ਬਿਹਾਰ 'ਚ ਦੋ ਨੌਜਵਾਨਾਂ ਨੇ ਕਰਵਾਇਆ ਵਿਆਹ, ਕਿਹਾ - ਜ਼ਿੰਦਗੀ ਭਰ ਇਕੱਠੇ ਰਹਾਂਗੇ, ਸਾਨੂੰ ਦੋਵਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ
ਵੱਡੇ ਸ਼ਹਿਰਾਂ 'ਚ ਸਮਲਿੰਗੀ ਵਿਆਹ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਹੁਣ ਛੋਟੇ ਕਸਬਿਆਂ 'ਚ ਵੀ ਇਸ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਮਾਮਲਾ ਬਿਹਾਰ ਦੇ ਮੋਕਾਮਾ ਦਾ ਹੈ, ਜਿੱਥੇ ਦੋ ਨੌਜਵਾਨਾਂ ਨੇ ਭਗਵਾਨ ਨੂੰ ਗਵਾਹ ਬਣਾ ਕੇ ਮੰਦਰ 'ਚ ਵਿਆਹ ਕਰਵਾ ਲਿਆ।
ਵੱਡੇ ਸ਼ਹਿਰਾਂ 'ਚ ਸਮਲਿੰਗੀ ਵਿਆਹ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਹੁਣ ਛੋਟੇ ਕਸਬਿਆਂ 'ਚ ਵੀ ਇਸ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਮਾਮਲਾ ਬਿਹਾਰ ਦੇ ਮੋਕਾਮਾ ਦਾ ਹੈ, ਜਿੱਥੇ ਦੋ ਨੌਜਵਾਨਾਂ ਨੇ ਭਗਵਾਨ ਨੂੰ ਗਵਾਹ ਬਣਾ ਕੇ ਮੰਦਰ 'ਚ ਵਿਆਹ ਕਰਵਾ ਲਿਆ। ਜਿਵੇਂ ਹੀ ਅਜਿਹੇ ਵਿਆਹ ਦੀ ਖ਼ਬਰ ਸਾਹਮਣੇ ਆਈ ਤਾਂ ਉੱਥੇ ਰਹਿਣ ਵਾਲੇ ਲੋਕ ਹੈਰਾਨ ਰਹਿ ਗਏ। ਕਈ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਅਤੇ ਕਿਹਾ ਕਿ ਅਜਿਹੇ ਵਿਆਹ ਦਾ ਸਮਾਜ 'ਚ ਬੁਰਾ ਪ੍ਰਭਾਵ ਪਵੇਗਾ।
ਜਾਣੋ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਮੋਕਾਮਾ ਨਗਰ ਕੌਂਸਲ ਖੇਤਰ ਦੇ ਮਾਣਕ ਟੋਲਾ ਦੇ ਰਹਿਣ ਵਾਲੇ 22 ਸਾਲਾ ਰਾਜਾ ਕੁਮਾਰ ਨੇ ਚਾਰ ਦਿਨ ਪਹਿਲਾਂ ਆਪਣੇ 18 ਸਾਲਾ ਦੋਸਤ ਨਾਲ ਗੁੱਪ-ਚੁੱਪ ਵਿਆਹ ਕਰਵਾ ਲਿਆ। ਕੁਝ ਦਿਨਾਂ ਤੱਕ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਾ। ਹਾਲਾਂਕਿ ਦੋ ਦਿਨਾਂ ਬਾਅਦ ਲੋਕਾਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਇਆ ਅਤੇ ਫਿਰ ਇਹ ਗੱਲ ਚਾਰੇ ਪਾਸੇ ਫੈਲ ਗਈ। ਰਾਜਾ ਦਾ ਵਿਆਹ ਸੁਮਿਤ ਕੁਮਾਰ ਨਾਂਅ ਦੇ ਮੁੰਡੇ ਨਾਲ ਹੋਇਆ ਹੈ, ਜੋ ਕਿ ਮੋਕਾਮਾ ਦੇ ਗੁਰੂਦੇਵ ਟੋਲਾ ਦਾ ਰਹਿਣ ਵਾਲਾ ਹੈ। ਵਿਆਹ ਤੋਂ ਬਾਅਦ ਦੋਵੇਂ ਲਾਹੌਰੀਆ ਟੋਲਾ 'ਚ ਕਿਰਾਏ ਦੇ ਕਮਰੇ 'ਚ ਇਕੱਠੇ ਰਹਿ ਰਹੇ ਹਨ।
ਕੋਈ ਵੀ ਸਾਨੂੰ ਵੱਖ ਨਹੀਂ ਕਰ ਸਕਦਾ
ਦੱਸਿਆ ਜਾ ਰਿਹਾ ਹੈ ਕਿ ਦੋਵਾਂ 'ਚੋਂ ਕਿਸੇ ਨੇ ਵੀ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਨਹੀਂ ਦਿੱਤੀ। ਦੋਵਾਂ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਉਹ ਵਿਰੋਧ ਕਰਨਗੇ, ਇਸ ਲਈ ਅਸੀਂ ਵਿਆਹ ਦਾ ਮਾਮਲਾ ਛੁਪਾਇਆ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਅਸੀਂ ਜਲਦ ਹੀ ਆਪਣੇ ਵਿਆਹ ਨੂੰ ਜਨਤਕ ਕਰਾਂਗੇ। ਜੇਕਰ ਪਰਿਵਾਰਕ ਮੈਂਬਰ ਵਿਰੋਧ ਕਰਨਗੇ ਤਾਂ ਵੀ ਅਸੀਂ ਇਕੱਠੇ ਰਹਾਂਗੇ ਅਤੇ ਕਦੇ ਵੀ ਇੱਕ-ਦੂਜੇ ਦਾ ਹੱਥ ਨਹੀਂ ਛੱਡਾਂਗੇ। ਦੋਵਾਂ ਨੇ ਕਿਹਾ ਕਿ ਕੋਈ ਕਿੰਨੀ ਵੀ ਕੋਸ਼ਿਸ਼ ਕਰ ਵੇ, ਅਸੀਂ ਇਕ-ਦੂਜੇ ਤੋਂ ਵੱਖ ਨਹੀਂ ਹੋਵਾਂਗੇ।