(Source: ECI/ABP News)
Best Selling Car: ਸਭ ਤੋਂ ਵੱਧ ਵਿਕੀ Maruti ਦੀ ਇਹ ਸਸਤੀ ਕਾਰ, 32km ਤੱਕ ਦਾ ਮਾਈਲੇਜ
ਦਸੰਬਰ 2021 'ਚ ਗੱਡੀਆਂ ਦੀ ਵਿਕਰੀ ਦੀ ਲਿਸਟ ਆ ਚੁੱਕੀ ਹੈ। ਹਮੇਸ਼ਾ ਦੀ ਤਰ੍ਹਾਂ, ਇਕ ਵਾਰ ਫਿਰ ਤੋਂ ਮਾਰੂਤੀ ਦੀਆਂ ਗੱਡੀਆਂ ਦੀ ਖੂਬ ਵਿਕਰੀ ਹੋਈ ਹੈ। ਟੌਪ 10 ਕਾਰਾਂ ਦੀ ਲਿਸਟ 'ਚ 7 ਕਾਰਾਂ ਇਕੱਲੇ ਮਾਰੂਤੀ ਸੁਜ਼ੂਕੀ (Maruti Suzuki) ਦੀਆਂ ਹੀ ਹਨ।
![Best Selling Car: ਸਭ ਤੋਂ ਵੱਧ ਵਿਕੀ Maruti ਦੀ ਇਹ ਸਸਤੀ ਕਾਰ, 32km ਤੱਕ ਦਾ ਮਾਈਲੇਜ Best Selling Car, The cheapest car from Maruti, mileage up to 32km Best Selling Car: ਸਭ ਤੋਂ ਵੱਧ ਵਿਕੀ Maruti ਦੀ ਇਹ ਸਸਤੀ ਕਾਰ, 32km ਤੱਕ ਦਾ ਮਾਈਲੇਜ](https://feeds.abplive.com/onecms/images/uploaded-images/2022/01/05/893cf4357daa1f3ebe7c99ef6156f3f2_original.jpg?impolicy=abp_cdn&imwidth=1200&height=675)
Car Sales in December 2021: ਦਸੰਬਰ 2021 'ਚ ਗੱਡੀਆਂ ਦੀ ਵਿਕਰੀ ਦੀ ਲਿਸਟ ਆ ਚੁੱਕੀ ਹੈ। ਹਮੇਸ਼ਾ ਦੀ ਤਰ੍ਹਾਂ, ਇਕ ਵਾਰ ਫਿਰ ਤੋਂ ਮਾਰੂਤੀ ਦੀਆਂ ਗੱਡੀਆਂ ਦੀ ਖੂਬ ਵਿਕਰੀ ਹੋਈ ਹੈ। ਟੌਪ 10 ਕਾਰਾਂ ਦੀ ਲਿਸਟ 'ਚ 7 ਕਾਰਾਂ ਇਕੱਲੇ ਮਾਰੂਤੀ ਸੁਜ਼ੂਕੀ (Maruti Suzuki) ਦੀਆਂ ਹੀ ਹਨ। ਇੰਨਾ ਹੀ ਨਹੀਂ ਪਿਛਲੇ ਮਹੀਨੇ ਸਭ ਤੋਂ ਵੱਧ ਵਿਕਣ ਵਾਲੀ ਕਾਰ ਵੀ ਇਸ ਕੰਪਨੀ ਦੀ ਸੀ। ਦਸੰਬਰ 2021 ਵਿੱਚ, ਮਾਰੂਤੀ ਸੁਜ਼ੂਕੀ ਦੀ ਵੈਗਨਆਰ ਨੇ ਵਿਕਰੀ ਦੇ ਮਾਮਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਕਰੀਬ 20 ਹਜ਼ਾਰ ਨੇ ਖਰੀਦੀ WagonR
