ਸੁੰਦਰ ਦਿੱਖਣ ਲਈ ਚਿਹਰੇ ‘ਤੇ ਲਾਈ ਜਾਂਦੀ ਅੱਗ, ਜਾਣੋ ਅਨੋਖੀ ਤਕਨੀਕ
ਵੀਅਤਨਾਮ ਵਿੱਚ ਮਰਦਾਂ ਤੇ ਮਹਿਲਾਵਾਂ ਵਿੱਚ ਖੂਬਸੂਰਤ ਦਿੱਸਣ ਲਈ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਸਪਾ ਤੇ ਸਲੂਨ ‘ਚ ਫਾਇਰ ਟ੍ਰੀਟਮੈਂਟ (ਅੱਗ ਨਾਲ ਇਲਾਜ) ਨੂੰ ਅਪਣਾਇਆ ਜਾ ਰਿਹਾ ਹੈ।

ਨਵੀਂ ਦਿੱਲੀ: ਵੀਅਤਨਾਮ ਵਿੱਚ ਮਰਦਾਂ ਤੇ ਮਹਿਲਾਵਾਂ ਵਿੱਚ ਖੂਬਸੂਰਤ ਦਿੱਸਣ ਲਈ ਕ੍ਰੇਜ਼ ਵਧਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਸਪਾ ਤੇ ਸਲੂਨ ‘ਚ ਫਾਇਰ ਟ੍ਰੀਟਮੈਂਟ (ਅੱਗ ਨਾਲ ਇਲਾਜ) ਨੂੰ ਅਪਣਾਇਆ ਜਾ ਰਿਹਾ ਹੈ। ਇਸ ਟ੍ਰੀਟਮੈਂਟ ‘ਚ ਤੌਲੀਆ ਚਿਹਰੇ ‘ਤੇ ਪਾ ਕੇ ਉਸ ‘ਤੇ ਅੱਗ ਲਾ ਦਿੱਤੀ ਜਾਂਦੀ ਹੈ। ਅਜਿਹਾ ਕਰੀਬ 30 ਸੈਕਿੰਟ ਤੋਂ ਇੱਕ ਮਿੰਟ ਲਈ ਕੀਤਾ ਜਾਂਦਾ ਹੈ। ਇਸ ਥੈਰਪੀ ਨਾਲ ਕਈ ਬਿਮਾਰੀਆਂ ਦੇ ਦੂਰ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਜੀ ਹਾਂ, ਦਾਅਵਾ ਕੀਤਾ ਗਿਆ ਹੈ ਕਿ ਫਾਇਰ ਥਰੈਪੀ ਨਾਲ ਸਿਰ ਦਰਦ, ਇਨਸੌਮਨੀਆ, ਸਰੀਰ ਦਰਦ ਤੋਂ ਨਿਜ਼ਾਤ ਮਿਲਦੀ ਹੈ ਤੇ ਨਾਲ ਹੀ ਪਾਚਣ ਪ੍ਰਣਾਲੀ ਠੀਕ ਰਹਿੰਦੀ ਹੈ।
ਇੰਝ ਲਾਉਂਦੇ ਤੌਲੀਏ ਨੂੰ ਅੱਗ:
- ਫਾਇਰ ਟ੍ਰੀਟਮੈਂਟ ਲਈ ਖਾਸ ਤਕਨੀਕ ਅਪਣਾਈ ਜਾਂਦੀ ਹੈ। ਇਸ ‘ਚ ਅਲਕੋਹਲ ਛਿੜਕੇ ਤੌਲੀਏ ਨਾਲ ਚਿਹਰੇ ਨੂੰ ਢੱਕ ਦਿੱਤਾ ਜਾਂਦਾ ਹੈ। ਅੱਗ ਨਾਲ ਚਿਹਰੇ ਨੂੰ ਨੁਕਸਾਨ ਨਾ ਹੋਏ, ਇਸ ਲਈ ਇੱਕ ਹੋਰ ਤੌਲੀਆ ਇਸ ਦੇ ਹੇਠ ਰੱਖਿਆ ਜਾਂਦਾ ਹੈ। ਅਜੇ ਤਕ ਇਸ ਥਰੈਪੀ ਨਾਲ ਕਿਸੇ ਵੀ ਨੁਕਸਾਨ ਦੀ ਖ਼ਬਰ ਨਹੀਂ।
