Watch: ਤੇਂਦੁਆ ਆਪ ਹੀ ਬਣ ਗਿਆ ਸ਼ਿਕਾਰ, ਪਾਣੀ ਪੀਂਦੇ ਇੰਝ ਹੋਈ ਮੌਤ, ਵੇਖੋ ਵੀਡੀਓ
ਤੁਸੀਂ ਅਜਿਹੀਆਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ, ਜਿਨ੍ਹਾਂ 'ਚ ਜੰਗਲ ਦਾ ਰਾਜਾ ਸ਼ੇਰ ਵੱਡੇ-ਵੱਡੇ ਜਾਨਵਰਾਂ ਨੂੰ ਮਾਰਦਾ ਹੈ ਪਰ ਅਸੀਂ ਇੱਕ ਅਜਿਹੀ ਵੀਡੀਓ ਬਾਰੇ ਗੱਲ ਕਰ ਰਹੇ ਹਾਂ ਜਿੱਤੇ ਸ਼ੇਰ ਹੀ ਸ਼ਿਕਾਰ ਬਣ ਗਿਆ।
Trending: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਜੰਗਲਾਂ ਦੀਆਂ ਕਈ ਭਿਆਨਕ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਤੁਸੀਂ ਅਜਿਹੀਆਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ, ਜਿਨ੍ਹਾਂ 'ਚ ਜੰਗਲ ਦਾ ਰਾਜਾ ਸ਼ੇਰ ਵੱਡੇ-ਵੱਡੇ ਜਾਨਵਰਾਂ ਨੂੰ ਮਾਰਦਾ ਹੈ ਪਰ ਅਸੀਂ ਇੱਕ ਅਜਿਹੀ ਵੀਡੀਓ ਬਾਰੇ ਗੱਲ ਕਰ ਰਹੇ ਹਾਂ ਜਿੱਤੇ ਸ਼ੇਰ ਹੀ ਸ਼ਿਕਾਰ ਬਣ ਗਿਆ। ਸ਼ਿਕਾਰ ਦੌਰਾਨ ਸ਼ੇਰ ਨੂੰ ਆਪਣੀ ਜਾਨ ਬਚਾਉਣੀ ਔਖੀ ਹੋ ਗਈ। ਇਸ ਖੌਫਨਾਕ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਮਗਰਮੱਛਾਂ ਨੂੰ ਸਭ ਤੋਂ ਖਤਰਨਾਕ ਜਲ ਜਾਨਵਰ ਮੰਨਿਆ ਜਾਂਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਜੰਗਲਾਂ 'ਚ ਪਾਣੀ ਪੀਂਦੇ ਸਮੇਂ ਮਗਰਮੱਛ ਤੇਜ਼ੀ ਨਾਲ ਪਾਣੀ 'ਚੋਂ ਬਾਹਰ ਆ ਕੇ ਜਾਨਵਰਾਂ ਦਾ ਸ਼ਿਕਾਰ ਕਰ ਕੇ ਡੂੰਘੇ ਪਾਣੀ 'ਚ ਲੈ ਜਾਂਦੇ ਹਨ। ਕਈ ਵਾਰ, ਮਗਰਮੱਛ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਪਾਣੀ ਤੋਂ ਬਾਹਰ ਵੀ ਪਿੱਛਾ ਕਰਦੇ ਹਨ।
View this post on Instagram
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਇਕ ਚੀਤਾ ਛੱਪੜ ਦੇ ਕੰਢੇ ਪਾਣੀ ਪੀਂਦਾ ਨਜ਼ਰ ਆ ਰਿਹਾ ਹੈ। ਫਿਰ ਮਗਰਮੱਛ, ਪਾਣੀ ਦੇ ਅੰਦਰੋਂ ਤੇਜ਼ੀ ਨਾਲ ਬਾਹਰ ਆ ਜਾਂਦਾ ਹੈ ਤੇ ਚੀਤੇ ਦੀ ਗਰਦਨ ਫੜ੍ਹ ਲੈਂਦਾ ਹੈ। ਇਸ ਤੋਂ ਬਾਅਦ ਮਗਰਮੱਛ ਚੀਤੇ ਨੂੰ ਡੂੰਘੇ ਪਾਣੀ ਵਿੱਚ ਲੈ ਜਾਂਦਾ ਹੈ।
ਇਹ ਦਿਲ ਦਹਿਲਾ ਦੇਣ ਵਾਲੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹਰ ਕਿਸੇ ਦੇ ਨੂੰ ਹੈਰਾਨ ਕਰ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 3 ਲੱਖ 64 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਸੀ। ਇਸ ਦੇ ਨਾਲ ਹੀ ਵੀਡੀਓ ਨੂੰ 5 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਲਾਈਕ ਕੀਤਾ ਹੈ। ਵੀਡੀਓ ਦੇਖ ਕੇ ਹੈਰਾਨ ਰਹਿ ਗਏ ਯੂਜ਼ਰਸ ਲਗਾਤਾਰ ਕਮੈਂਟ ਵੀ ਕਰ ਰਹੇ ਹਨ। ਜ਼ਿਆਦਾਤਰ ਯੂਜ਼ਰਸ ਨੇ ਇਸ ਨੂੰ ਡਰਾਉਣਾ ਦੱਸਿਆ ਹੈ।