ਮਾਰੂਤੀ ਸੁਜ਼ੂਕੀ WagonR ਦਸੰਬਰ 2021 ਵਿੱਚ ਸਭ ਤੋਂ ਵੱਧ ਵਿਕਣ ਵਾਲਾ ਵਾਹਨ ਸੀ। ਇਸ ਦੀਆਂ ਕੁੱਲ 19,729 ਯੂਨਿਟਾਂ ਦੀ ਵਿਕਰੀ ਹੋਈ ਹੈ। ਜਦੋਂਕਿ ਦਸੰਬਰ 2020 ਵਿੱਚ WagonR ਦੀਆਂ ਕੁੱਲ 17,684 ਯੂਨਿਟਸ ਵਿਕੀਆਂ। ਇਸ ਤਰ੍ਹਾਂ ਇਸ ਹੈਚਬੈਕ ਨੇ 11.56 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਸੂਚੀ ਵਿੱਚ ਦੂਜੇ ਸਥਾਨ 'ਤੇ ਮਾਰੂਤੀ ਸੁਜ਼ੂਕੀ Swift ਹੈ, ਜਿਸ ਨੇ ਦਸੰਬਰ 2021 ਵਿੱਚ ਕੁੱਲ 15,661 ਯੂਨਿਟ ਵੇਚੇ ਸਨ।
ਮਾਰੂਤੀ WagonR ਦੇ ਫੀਚਰਸ
ਇਹ ਕੰਪਨੀ ਦੀ ਇੱਕ ਕਿਫਾਇਤੀ ਹੈਚਬੈਕ ਕਾਰ ਹੈ, ਜੋ ਕਿ ਬਾਕਸੀ ਡਿਜ਼ਾਈਨ ਵਿੱਚ ਆਉਂਦੀ ਹੈ। ਇਸ ਦੀ ਕੀਮਤ 4.93 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਇਸ ਵਿੱਚ ਦੋ ਪੈਟਰੋਲ ਇੰਜਣ ਹਨ - 1 ਲੀਟਰ (68PS/90Nm) ਅਤੇ 1.2-ਲੀਟਰ (83PS/113Nm)। ਪਹਿਲਾ ਇੰਜਣ 21.79 kmpl ਤੱਕ ਦੀ ਮਾਈਲੇਜ ਦਿੰਦਾ ਹੈ ਅਤੇ ਦੂਜਾ ਇੰਜਣ 20.52 kmpl ਤੱਕ ਦੀ ਮਾਈਲੇਜ ਦਿੰਦਾ ਹੈ। ਇੱਕ CNG ਵੇਰੀਐਂਟ ਵੀ ਹੈ ਜੋ 32.52 km/kg ਦੀ ਮਾਈਲੇਜ ਦਿੰਦਾ ਹੈ।
ਇੱਥੇ ਚੋਟੀ ਦੇ 5 ਦੀ ਸੂਚੀ
ਟਾਪ 5 ਗੱਡੀਆਂ ਦੀ ਗੱਲ ਕਰੀਏ ਤਾਂ ਮਾਰੂਤੀ ਸੁਜ਼ੂਕੀ ਨੇ ਵੀ ਇਸ ਲਿਸਟ 'ਚ ਤੀਜੇ ਨੰਬਰ 'ਤੇ ਕਬਜ਼ਾ ਕਰ ਲਿਆ ਹੈ। ਕੰਪਨੀ ਦੀ ਮਾਰੂਤੀ ਸੁਜ਼ੂਕੀ ਬਲੇਨੋ ਨੇ ਦਸੰਬਰ 2021 'ਚ 14,458 ਯੂਨਿਟਸ ਵੇਚੇ ਹਨ। ਇਸ ਦੇ ਨਾਲ ਹੀ ਟਾਟਾ ਨੈਕਸਨ SUV ਅਤੇ ਮਾਰੂਤੀ ਸੁਜ਼ੂਕੀ ਅਰਟਿਗਾ ਚੌਥੇ ਤੇ ਪੰਜਵੇਂ ਸਥਾਨ 'ਤੇ ਹਨ। ਦਸੰਬਰ 2021 ਵਿੱਚ, ਕ੍ਰਮਵਾਰ 12,899 ਯੂਨਿਟ ਅਤੇ 11,840 ਯੂਨਿਟ ਵੇਚੇ ਗਏ ਹਨ।
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)