Security Scare For Jaishankar In UK | ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ
Security Scare For Jaishankar In UK | ਲੰਡਨ 'ਚ ਖਾਲਿਸਤਾਨੀਆਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਘੇਰਿਆ
ਲੰਡਨ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਕਾਰ ਨੂੰ ਖਾਲਿਸਤਾਨੀ ਸਮਰਥਕਾਂ ਨੇ ਘੇਰੇ ਜਾਣ ਦੀ ਘਟਨਾ ਦਾ ਮੁੱਦਾ ਬ੍ਰਿਟਿਸ਼ ਸੰਸਦ ਵਿੱਚ ਵੀ ਉਠਾਇਆ ਗਿਆ। ਬ੍ਰਿਟਿਸ਼ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਬੌਬ ਬਲੈਕਮੈਨ ਨੇ ਸੰਸਦ ਵਿੱਚ ਇਹ ਮੁੱਦਾ ਉਠਾਇਆ। ਉਨ੍ਹਾਂ ਨੇ ਖਾਲਿਸਤਾਨ ਪੱਖੀ ਸਮਰਥਕਾਂ ਵੱਲੋਂ ਵਿਦੇਸ਼ ਮੰਤਰੀ ਜੈਸ਼ੰਕਰ 'ਤੇ ਕੀਤੇ ਗਏ ਹਮਲੇ ਦੀ ਵੀ ਨਿੰਦਾ ਕੀਤੀ।
ਬ੍ਰਿਟਿਸ਼ ਹਾਊਸ ਵਿੱਚ ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ - ਭਾਰਤੀ ਵਿਦੇਸ਼ ਮੰਤਰੀ ਸੁਬ੍ਰਾਹਮਣੀਅਮ ਜੈਸ਼ੰਕਰ 'ਤੇ ਕੱਲ੍ਹ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਇੱਕ ਜਨਤਕ ਸਥਾਨ ਤੋਂ ਬਾਹਰ ਜਾ ਰਹੇ ਸਨ ਜਿੱਥੇ ਉਹ ਇਸ ਦੇਸ਼ ਵਿੱਚ ਭਾਰਤੀ ਦਰਸ਼ਕਾਂ ਨੂੰ ਸੰਬੋਧਨ ਕਰ ਰਹੇ ਸਨ। ਉਸ 'ਤੇ ਇੱਕ ਖਾਲਿਸਤਾਨੀ ਨੇ ਹਮਲਾ ਕੀਤਾ ਸੀ। ਇਹ ਜੇਨੇਵਾ ਕਨਵੈਨਸ਼ਨ ਦੇ ਵਿਰੁੱਧ ਹੈ ਤੇ ਅਜਿਹਾ ਲੱਗਦਾ ਹੈ ਕਿ ਸੁਰੱਖਿਆ ਬਲ ਉਨ੍ਹਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਵਿੱਚ ਅਸਫਲ ਰਹੇ।






















