ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਹੁਣ ਪੰਜਾਬ ਪੁਲਿਸ ਦੀ ਲੇਡੀ ਕੰਸਟੇਬਲ ਅਮਨਦੀਪ ਕੌਰ ਡਰੱਗਜ਼ ਨਾਲ ਫੜੀ ਗਈ ਹੈ। ਪੁਲਿਸ ਵਿਭਾਗ ਵੱਲੋਂ ਕੰਸਟੇਬਲ ਅਮਨਦੀਪ ਕੌਰ ਨੂੰ ਨੌਕਰੀਓਂ ਬਰਖਾਸਤ ਤਾਂ ਕਰ ਦਿੱਤਾ ਗਿਆ ਹੈ ਪਰ ਸਵਾਲ ਉੱਠ ਰਹੇ ਹਨ ਕਿ ਹੁਣ ਉਸ ਦੇ ਘਰ ਉਪਰ ਵੀ ਬੁਲਡੋਜ਼ਰ ਚੱਲੇਗਾ।
ਦਰਅਸਲ ਇਹ ਸਵਾਲ ਪੁਲਿਸ ਅਧਿਕਾਰੀਆਂ ਨੂੰ ਕੀਤਾ ਤਾਂ ਜਵਾਬ ਮਿਲਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੰਸਟੇਬਲ ਅਮਨਦੀਪ ਕੌਰ ਨੇ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਹੈ ਤਾਂ ਉਸ ਖਿਲਾਫ ਵੀ ਉਸੇ ਤਰ੍ਹਾਂ ਕਾਰਵਾਈ ਹੋਏਗੀ ਜਿਵੇਂ ਦੂਜਿਆਂ ਨਸ਼ਾ ਤਸਕਰਾਂ ਖਿਲਾਫ ਹੋ ਰਹੀ ਹੈ। ਲੇਡੀ ਕਾਂਸਟੇਬਲ ਅਮਨਦੀਪ ਕੌਰ ਨੇ ਬਠਿੰਡਾ ਵਿੱਚ ਇੱਕ ਆਲੀਸ਼ਾਨ ਹਵੇਲੀ ਬਣਾਈ ਹੋਈ ਹੈ। ਉਸ ਕੋਲ ਮਹਿੰਗੀਆਂ ਕਾਰਾਂ ਤੇ ਪਲਾਟ ਵੀ ਹਨ।ਨਸ਼ੇ ਦੀ ਤਸਕਰ ਕਾਂਸਟੇਬਲ ਦੇ ਤਾਰ ਕਿਸ ਨਾਲ ਜੁੜੇ..!






















