Watch: ਹੱਥ, ਪੈਰ, ਮੂੰਹ ਨਾਲ ਦਬਾ ਕੇ ਫਲ ਲੈ ਕੇ ਜਾਂਦੇ ਇਸ ਚਿੰਪੈਂਜ਼ੀ ਦੀ ਵੀਡੀਓ ਹੈ ਬੇਹੱਦ ਮਜ਼ੇਦਾਰ
ਅਕਸਰ ਸੋਸ਼ਲ ਮੀਡੀਆ (Social Media) 'ਤੇ ਕਾਫੀ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਇਹ ਵੀਡੀਓਜ਼ ਨਿੱਕੇ-ਨਿੱਕੇ ਪਿਆਰੇ ਬੱਚਿਆਂ ਜਾਂ ਜਾਨਵਰਾਂ ਦੀਆਂ ਹੁੰਦੀਆਂ ਹਨ ਜੋ ਜੰਗਲ ਵਿੱਚ ਮਸਤੀ ਕਰਦੇ ਹਨ ਜਾਂ ਕੋਈ ਅਜਿਹੀ ਹਰਕਤ ਕਰ ਰਹੇ ਹਨ
Trending Chimpanzee: ਜਾਨਵਰਾਂ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ (Social Media) 'ਤੇ ਕਾਫੀ ਵਾਇਰਲ ਹੁੰਦੇ ਰਹਿੰਦੇ ਹਨ। ਇਹ ਵੀਡੀਓਜ਼ ਉਹਨਾਂ ਦੇ ਨਿੱਕੇ-ਨਿੱਕੇ ਪਿਆਰੇ ਬੱਚਿਆਂ ਜਾਂ ਜਾਨਵਰਾਂ ਦੀਆਂ ਹੁੰਦੀਆਂ ਹਨ ਜੋ ਜੰਗਲ ਵਿੱਚ ਮਸਤੀ ਕਰਦੇ ਹਨ ਜਾਂ ਕੋਈ ਅਜਿਹੀ ਹਰਕਤ ਕਰ ਰਹੇ ਹਨ ਜੋ ਕਿ ਬਿਲਕੁਲ ਅਜੀਬ ਹੈ। ਇਸ ਤਰ੍ਹਾਂ ਦੇ ਸਾਰੇ ਵੀਡੀਓ ਯੂਜ਼ਰਸ ਨੂੰ ਕਾਫੀ ਲੁਭਾਉਂਦੇ ਹਨ ਅਤੇ ਉਨ੍ਹਾਂ ਨੂੰ ਹੱਸਦੇ ਵੀ ਹਨ। ਚਿੰਪਾਂਜ਼ੀ ਦਾ ਅਜਿਹਾ ਹੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਇੱਕ ਵਾਰ ਵਿੱਚ ਬਹੁਤ ਸਾਰੇ ਫਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਹ ਕਾਫੀ ਫਨੀ ਵੀ ਲੱਗਦਾ ਹੈ।
ਹਾਲ ਹੀ ਵਿੱਚ, ਜੰਗਲ ਵਿੱਚ ਇੱਕ ਚਿੰਪਾਂਜ਼ੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਕਈ ਸੰਤਰੇ ਲੈ ਕੇ ਜਾਂਦਾ ਹੈ। ਚਿੰਪੈਂਜ਼ੀ ਦੇ ਹੱਥ ਸੰਤਰੇ ਤੋਂ ਜ਼ਿਆਦੇ ਭਰੇ ਹੋਏ ਹਨ, ਹਾਲਾਂਕਿ, ਉਹ ਫਿਰ ਵੀ ਆਪਣੇ ਪੈਰਾਂ ਵਿੱਚ ਵਧੇਰੇ ਫਲ ਲੈ ਕੇ ਜਾਂਦਾ ਹੈ, ਇੰਨਾ ਹੀ ਨਹੀਂ ਉਹ ਇੱਕ ਹੋਰ ਫਲ ਨੂੰ ਆਪਣੇ ਮੂੰਹ ਵਿੱਚ ਦਬਾ ਕੇ ਵੀ ਲੈ ਜਾਂਦਾ ਹੈ। ਚਿੰਪੈਂਜ਼ੀ ਨੂੰ ਤੁਰਨ ਵਿੱਚ ਕਾਫੀ ਮੁਸ਼ਕਲ ਆ ਰਹੀ ਸੀ, ਪਰ ਫਿਰ ਵੀ ਉਹ ਸਾਰੇ ਫਲ ਆਪਣੇ ਨਾਲ ਲੈ ਜਾਂਦਾ ਹੈ।
Who can relate? 😅 pic.twitter.com/1dhgO6pUS3
— Buitengebieden (@buitengebieden) July 7, 2022
ਇਸ ਮਜੇਦਾਰ ਵੀਡੀਓ ਨੂੰ ਦੋ ਦਿਨ ਪਹਿਲਾਂ ਭਾਵ ਵੀਰਵਾਰ ਨੂੰ ਟਵਿੱਟਰ ਅਕਾਊਂਟ Buitengebieden ਤੋਂ ਸ਼ੇਅਰ ਕੀਤਾ ਗਿਆ ਹੈ। ਇੰਨੇ ਘੱਟ ਸਮੇਂ 'ਚ ਇਸ ਵੀਡੀਓ ਨੂੰ 42 ਹਜ਼ਾਰ (4.2 M views) ਤੋਂ ਵੱਧ ਦੇਖਿਆ ਜਾ ਚੁੱਕਾ ਹੈ, ਜਦਕਿ 116K ਯੂਜ਼ਰਸ ਨੇ ਵੀ ਵੀਡੀਓ ਨੂੰ ਪਸੰਦ ਕੀਤਾ ਹੈ। ਚਿੰਪਾਂਜ਼ੀ (Chimpanzee) ਦੇ ਇਸ ਮਜ਼ੇਦਾਰ ਵੀਡੀਓ (Funny Video) ਨੂੰ 12.4K ਵਾਰ ਰੀਟਵੀਟ ਵੀ ਕੀਤਾ ਗਿਆ ਹੈ।






















