ਲਾੜੀ ਨਾਲ ਨਜ਼ਰਾਂ ਮਿਲਾਉਂਦਿਆਂ ਹੀ ਬੇਹੋਸ਼ ਹੋ ਗਿਆ ਲਾੜਾ, ਫਿਰ ਹੋਇਆ ਹਾਈ ਵੋਲਟੇਜ਼ ਡਰਾਮਾ
ਕੁੜੀ ਦੇ ਪੱਖ ਨੇ ਬਰਾਤੀਆਂ ਨਾਲ ਲੜਾਈ ਕਰਦਿਆਂ ਵਾਹਨਾਂ ਦੀ ਕਾਫੀ ਭੰਨ੍ਹਤੋੜ ਕੀਤੀ। ਪਿੰਡ ਵਾਸੀਆਂ ਨੇ ਪੰਚਾਇਤ ਦੀ ਇਮਾਰਤ ਵਿੱਚ ਤਿੰਨ ਦਰਜਨ ਬਰਾਤੀਆਂ ਨੂੰ ਬੰਧਕ ਬਣਾ ਲਿਆ। ਲੜਕੀ ਪੱਖ ਨੇ ਮੁਆਵਜ਼ੇ ਵਜੋਂ 13.50 ਲੱਖ ਰੁਪਏ ਤੁਰੰਤ ਅਦਾ ਕਰਨ ਦੀ ਮੰਗ ਕੀਤੀ।
ਬੇਗੂਸਰਾਏ: ਇੱਥੇ ਲਾੜਾ ਜੰਞ ਲੈ ਕੇ ਲਾੜੀ ਦੇ ਘਰ ਪਹੁੰਚਿਆ। ਬਾਰਾਤ ਦਾ ਜ਼ੋਰਦਾਰ ਸਵਾਗਤ ਹੋਇਆ। ਲਾੜਾ-ਲਾੜੀ ਦੋਵੇਂ ਵਰਮਲਾ ਦੀ ਰਸਮ ਲਈ ਸਟੇਜ 'ਤੇ ਚੜ੍ਹੇ। ਇੱਥੇ ਦੋਵਾਂ ਨੇ ਇੱਕ-ਦੂਜੇ ਨੂੰ ਵੇਖਿਆ ਪਰ ਲਾੜਾ ਲਾੜੀ ਨੂੰ ਵੇਖਦਿਆਂ ਹੀ ਬੇਹੋਸ਼ ਹੋ ਗਿਆ। ਲਾੜੇ ਦੇ ਬੇਹੋਸ਼ ਹੋਣ ਤੋਂ ਬਾਅਦ ਲਾੜੀ ਦੇ ਰਿਸ਼ਤੇਦਾਰ ਤੇ ਪਿੰਡ ਵਾਸੀ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਵਿਆਹ ਰੋਕ ਲਿਆ ਤੇ ਲਾੜੇ ਦੇ ਰਿਸ਼ਤੇਦਾਰਾਂ ਸਮੇਤ ਸਾਰੀ ਬਾਰਾਤ ਨੂੰ ਬੰਧਕ ਬਣਾ ਲਿਆ। ਇਹ ਹਾਈ ਵੋਲਟੇਜ਼ ਡਰਾਮਾ ਦੇਰ ਰਾਤ ਤੱਕ ਜਾਰੀ ਰਿਹਾ।
ਹਾਸਲ ਜਾਣਕਾਰੀ ਅਨੁਸਾਰ ਬੇਗੁਸਾਰਾਏ ਦੇ ਖੋਦਾਵੰਦਪੁਰ ਥਾਣਾ ਖੇਤਰ ਦੇ ਬਾੜਾ ਪਿੰਡ ਤੋਂ, ਸਮਸਤੀਪੁਰ ਜ਼ਿਲ੍ਹੇ ਦੇ ਹਥੌੜੀ ਕੋਠੀ ਥਾਣੇ ਦੇ ਰਾਹਤੌਲੀ ਪਿੰਡ ਬਰਾਤ ਗਈ ਸੀ। ਬਾੜਾ ਨਿਵਾਸੀ ਸੌਰਵ ਕੁਮਾਰ ਪੁੱਤਰ ਮਰਹੂਮ ਵਿਜੇ ਕੁਮਾਰ ਸਾਹਨੀ ਦਾ ਵਿਆਹ ਰਾਹਤੌਲੀ ਪਿੰਡ ਦੇ ਰਾਜੇਸ਼ ਸਾਹਨੀ ਦੀ ਲੜਕੀ ਨਾਲ ਹੋਣਾ ਸੀ।
ਲਾੜੇ ਦੇ ਚਾਚੇ ਪ੍ਰਕਾਸ਼ ਸਾਹਨੀ ਨੇ ਦੱਸਿਆ ਕਿ ਜੰਞ ਵਿੱਚ 120 ਲੋਕ ਸ਼ਾਮਲ ਸਨ। ਵਰਮਾਲਾ ਦੀ ਸਟੇਜ 'ਤੇ ਹੀ ਲਾੜਾ ਬੇਹੋਸ਼ ਹੋ ਗਿਆ, ਜਿਸ ਤੋਂ ਤੁਰੰਤ ਬਾਅਦ ਡਾਕਟਰ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਲਾੜੇ ਨੂੰ ਮਿਰਗੀ ਦੇ ਦੌਰੇ ਪੈਣ ਦੀ ਗੱਲ ਕਹਿੰਦਿਆਂ ਹੀ ਲੜਕੀ ਵਾਲੇ ਪੱਖ ਦੇ ਲੋਕ ਗੁੱਸੇ ਹੋ ਗਏ।
ਕੁੜੀ ਦੇ ਪੱਖ ਨੇ ਬਰਾਤੀਆਂ ਨਾਲ ਲੜਾਈ ਕਰਦਿਆਂ ਵਾਹਨਾਂ ਦੀ ਕਾਫੀ ਭੰਨ੍ਹਤੋੜ ਕੀਤੀ। ਪਿੰਡ ਵਾਸੀਆਂ ਨੇ ਪੰਚਾਇਤ ਦੀ ਇਮਾਰਤ ਵਿੱਚ ਤਿੰਨ ਦਰਜਨ ਬਰਾਤੀਆਂ ਨੂੰ ਬੰਧਕ ਬਣਾ ਲਿਆ। ਲੜਕੀ ਪੱਖ ਨੇ ਮੁਆਵਜ਼ੇ ਵਜੋਂ 13.50 ਲੱਖ ਰੁਪਏ ਤੁਰੰਤ ਅਦਾ ਕਰਨ ਦੀ ਮੰਗ ਕੀਤੀ।
ਬੰਧਕ ਬਾਰਾਤੀਆਂ ਵਿਚ ਲਾੜੇ ਦਾ ਮਾਮਾ ਰਾਮ ਪ੍ਰਕਾਸ਼ ਸਾਹਨੀ ਖੋਦਾਵੰਦਪੁਰ ਦੇ ਸਾਬਕਾ ਬੀਡੀਓ ਵੀ ਸ਼ਾਮਲ ਸਨ। ਦੇਰ ਰਾਤ ਤੱਕ, ਦੋਵਾਂ ਪਾਸਿਆਂ ਤੋਂ ਰਾਜੀਨਾਵੇਂ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। ਸਮਸਤੀਪੁਰ ਜ਼ਿਲ੍ਹੇ ਦੇ ਹਮੀਰ ਕੋਠੀ ਥਾਣਾ ਮੁਖੀ ਦਿਲ ਕੁਮਾਰ ਭਾਰਤੀ ਨੇ ਘਟਨਾ ਦੀ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ।