Mansa 'ਚ ਰਾਤ ਨੂੰ ਕੰਧ ਟੱਪ ਕੇ ਗੁਰੂ ਘਰ ’ਚ ਕਿਉਂ ਦਾਖਲ ਹੋਏ ਪੁਲਿਸ ਮੁਲਾਜ਼ਮ
ਗੁਰਦੁਆਰਾ ਸਾਹਿਬ 'ਚ ਕੰਧ ਟੱਪ ਕੇ ਦਾਖਿਲ ਹੋਏ ਪੁਲਿਸ ਕਰਮਚਾਰੀ !
ਪੁਲਿਸ ਅਧਿਕਾਰੀ 'ਤੇ ਸੇਵਾਦਾਰ ਨਾਲ ਕੁੱਟਮਾਰ ਦਾ ਆਰੋਪ
ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ
ਪੁਲਿਸ ਕਰ ਰਹੀ ਹੈ ਜਾਂਚ- ਗੁਰਪ੍ਰੀਤ ਸਿੰਘ DSP
ਸੀਸੀਟੀਵੀ ਤਸਵੀਰਾਂ ਚ ਕੰਧ ਟਪਦੇ ਹੋਏ ਇਹ ਦੋ ਵਿਅਕਤੀ ਚੋਰ ਨਹੀ ਸਗੋ ਪੁਲਿਸ ਕਰਮਚਾਰੀ ਹਨ .. ਇਹ ਕੰਧ ਕਿਸੇ ਘਰ ਦੀ ਨਹੀ ਹੈ ਬਲਕਿ ਗੁਰਦੁਆਰਾ ਸਾਹਿਬ ਦੀ ਹੈ ... ਪਰ ਹੁਣ ਸਵਾਲ ਇਹ ਹੈ ਕਿ ਪੁਲਿਸ ਇਸ ਤਰਾਂ ਕੰਧ ਟਪ ਕੇ ਗੁਰਦੁਆਰਾ ਸਾਹਿਬ ਵਿਚ ਦਾਖਿਲ ਕਿਉ ਹੋ ਰਹੇ ਨੇ ... ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਇਨਾ ਪੁਲਿਸ ਅਫਸਰਾ ਤੇ ਗੰਭੀਰ ਆਰੋਪ ਲਾਏ ਹਨ ..
ਪਿੰਡ ਵਾਸੀਆਂ ਨੇ ਵੀ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਆਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ...
ਘਟਨਾ ਤੋ ਬਾਅਦ ਮਾਮਲਾ ਪੁਲਿਸ ਕੋਲ ਪਹੁੰਚਿਆ ਤਾ ਪੁਲਿਸ ਦੇ ਅਫਸਰ ਵੀ ਪਿੰਡ ਵਾਸੀਆਂ ਕੋਲ ਜਾਂਚ ਲਈ ਪਹੁੰਚੇ .... ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਪਿੰਡ ਵਾਸੀ ਪੁਲਿਸ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ .... ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਕੋਲ ਸ਼ਿਆਇਤ ਪਹੁੰਚੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ .. ਨਾਲ ਹੀ ਉਨਾ ਨੇ ਕਾਰਵਾਈ ਦਾ ਭਰੋਸਾ ਵੀ ਦਿਤਾ ਹੈ .....