Air Pollution: ਜੇ ਆਹ ਗੱਡੀਆਂ ਲੈ ਕੇ ਦਿੱਲੀ ਜਾਣਾ ਤਾਂ ਜੇਬ ਵਿੱਚ ਰੱਖ ਲਓ ਵਾਧੂ 20,000 ਰੁਪਏ ! ਜਾਣੋ ਕੀ ਹੈ ਕਾਰਨ
ਕੇਂਦਰ ਸਰਕਾਰ ਨੇ 22 ਦਸੰਬਰ ਨੂੰ ਲਾਗੂ ਨਿਯਮਾਂ ਦੀ ਪਾਲਣਾ ਕਰਦੇ ਹੋਏ 2 ਜਨਵਰੀ ਨੂੰ ਰਾਜਧਾਨੀ ਵਿੱਚ GRAP-III ਦੇ ਪੜਾਅ-3 ਤਹਿਤ ਲਗਾਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਸੀ ਕਿਉਂਕਿ ਉਸ ਸਮੇਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਜਾਪਦਾ ਸੀ।
Air Pollution in Delhi NCR: ਦਿੱਲੀ ਅਤੇ ਐਨਸੀਆਰ ਦਾ ਮਾਹੌਲ ਫਿਰ ਵਿਗੜ ਗਿਆ ਹੈ, ਜਿਸ ਕਾਰਨ ਦਿੱਲੀ ਸਰਕਾਰ ਨੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਯਾਨੀ ਜੀਆਰਏਪੀ ਦੇ ਤੀਜੇ ਪੜਾਅ ਨੂੰ ਫਿਰ ਤੋਂ ਲਾਗੂ ਕੀਤਾ ਹੈ ਕਿਉਂਕਿ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਫਿਰ ਤੋਂ ਨਾਜ਼ੁਕ ਸ਼੍ਰੇਣੀ ਵਿੱਚ ਪਹੁੰਚ ਗਈ ਹੈ। ਇਹ ਫੈਸਲਾ ਕੇਂਦਰ ਸਰਕਾਰ ਦੇ ਉਸ ਹੁਕਮ ਤੋਂ ਬਾਅਦ ਆਇਆ ਹੈ, ਜਿਸ ਵਿੱਚ BS-III ਪੈਟਰੋਲ ਅਤੇ BS-IV ਡੀਜ਼ਲ ਚਾਰ ਪਹੀਆ ਵਾਹਨਾਂ ਦੇ ਚੱਲਣ 'ਤੇ ਪਾਬੰਦੀ ਲਗਾਈ ਗਈ ਸੀ ਕਿਉਂਕਿ ਪ੍ਰਦੂਸ਼ਣ ਵਧਣ ਦਾ ਇੱਕ ਕਾਰਨ ਇਨ੍ਹਾਂ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਕਾਂ ਦੀ ਵੱਡੀ ਮਾਤਰਾ ਹੈ।
ਇਨ੍ਹਾਂ ਵਾਹਨਾਂ 'ਤੇ ਛੋਟ ਮਿਲੇਗੀ
ਇਹ ਪਾਬੰਦੀ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਟੀ.) ਦਿੱਲੀ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ, ਪਰ ਐਮਰਜੈਂਸੀ ਸੇਵਾਵਾਂ ਲਈ ਤਾਇਨਾਤ ਵਾਹਨਾਂ, ਪੁਲਿਸ ਵਾਹਨਾਂ ਅਤੇ ਸਰਕਾਰੀ ਅਮਲੇ ਦੀ ਵਰਤੋਂ ਲਈ ਤਾਇਨਾਤ ਸਰਕਾਰੀ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ।