- ਅੱਗ ਦੇ ਇਸ ਤਰ੍ਹਾਂ ਕੀਤੇ ਇਸਤੇਮਾਲ ਨਾਲ ਚਿਹਰੇ ਦੇ ਸੈੱਲਾਂ ‘ਚ ਵਾਈਬ੍ਰੇਸ਼ਨ ਹੁੰਦਾ ਹੈ, ਜਿਸ ਨਾਲ ਤੁਸੀਂ ਸੁੰਦਰ ਨਜ਼ਰ ਆਉਂਦੇ ਹੋ ਤੇ ਤੌਲੀਏ ‘ਤੇ ਜਿਸ ਐਲਕੋਹਲ ਦਾ ਇਸਤੇਮਾਲ ਹੁੰਦਾ ਹੈ, ਉਸ ਨੂੰ ਸਪੈਸ਼ਲ ਐਲੀਗਜਰ ਕਹਿੰਦੇ ਹਨ।
- ਰਿਪੋਰਟਾਂ ਮੁਤਾਬਕ ਇਸ ਟ੍ਰੀਟਮੈਂਟ ਨਾਲ ਝੁਰੜੀਆਂ ਵੀ ਘੱਟ ਹੁੰਦੀਆਂ ਹਨ। ਇਹ ਥਰੈਪੀ ਚਿਹਰੇ ਦੇ ਨਾਲ-ਨਾਲ ਪੂਰੇ ਸਰੀਰ ਨੂੰ ਦਿੱਤੀ ਜਾ ਸਕਦੀ ਹੈ। ਇਸ ਥਰੈਪੀ ਨਾਲ ਸੁੰਦਰ ਦਿਖਣ ਦੇ ਨਾਲ ਮੋਟਾਪੇ ਤੇ ਬੁਖਾਰ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ।
- ਚੀਨ ‘ਚ ਇਸ ਨੂੰ ਫਲੇਮ ਫੇਸ਼ੀਅਲ (ਹੁਓ ਲਿਆਓ) ਵੀ ਕਿਹਾ ਜਾਂਦਾ ਹੈ। ਇੱਕ ਔਰਤ ਦਾ ਕਹਿਣਾ ਹੈ ਕਿ ਉਸ ਦੇ ਸਿਰ ‘ਚ ਹਮੇਸ਼ਾ ਦਰਦ ਰਹਿੰਦਾ ਸੀ ਪਰ ਇਸ ਥਰੈਪੀ ਤੋਂ ਬਾਅਦ ਉਸ ਦਾ ਸਿਰ ਦਰਦ ਜਿਵੇਂ ਗਾਇਬ ਹੋ ਗਿਆ।
- ਇਹ ਟ੍ਰੀਟਮੈਂਟ ਸੁਰੱਖਿਅਤ ਹੈ ਤੇ ਪ੍ਰੋਫੈਸ਼ਨਲ ਥਰੈਪਿਸਟਾਂ ਵੱਲੋਂ ਕੀਤਾ ਜਾਂਦਾ ਹੈ। ਤੌਲੀਏ ‘ਚ ਕਿੰਨੀ ਅਲਕੋਹਲ ਛਿੜਕਣੀ ਹੈ। ਇਹ ਸਭ ਪ੍ਰੋਫੈਸ਼ਨਲਸ ਵੱਲੋਂ ਤੈਅ ਕੀਤਾ ਜਾਂਦਾ ਹੈ। ਇਸ ਨਾਲ ਸਕਿਨ ਨੂੰ ਗਰਮਾਹਟ ਮਿਲਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
