Viral Video: ਜਿਧਰ ਦੇਖੋ, ਨੋਟ ਹੀ ਨੋਟ, 2 ਕਰੋੜ ਦੇ ਨੋਟਾਂ ਨਾਲ ਸਜਿਆ ਗਣੇਸ਼ ਜੀ ਦਾ ਮੰਦਰ! ਵੀਡੀਓ ਵਾਇਰਲ
Viral Video: ਬੈਂਗਲੁਰੂ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ ਵਿੱਚ ਕਰਨਾਟਕ ਦੇ ਬੈਂਗਲੁਰੂ ਦੇ ਇੱਕ ਮੰਦਰ ਨੂੰ ਗਣੇਸ਼ ਚਤੁਰਥੀ ਤਿਉਹਾਰ ਤੋਂ ਪਹਿਲਾਂ ਦੋ ਕਰੋੜ ਰੁਪਏ ਦੇ ਕਰੰਸੀ ਨੋਟਾਂ ਤੇ ਸਿੱਕਿਆਂ ਨਾਲ ਸਜਾਇਆ ਗਿਆ ਹੈ।
Social Media Ganpati Video: ਅੱਜ 19 ਸਤੰਬਰ ਹੈ, ਯਾਨੀ ਗਣੇਸ਼ ਚਤੁਰਥੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਗਣੇਸ਼ ਚਤੁਰਥੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਭਗਵਾਨ ਗਣੇਸ਼ ਦੀਆਂ ਕਈ ਖੂਬਸੂਰਤ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ, ਜਿਸ 'ਚ ਲੋਕ ਉਨ੍ਹਾਂ ਅੱਗੇ ਸਿਰ ਝੁਕਾ ਕੇ ਆਸ਼ੀਰਵਾਦ ਲੈ ਰਹੇ ਹਨ। ਇਸ ਦੌਰਾਨ, ਬੈਂਗਲੁਰੂ ਤੋਂ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ ਵਿੱਚ ਕਰਨਾਟਕ ਦੇ ਬੈਂਗਲੁਰੂ ਦੇ ਇੱਕ ਮੰਦਰ ਨੂੰ ਗਣੇਸ਼ ਚਤੁਰਥੀ ਤਿਉਹਾਰ ਤੋਂ ਪਹਿਲਾਂ ਦੋ ਕਰੋੜ ਰੁਪਏ ਦੇ ਕਰੰਸੀ ਨੋਟਾਂ ਤੇ ਸਿੱਕਿਆਂ ਨਾਲ ਸਜਾਇਆ ਗਿਆ ਹੈ।
ਜੇਪੀ ਨਗਰ, ਬੈਂਗਲੁਰੂ ਵਿੱਚ ਸ਼੍ਰੀ ਸੱਤਿਆ ਗਣਪਤੀ ਮੰਦਰ ਹਰ ਸਾਲ ਗਣੇਸ਼ ਪੂਜਾ ਦੌਰਾਨ ਅਹਾਤੇ ਨੂੰ ਇੱਕ ਵਿਲੱਖਣ ਛੋਹ ਦੇਣ ਲਈ ਜਾਣਿਆ ਜਾਂਦਾ ਹੈ। ਇਸ ਵਾਰ ਗਣੇਸ਼ ਜੀ ਦੀ ਮੂਰਤੀ ਨੂੰ 10 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੇ ਸੈਂਕੜੇ ਸਿੱਕਿਆਂ ਤੇ ਕਰੰਸੀ ਨੋਟਾਂ ਦੀ ਵਰਤੋਂ ਕਰਕੇ ਸਜਾਇਆ ਗਿਆ ਹੈ। ਮੰਦਰ ਦੀ ਸਜਾਵਟ ਲਈ 2.18 ਕਰੋੜ ਰੁਪਏ ਦੇ ਕਰੰਸੀ ਨੋਟ ਤੇ 70 ਲੱਖ ਰੁਪਏ ਦੇ ਸਿੱਕਿਆਂ ਦੀ ਵਰਤੋਂ ਕੀਤੀ ਗਈ ਹੈ।
