ਪੜਚੋਲ ਕਰੋ
ਰਿਲਾਇੰਸ ਦੀ ਸਫਾਈ- ਖੇਤੀ ਬਿਜ਼ਨੈੱਸ 'ਚ ਉਤਰਣ ਦੀ ਕੰਪਨੀ ਦੀ ਕੋਈ ਯੋਜਨਾ ਨਹੀਂ
ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ, ਰਿਲਾਇੰਸ ਰਿਟੇਲ ਲਿਮਟਿਡ (RRL), ਰਿਲਾਇੰਸ ਜੀਓ ਇੰਫੋਕੌਮ ਲਿਮਟਿਡ (RJIL) ਤੇ ਰਿਲਾਇੰਸ ਨਾਲ ਜੁੜੀ ਕੋਈ ਵੀ ਹੋਰ ਕੰਪਨੀ ਨਾ ਤਾਂ ਕਾਰਪੋਰੇਟ ਜਾਂ ਕਾਂਟ੍ਰੈਕਟ ਫਾਰਮਿੰਗ ਕਰਦੀ ਹੈ ਤੇ ਨਾ ਹੀ ਕਰਵਾਉਂਦੀ ਹੈ ਤੇ ਨਾ ਹੀ ਭਵਿੱਖ 'ਚ ਇਸ ਬਿਜ਼ਨੈੱਸ 'ਚ ਉਤਰਣ ਦੀ ਕੰਪਨੀ ਦੀ ਕੋਈ ਯੋਜਨਾ ਹੈ।ਕਾਰਪੋਰਟੇ ਜਾਂ ਕਾਂਟ੍ਰੈਕਟ ਖੇਤੀ ਤਹਿਤ ਰਿਲਾਇੰਸ ਜਾਂ ਰਿਲਾਇੰਸ ਦੀ ਸਹਾਇਕ ਕਿਸੇ ਵੀ ਕੰਪਨੀ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀ ਦੀ ਕੋਈ ਵੀ ਜ਼ਮੀਨ ਹਰਿਆਣਾ/ਪੰਜਾਬ ਤੇ ਦੇਸ਼ ਦੇ ਕਿਸੇ ਦੂਜੇ ਹਿੱਸੇ 'ਚ ਨਹੀਂ ਖਰੀਦੀ। ਨਾ ਹੀ ਭਵਿੱਖ 'ਚ ਅਜਿਹਾ ਕਰਨ ਦੀ ਸਾਡੀ ਕੋਈ ਯੋਜਨਾ ਹੈ।ਭਾਰਤ 'ਚ ਸੰਗਠਿਤ ਖੁਦਰਾ ਵਪਾਰ 'ਚ ਰਿਲਾਇੰਸ ਰਿਟੇਲ ਇੱਕ ਮੋਹਰੀ ਕੰਪਨੀ ਹੈ। ਇਹ ਦੇਸ਼ 'ਚ ਦੂਜੀਆਂ ਕੰਪਨੀਆਂ ਤੇ ਨਿਰਮਾਤਾਵਾਂ ਦੇ ਵੱਖਰੇ ਬ੍ਰਾਂਡ ਦੇ ਅਨਾਜ, ਦਾਲਾਂ, ਫਲ, ਸਬਜ਼ੀਆਂ ਤੇ ਰੋਜ਼ ਦੀਆਂ ਜ਼ਰੂਰਤਾਂ ਦਾ ਸਾਮਾਨ, ਕੱਪੜੇ, ਦਵਾਈਆਂ, ਇਲੈਕਟ੍ਰੋਨਿਕ ਵਸਤਾਂ ਸਣੇ ਸਾਰੀਆਂ ਸ਼੍ਰੇਣੀਆਂ ਦੇ ਉਤਪਾਦਾਂ ਨੂੰ ਵੇਚਦੀ ਹੈ। ਇਹ ਕਿਸਾਨਾਂ ਤੋਂ ਸਿੱਧਾ ਅਨਾਜ ਨਹੀਂ ਖਰੀਦਦੀ। ਕਿਸਾਨਾਂ ਤੋਂ ਮਨਮਰਜ਼ੀ ਦਾ ਲਾਭ ਲੈਣ ਲਈ ਕੰਪਨੀ ਨੇ ਕਦੇ ਵੀ ਲੰਬੀ ਮਿਆਦ ਦੇ ਖਰੀਦ ਸਮਝੌਤੇ ਨਹੀਂ ਕੀਤੇ ਤੇ ਨਾ ਹੀ ਕਦੀ ਐਸਾ ਚਾਹਿਆ ਕਿ ਸਪਲਾਇਰ ਕਦੀ ਵੀ ਕਿਸਾਨਾਂ ਤੋਂ ਮਿਹਨਤਾਨਾ ਮੁੱਲ ਤੋਂ ਘੱਟ 'ਤੇ ਮਾਲ ਖਰੀਦਣ ਤੇ ਨਾ ਹੀ ਅਜਿਹਾ ਕਦੇ ਹੋਵੇਗਾ।130 ਕਰੋੜ ਭਾਰਤੀਆਂ ਦਾ ਢਿੱਡ ਭਰਨ ਵਾਲੇ ਕਿਸਾਨ ਅੰਨਦਾਤਾ ਹੈ ਤੇ ਉਨ੍ਹਾਂ ਦਾ ਅਸੀਂ ਸਨਮਾਨ ਕਰਦੇ ਹਾਂ। ਰਿਲਾਇੰਸ ਤੇ ਉਸ ਦੇ ਸਹਿਯੋਗੀ ਕਿਸਾਨ ਨੂੰ ਖੁਸ਼ਹਾਲ ਬਣਾਉਣ ਲਈ ਵਚਨਬੱਧ ਹਨ।
ਹੋਰ ਵੇਖੋ






















