ਪੜਚੋਲ ਕਰੋ
ਭਾਈ ਤਾਰੂ ਸਿੰਘ ਜੀ ਦੀ ਸਿੱਖੀ ਲਈ ਲਾਸਾਨੀ ਸ਼ਹਾਦਤ
ਮੌਕਾ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ 300 ਸਾਲਾ ਜਨਮ ਦਿਹਾੜੇ ਦਾ…ਪਿੰਡ ਪੂਹਲਾ ਚ ਗੁਰਦੁਆਰਾ ਤਪ ਅਸਥਾਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕੀਤੇ ਗਏ, ਜਿਸ ਵਿਚ ਸਿੱਖ ਕੌਮ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਨਾਮਵਰ ਰਾਗੀ, ਢਾਡੀ, ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਗੁਰਬਾਣੀ ਕੀਰਤਨ ਨਾਲ ਜੋੜਿਆ…ਸਮਾਗਮ ਦੌਰਾਨ ਉਚੇਚੇ ਤੌਰ ’ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਭਾਈ ਤਾਰੂ ਸਿੰਘ ਜੀ ਦਾ ਜੀਵਨ ਸਿੱਖ ਜਗਤ ਲਈ ਪ੍ਰੇਰਣਾ ਲੈਣ ਲਈ ਪ੍ਰੇਰਿਆ…ਕੋਰੋਨਾ ਦੇ ਬਾਵਜੂਦ ਸ਼ਰਧਾ ਜ਼ਾਹਿਰ ਕਰਨ ਲਈ ਵੱਡੀ ਗਿਣਤੀ ਚ ਸੰਗਤ ਨੇ ਹਾਜ਼ਰੀ ਲਾਈ..ਗੁਰਦੁਆਰਾ ਸਾਹਿਬ ਚ ਸੰਗਤ ਲਈ ਲੰਗਰ ਤੋਂ ਲੈ ਕੇ ਰਿਹਾਇਸ਼ ਤੱਕ ਦੇ ਖ਼ਾਸ ਬੰਦੋਬਸਤ ਕੀਤੇ ਗਏ
ਹੋਰ ਵੇਖੋ
Advertisement




