ਮੰਦਰ ਦੇ ਟਰੱਸਟੀ ਮੋਹਨ ਰਾਜੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਨੂੰ ਤਿਆਰ ਕਰਨ 'ਚ ਤਿੰਨ ਮਹੀਨੇ ਲੱਗੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਸਿੱਕੇ ਤੇ ਕਰੰਸੀ ਨੋਟ ਵਰਤੇ ਗਏ ਹਨ, ਉਹ ਮੰਦਰ ਨੂੰ ਦਾਨ ਕਰਨ ਵਾਲਿਆਂ ਨੂੰ ਵਾਪਸ ਕਰ ਦਿੱਤੇ ਜਾਣਗੇ। ਸਾਲਾਂ ਤੋਂ ਮੰਦਰ ਨੇ ਗਣੇਸ਼ ਚਤੁਰਥੀ ਦੇ ਜਸ਼ਨਾਂ ਦੇ ਹਿੱਸੇ ਵਜੋਂ ਗਣਪਤੀ ਦੀ ਮੂਰਤੀ ਨੂੰ ਸਜਾਉਣ ਲਈ ਫੁੱਲ, ਮੱਕੀ ਤੇ ਕੱਚੇ ਕੇਲੇ ਵਰਗੀਆਂ ਵਾਤਾਵਰਣ-ਅਨੁਕੂਲ ਚੀਜ਼ਾਂ ਦੀ ਵਰਤੋਂ ਵੀ ਕੀਤੀ ਹੈ।
ਗਣੇਸ਼ ਚਤੁਰਥੀ 2023
ਗਣੇਸ਼ ਚਤੁਰਥੀ ਦਾ ਤਿਉਹਾਰ ਹਿੰਦੂ ਕੈਲੰਡਰ ਦੇ ਭਾਦਰਪਦ ਮਹੀਨੇ ਵਿੱਚ ਆਉਂਦਾ ਹੈ। ਇਹ ਸ਼ਿਵ ਤੇ ਪਾਰਵਤੀ ਦੇ ਪੁੱਤਰ ਭਗਵਾਨ ਗਣੇਸ਼ ਦੇ ਜਨਮ ਦਿਨ ਨੂੰ ਦਰਸਾਉਂਦਾ ਹੈ। ਇਸ ਮਸ਼ਹੂਰ ਤਿਉਹਾਰ ਨੂੰ ਵਿਨਾਇਕ ਚਤੁਰਥੀ ਤੇ ਗਣੇਸ਼ ਉਤਸਵ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: Ludhiana News: ਕੋਈ ਦੁਕਾਨ ਅੱਗੇ ਛੱਡ ਗਿਆ ਇੱਕ ਦਿਨ ਦੀ ਬੱਚੀ, ਦੁਕਾਨਦਾਰ ਮਹਿਲਾ ਦੀ ਇਨਸਾਨੀਅਤ ਨੇ ਜਿੱਤਿਆ ਦਿਲ
ਇਸ ਮੌਕੇ ਘਰਾਂ ਤੇ ਜਨਤਕ ਥਾਵਾਂ 'ਤੇ ਗਣੇਸ਼ ਦੀਆਂ ਮਿੱਟੀ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਜਾਂਦੀ ਹੈ। ਇਹ ਉਦੋਂ ਸਮਾਪਤ ਹੁੰਦਾ ਹੈ ਜਦੋਂ ਮੂਰਤੀ ਨੂੰ ਜਨਤਕ ਜਲੂਸ ਵਿੱਚ ਲਿਆਂਦਾ ਜਾਂਦਾ ਹੈ ਤੇ ਅਨੰਤ ਚਤੁਰਦਸ਼ੀ ਦੇ ਦਿਨ ਇੱਕ ਨਦੀ ਜਾਂ ਸਮੁੰਦਰ ਵਿੱਚ ਡੁਬੋਇਆ ਜਾਂਦਾ ਹੈ।
ਇਹ ਵੀ ਪੜ੍ਹੋ: Gold Silver Price: ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਚੜ੍ਹਨ ਲੱਗਾ ਸੋਨੇ-ਚਾਂਦੀ ਦਾ ਭਾਅ! ਜਾਣੋ ਅੱਜ ਦੇ ਤਾਜ਼ਾ ਰੇਟ