ਮਿਸ ਇੰਡੀਆ ਵਰਲਡ ਵਾਈਡ ਚੁਣੇ ਜਾਣ ਪਿੱਛੋਂ 20 ਸਾਲਾ ਮਧੂ ਨੇ ਕਿਹਾ, ‘ਮੈਂ ਬਾਲੀਵੁੱਡ ਤੇ ਹਾਲੀਵੁੱਡ ਵਿਚਕਾਰ ਪੁਲ ਬਣਨਾ ਚਾਹੁੰਦੀ ਹਾਂ। ਮੈਂ ਭਾਰਤੀ ਅਮਰੀਕੀ ਨੌਜਵਾਨ ਔਰਤਾਂ ਨਾਲ ਮਹਿਲਾ ਮਜ਼ਬੂਤੀਕਰਨ ਅਤੇ ਖੁਦ ਦੇ ਹਾਂ ਪੱਖੀ ਅਕਸ ਬਣਾਉਣ ਦੀ ਅਪੀਲ ਕਰਨਾ ਚਾਹੁੰਦੀ ਹਾਂ। ਮੈਂ ਭਾਰਤ ਤੇ ਅਮਰੀਕਾ ਦੋਵਾਂ ਦੇਸ਼ਾਂ ਨਾਲ ਪਿਆਰ ਕਰਦੀ ਹਾਂ।