ਪੜਚੋਲ ਕਰੋ
Advertisement
ਇੱਕੋ ਵੇਲੇ ਦੋ ਕੁੜੀਆਂ ਨਾਲ ਵਿਆਹ, ਗ੍ਰਲਫਰੈਂਡ ਤੇ ਮਾਪਿਆਂ ਦੀ ਪਸੰਦ ਨਾਲ ਇੱਕੋ ਮੰਡਪ 'ਚ ਲਏ ਫੇਰੇ, ਵੀਡੀਓ ਵਾਇਰਲ
ਮੱਧ ਪ੍ਰਦੇਸ਼ ਦੇ ਬੈਤੂਲ ਤੋਂ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਲਾੜਾ ਦੋ ਦੁਲਹਨਾਂ ਨਾਲ ਇੱਕੋ ਮੰਡਪ 'ਚ ਵਿਆਹ ਰਚਾ ਰਿਹਾ ਸੀ।
ਭੋਪਾਲ: ਮੱਧ ਪ੍ਰਦੇਸ਼ ਦੇ ਬੈਤੂਲ ਤੋਂ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਲਾੜਾ ਦੋ ਦੁਲਹਨਾਂ ਨਾਲ ਇੱਕੋ ਮੰਡਪ 'ਚ ਵਿਆਹ ਰਚਾ ਰਿਹਾ ਸੀ। ਮਾਮਲਾ ਬੈਤੂਲ ਜ਼ਿਲ੍ਹੇ ਦੀ ਘੋੜਾੜੋਂਗਰੀ ਤਹਿਸੀਲ ਦੇ ਪਿੰਡ ਸਲਾਈਆ ਦਾ ਹੈ।
ਜਾਣਕਾਰੀ ਮੁਤਾਬਕ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਤੇ ਮਾਪਿਆਂ ਵੱਲੋਂ ਚੁਣੀ ਹੋਈ ਕੁੜੀ ਨਾਲ ਸੱਤ ਫੇਰੇ ਲਏ। ਇਸ ਵਿਆਹ ਵਿੱਚ ਲਾੜਾ ਲਾੜੀਆਂ ਦੇ ਪਰਿਵਾਰਕ ਮੈਂਬਰ ਤੇ ਪਿੰਡ ਦੇ ਲੋਕ ਵੀ ਸ਼ਾਮਲ ਸਨ। ਇਹ ਸ਼ਾਇਦ ਇਸ ਇਲਾਕੇ ਦਾ ਪਹਿਲਾ ਐਸਾ ਵਿਆਹ ਸੀ ਜਿੱਥੇ ਇੱਕ ਮੰਡਪ 'ਚ ਲਾੜਾ ਇੱਕ ਤੇ ਦੁਲਹਾਨਾਂ ਦੋ ਹੋਣ।
ਦਰਅਸਲ, ਲਾੜਾ ਸੰਦੀਪ ਭੋਪਾਲ 'ਚ ਆਈਟੀਆਈ ਦੀ ਪੜ੍ਹਾਈ ਕਰ ਰਿਹਾ ਸੀ ਜਿਸ ਦੌਰਾਨ ਉਸ ਦੀ ਦੋਸਤੀ ਇੱਕ ਕੁੜੀ ਨਾਲ ਹੋ ਗਈ। ਉਧਰ ਉਸ ਦੇ ਘਰ ਵਾਲਿਆਂ ਨੇ ਵੀ ਉਸ ਲਈ ਇੱਕ ਕੁੜੀ ਵੇਖ ਲਈ ਤੇ ਵਿਆਹ ਪੱਕਾ ਕਰ ਦਿੱਤਾ। ਇਸ ਤੋਂ ਬਾਅਦ ਤਿੰਨਾਂ ਪਰਿਵਾਰਾਂ 'ਚ ਵਿਵਾਦ ਸ਼ੁਰੂ ਹੋ ਗਿਆ। ਵਿਵਾਦ ਨੂੰ ਸੁਲਝਾਉਣ ਲਈ ਪੰਚਾਇਤ ਬੁਲਾਈ ਗਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਜੇਕਰ ਦੋਨੋਂ ਕੁੜੀਆਂ ਇੱਕੋ ਮੁੰਡੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਨ ਤਾਂ ਤਿੰਨਾਂ ਦਾ ਵਿਆਹ ਕਰ ਦਿੱਤਾ ਜਾਵੇ। ਪੰਚਾਇਤ ਦੇ ਇਸ ਫੈਸਲੇ ਤੇ ਦੋਨੋਂ ਕੁੜੀਆਂ ਰਾਜ਼ੀ ਹੋ ਗਈਆਂ ਤੇ ਨੌਜਵਾਨ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ 'ਚ ਆ ਗਿਆ ਹੈ ਤੇ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।Sandeep Uike, a resident Betul, solemnised the marriage with two women, girl friend and bride chosen by parents in same mandap at a ceremony in Keria village @ndtvindia @ndtv #WorldPopulationDay2020 #StudentBan pic.twitter.com/QH7HgDJCsI
— Anurag Dwary (@Anurag_Dwary) July 11, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement