ਹਾਈ ਕੋਰਟ ਦਾ ਵੱਡਾ ਫੈਸਲਾ: ਜੇਕਰ ਦੂਜਾ ਵਿਆਹ ਹੋਇਆ ਸਾਬਤ ਤਾਂ ਪਹਿਲੇ ਪਤੀ ਦੀ ਜਾਇਦਾਦ 'ਤੇ ਵਿਧਵਾ ਦਾ ਅਧਿਕਾਰ ਹੋ ਜਾਵੇਗਾ ਖ਼ਤਮ
ਬਿਲਾਸਪੁਰ-ਛੱਤੀਸਗੜ੍ਹ ਹਾਈ ਕੋਰਟ ਨੇ ਅੱਜ ਕਿਹਾ ਕਿ ਜੇਕਰ ਕਿਸੇ ਵਿਧਵਾ ਦਾ ਦੁਬਾਰਾ ਵਿਆਹ ਕਾਨੂੰਨ ਮੁਤਾਬਕ ਪੂਰੀ ਤਰ੍ਹਾਂ ਸਾਬਤ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਉਸ ਦਾ ਆਪਣੇ ਮ੍ਰਿਤਕ ਪਤੀ ਦੀ ਜਾਇਦਾਦ ਤੋਂ ਅਧਿਕਾਰ ਖ਼ਤਮ ਹੋ ਜਾਵੇਗਾ।
ਬਿਲਾਸਪੁਰ-ਛੱਤੀਸਗੜ੍ਹ ਹਾਈ ਕੋਰਟ ਨੇ ਅੱਜ ਕਿਹਾ ਕਿ ਜੇਕਰ ਕਿਸੇ ਵਿਧਵਾ ਦਾ ਦੁਬਾਰਾ ਵਿਆਹ ਕਾਨੂੰਨ ਮੁਤਾਬਕ ਪੂਰੀ ਤਰ੍ਹਾਂ ਸਾਬਤ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਉਸ ਦਾ ਆਪਣੇ ਮ੍ਰਿਤਕ ਪਤੀ ਦੀ ਜਾਇਦਾਦ ਤੋਂ ਅਧਿਕਾਰ ਖ਼ਤਮ ਹੋ ਜਾਵੇਗਾ। ਜਸਟਿਸ ਸੰਜੈ ਕੇ. ਅਗਰਵਾਲ ਦੇ ਇਕਹਿਰੇ ਬੈਂਚ ਨੇ ਗੱਲ ਹਾਲ ’ਚ ਅਪੀਲਕਰਤਾ ਲੋਕਨਾਥ ਵੱਲੋਂ ਵਿਧਵਾ ਕੀਆ ਬਾਈ ਖ਼ਿਲਾਫ਼ ਦਾਇਰ ਜਾਇਦਾਦ ਦੇ ਕੇਸ ਨਾਲ ਸਬੰਧਤ ਇੱਕ ਅਪੀਲ ਖਾਰਜ ਕਰਦਿਆਂ ਆਖੀ।
ਲੋਕਨਾਥ, ਜੋ ਕਿ ਕੀਆ ਬਾਈ ਦੇ ਪਤੀ ਦਾ ਚਚੇਰਾ ਭਰਾ ਹੈ, ਨੇ ਅਪੀਲ ’ਚ ਦਾਅਵਾ ਕੀਤਾ ਸੀ ਕਿ ਵਿਧਵਾ ਕੀਆ ਬਾਈ ਨੇ ਸਥਾਨਕ ਰੀਤੀ ਰਿਵਾਜਾਂ ਮੁਤਾਬਕ ਦੁਬਾਰਾ ਵਿਆਹ ਕਰਵਾਇਆ ਸੀ। ਹੁਕਮਾਂ ’ਚ ਕਿਹਾ ਗਿਆ ਹੈ ਕਿ ਹਿੰਦੂ ਵਿਧਵਾ ਮੁੜ ਵਿਆਹ ਕਾਨੂੰਨ 1856 ਦੀ ਧਾਰਾ 6 ਮੁਤਾਬਕ ਮੁੜ ਵਿਆਹ ਦੇ ਮਾਮਲੇ ’ਚ ਵਿਆਹ ਲਈ ਸਾਰੀਆਂ ਰਸਮਾਂ ਨੂੰ ਸਾਬਤ ਕਰਨਾ ਜ਼ਰੂਰੀ ਹੈ। ਹੁਕਮ ਮੁਤਾਬਕ ਇਹ ਮਸਲਾ ਕੀਆ ਬਾਈ ਦੇ ਪਤੀ ਘਾਸੀ ਦੀ ਜਾਇਦਾਦ ਦੇ ਹਿੱਸੇ ਨਾਲ ਸਬੰਧਤ ਹੈ। ਘਾਸੀ ਦੀ ਮੌਤ 1942 ’ਚ ਹੋ ਗਈ ਸੀ। ਵਿਵਾਦਿਤ ਜਾਇਦਾਦ ਮੂਲ ਤੌਰ ’ਤੇ ਸੁਗਰੀਵ ਨਾਂ ਦੇ ਇੱਕ ਵਿਅਕਤੀ ਦੀ ਸੀ। ਗੋਵਰਧਨ ਦਾ ਇੱਕ ਬੇਟਾ ਲੋਕਨਾਥ ਇਸ ਮਾਮਲੇ ’ਚ ਮੁੱਦਈ ਸੀ, ਜਦਕਿ ਘਾਸੀ ਅਭੀਰਾਮ ਦਾ ਬੇਟਾ ਸੀ।
ਲੋਕਨਾਥ ਨੇ ਅਦਾਲਤ ’ਚ ਦਾਅਵਾ ਕੀਤਾ ਸੀ ਕਿ ਕੀਆ ਬਾਈ ਨੇ ਆਪਣੇ ਪਤੀ ਦੀ ਮੌਤ ਮਗਰੋਂ 1954-55 ਵਿੱਚ ਚੂੜੀ ਪ੍ਰਥਾ (ਛੱਤੀਸਗੜ੍ਹ ਦਾ ਇੱਕ ਰਿਵਾਜ ਜਿਸ ਵਿੱਚ ਇੱਕ ਵਿਅਕਤੀ ਵਿਧਵਾ ਨੂੰ ਚੂੜੀਆਂ ਦੇ ਕੇ ਵਿਆਹ ਕਰਦਾ ਹੈ) ਰਾਹੀਂ ਦੂਜਾ ਵਿਆਹ ਕਰਵਾ ਲਿਆ ਸੀ, ਇਸ ਕਰਕੇ ਕੀਆ ਤੇ ਉਸ ਦੀ ਬੇਟੀ ਨੂੰ ਜਾਇਦਾਦ ਵਿੱਚੋਂ ਕੋਈ ਹਿੱਸਾ ਨਹੀਂ ਮਿਲ ਸਕਦਾ।
ਇਹ ਵੀ ਪੜ੍ਹੋ: Clash in farmers and BJP Leader: ਕਿਸਾਨਾਂ ਨੇ ਮੁੜ ਪਾੜੇ ਬੀਜੇਪੀ ਲੀਡਰ ਦੇ ਕੱਪੜੇ, ਪੁਲਿਸ ਨੇ ਮਸਾਂ ਬਚਾਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904