ਇਸ ਕੁੜੀ ਦੇ ਖਾਣੇ ਦੀ ਸਪੀਡ ਦੇਖ ਕੇ ਹੋ ਜਾਓਗੇ ਹੈਰਾਨ, 60 ਸੈਕਿੰਡ 'ਚ ਇੰਨਾ ਚਿਕਨ ਖਾ ਗਈ, ਬਣ ਗਿਆ ਵਰਲਡ ਰਿਕਾਰਡ
Most chicken Nuggets : ਅਸਲ 'ਚ ਇਹ ਰਿਕਾਰਡ ਬਣਾਉਣ ਵਾਲੀ ਔਰਤ ਦਾ ਨਾਂ ਲੇਹ ਸ਼ੂਟਕੇਵਾਰ ਹੈ। ਜਿਸ ਨੇ ਇਕ ਮਿੰਟ 'ਚ 19 ਚਿਕਨ ਪਕੌੜੇ ਖਾ ਲਏ। ਜੋ ਕਿ ਲਗਭਗ 352 ਗ੍ਰਾਮ ਚਿਕਨ ਮੀਟ ਦੇ ਬਰਾਬਰ ਹੈ।

Most chicken Nuggets Eaten in one Minute: ਜੇਕਰ ਚਿਕਨ ਤੁਹਾਡੀ ਪਸੰਦੀਦਾ ਡਿਸ਼ ਹੈ ਤੇ ਚਿਕਨ ਨਾਲ ਭਰੀ ਪਲੇਟ ਤੁਹਾਡੇ ਸਾਹਮਣੇ ਰੱਖੀ ਗਈ ਹੈ। ਤੁਹਾਡੇ ਕੋਲ ਖਾਣ ਲਈ ਸਿਰਫ ਇੱਕ ਮਿੰਟ ਹੋਵੇ ਤਾਂ ਤੁਸੀਂ ਕਿੰਨਾ ਚਿਕਨ ਖਾ ਸਕੋਗੇ। ਇਸ ਸਵਾਲ ਦੇ ਜਵਾਬ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਵੱਧ ਤੋਂ ਵੱਧ ਤਿੰਨ ਜਾਂ ਚਾਰ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਲ ਹੀ 'ਚ ਇਕ ਔਰਤ ਨੇ ਇੱਕ ਮਿੰਟ ਵਿੱਚ ਇੰਨੇ ਚਿਕਨ ਪਕੌੜੇ ਖਾ ਲਏ ਕਿ ਇੱਕ ਵਿਸ਼ਵ ਰਿਕਾਰਡ ਬਣ ਗਿਆ।
ਹੁਣ ਤਲਾਕ ਤੋਂ ਬਾਅਦ ਪਤਨੀ ਦੇਵੇਗੀ ਪਤੀ ਨੂੰ ਹਰ ਮਹੀਨੇ ਗੁਜਾਰਾ ਭੱਤਾ, ਬੰਬੇ ਹਾਈਕੋਰਟ ਦਾ ਵੱਡਾ ਫੈਸਲਾ
ਅਸਲ 'ਚ ਇਹ ਰਿਕਾਰਡ ਬਣਾਉਣ ਵਾਲੀ ਔਰਤ ਦਾ ਨਾਂ ਲੇਹ ਸ਼ੂਟਕੇਵਾਰ ਹੈ। ਜਿਸ ਨੇ ਇਕ ਮਿੰਟ 'ਚ 19 ਚਿਕਨ ਪਕੌੜੇ ਖਾ ਲਏ। ਜੋ ਕਿ ਲਗਭਗ 352 ਗ੍ਰਾਮ ਚਿਕਨ ਮੀਟ ਦੇ ਬਰਾਬਰ ਹੈ। ਲੇਹ ਲੰਡਨ ਦੀ ਰਹਿਣ ਵਾਲੀ ਹੈ। ਲੇਹ ਤੋਂ ਪਹਿਲਾਂ ਇਹ ਰਿਕਾਰਡ ਨੇਲਾ ਜੋਰ ਦੇ ਨਾਂ ਸੀ ਜਿਸ ਨੇ ਇਕ ਮਿੰਟ 'ਚ 298 ਗ੍ਰਾਮ ਚਿਕਨ ਖਾ ਕੇ ਇਹ ਖਿਤਾਬ ਜਿੱਤਿਆ ਸੀ।
ਲੇਹ ਪ੍ਰਦਰਸ਼ਨ ਤੋਂ ਖੁਸ਼ ਨਹੀਂ
ਹਾਲਾਂਕਿ ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਵੀ ਲੇਹ ਸ਼ੂਟਕੇਵਰ ਆਪਣੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਨ। ਉਸ ਦਾ ਮੰਨਣਾ ਹੈ ਕਿ ਉਹ ਇਕ ਮਿੰਟ ਵਿਚ ਇਸ ਤੋਂ ਜ਼ਿਆਦਾ ਚਿਕਨ ਖਾ ਸਕਦੀ ਸੀ। ਇਸ ਵਿਸ਼ਵ ਰਿਕਾਰਡ ਤੋਂ ਇਲਾਵਾ ਲੇਹ ਖਾਣ ਨਾਲ ਸਬੰਧਤ 27 ਵਿਸ਼ਵ ਰਿਕਾਰਡ ਉਸ ਦੇ ਨਾਂ ਦਰਜ ਹਨ। ਇਸੇ ਲਈ ਉਸ ਦਾ ਨਾਂ 27 ਵੱਖ-ਵੱਖ ਚੀਜ਼ਾਂ ਲਈ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ।
ਸ਼ਖਸ ਨੇ ਪਿਛਲੇ 14 ਸਾਲਾਂ ਤੋਂ ਏਅਰਪੋਰਟ ਨੂੰ ਬਣਾਇਆ ਆਪਣਾ ਆਸ਼ਿਆਨਾ, ਇਸ ਕਾਰਨ ਆਪਣੇ ਘਰ ਤੋਂ ਰਹਿੰਦਾ ਦੂਰ






