20,000 ਰੁਪਏ ਤੱਕ ਦਾ ਪੈ ਸਕਦਾ ਜੁਰਮਾਨਾ
ਜੇ ਕੋਈ ਵਾਹਨ ਮਾਲਕ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਫਿਰ ਉਸਨੂੰ ਮੋਟਰ ਵਹੀਕਲ ਐਕਟ, 1988 ਦੀ ਧਾਰਾ 194(1) ਦੇ ਤਹਿਤ 20,000 ਰੁਪਏ ਤੱਕ ਦੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ, ਪ੍ਰਦੂਸ਼ਣ ਨੂੰ ਘਟਾਉਣ ਲਈ ਰਣਨੀਤੀਆਂ ਬਣਾਉਣ ਅਤੇ ਲਾਗੂ ਕਰਨ ਲਈ ਜ਼ਿੰਮੇਵਾਰ ਕਾਨੂੰਨੀ ਸੰਸਥਾ, ਨੇ ਦਿੱਲੀ ਦੇ ਏਅਰ ਕੁਆਲਿਟੀ ਇੰਡੈਕਸ (AQI) ਵਿੱਚ ਮਹੱਤਵਪੂਰਨ ਵਾਧਾ ਦੇਖਿਆ। ਜੋ ਸਵੇਰੇ 10 ਵਜੇ ਅਤੇ 11 ਵਜੇ ਕ੍ਰਮਵਾਰ 458 ਅਤੇ 457 ਦਰਜ ਕੀਤਾ ਗਿਆ ਜਿਸ ਦੇ ਮੁੱਖ ਕਾਰਨ ਪ੍ਰਤੀਕੂਲ ਮੌਸਮੀ ਹਾਲਾਤ ਦੇ ਨਾਲ-ਨਾਲ ਸਥਾਨਕ ਪ੍ਰਦੂਸ਼ਣ ਦੇ ਸਰੋਤ ਹਨ।
ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਅਰਥਾਤ GRAP ਨੂੰ AQI ਪੱਧਰ ਦੇ ਆਧਾਰ 'ਤੇ ਚਾਰ ਵੱਖ-ਵੱਖ ਪੜਾਵਾਂ ਵਿੱਚ ਵੰਡਿਆ ਗਿਆ ਹੈ। ਇਹ ਪੜਾਅ I ਨਾਲ ਸ਼ੁਰੂ ਹੁੰਦਾ ਹੈ, ਜਿਸ ਨੂੰ "ਮਾੜਾ" ਕਿਹਾ ਜਾਂਦਾ ਹੈ ਅਤੇ ਇਸ ਦਾ AQI ਪੱਧਰ 201-300 ਵਿਚਕਾਰ ਹੁੰਦਾ ਹੈ। ਇਸੇ ਤਰ੍ਹਾਂ, ਪੜਾਅ II "ਬਹੁਤ ਮਾੜਾ" ਮੰਨਿਆ ਜਾਂਦਾ ਹੈ ਅਤੇ AQI ਪੱਧਰ 301-400 ਦੇ ਵਿਚਕਾਰ ਰਹਿੰਦਾ ਹੈ। ਪੜਾਅ III "ਗੰਭੀਰ" ਹੈ ਜਿਸ ਵਿੱਚ AQI ਪੱਧਰ 401-450 ਹੈ ਅਤੇ ਪੜਾਅ IV "ਗੰਭੀਰ+" ਹੈ ਜਿਸ ਵਿੱਚ AQI ਪੱਧਰ 450 ਤੋਂ ਉੱਪਰ ਹੈ।
ਕੇਂਦਰ ਸਰਕਾਰ ਨੇ 22 ਦਸੰਬਰ ਨੂੰ ਲਾਗੂ ਨਿਯਮਾਂ ਦੀ ਪਾਲਣਾ ਕਰਦੇ ਹੋਏ 2 ਜਨਵਰੀ ਨੂੰ ਰਾਜਧਾਨੀ ਵਿੱਚ GRAP-III ਦੇ ਪੜਾਅ-3 ਤਹਿਤ ਲਗਾਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਸੀ। ਕਿਉਂਕਿ ਉਸ ਸਮੇਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਜਾਪਦਾ ਸੀ।