ਹੀਰੋ ਸਪਲੈਂਡਰ ਦੇ ਇਹ ਮਾਡਲ ਹੋਏ ਬੰਦ, ਜਾਣੋ ਇਸ ਕੀਮਤ 'ਚ ਹੁਣ ਕੀ ਹੈ ਤੁਹਾਡੇ ਕੋਲ ਆਪਸ਼ਨ
ਹੀਰੋ ਸੁਪਰ ਸਪਲੈਂਡਰ ਕਮਿਊਟਰ ਬਾਈਕ 'ਚ BS6 ਸਟੈਂਡਰਡ ਦਾ 124.7cc ਸਿੰਗਲ-ਸਿਲੰਡਰ ਏਅਰ-ਕੂਲਡ ਇੰਜਣ ਹੈ। ਜੋ 10.72 bhp ਦੀ ਪਾਵਰ ਅਤੇ 10.6 Nm ਦਾ ਟਾਰਕ ਜਨਰੇਟ ਕਰਦਾ ਹੈ।
Hero MotoCorp ਨੇ ਆਪਣੀ ਮਸ਼ਹੂਰ Splendor ਸੀਰੀਜ਼ ਦੀਆਂ ਬਾਈਕਸ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਸਪਲੈਂਡਰ ਸੀਰੀਜ਼ ਹੁਣ 500 ਤੋਂ 1,000 ਰੁਪਏ ਮਹਿੰਗੀ ਹੋ ਗਈ ਹੈ। ਕੀਮਤ 'ਚ ਵਾਧੇ ਤੋਂ ਇਲਾਵਾ ਬਾਈਕ 'ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸਪਲੈਂਡਰ ਤੋਂ ਇਲਾਵਾ ਹੀਰੋ ਮੋਟੋਕਾਰਪ ਦੇ ਹੋਰ ਮੋਟਰਸਾਈਕਲ ਵੀ ਮਹਿੰਗੇ ਹੋ ਗਏ ਹਨ। ਇੱਥੇ ਸਪਲੈਂਡਰ ਸੀਰੀਜ਼ ਦੀਆਂ ਬਾਈਕਸ ਦੀ ਪੂਰੀ ਕੀਮਤ ਸੂਚੀ ਹੈ।
Splendor Plus ਦੀ ਕੀਮਤ ਹੁਣ 69380 ਰੁਪਏ ਹੈ, ਪਹਿਲਾਂ ਇਹ 68590 ਰੁਪਏ ਸੀ। Splendor Plus i3S ਦੀ ਕੀਮਤ 70700 ਰੁਪਏ ਹੈ। ਪਹਿਲਾਂ ਇਹ 69790 ਰੁਪਏ ਸੀ। Splendor Plus i3S Matte Shield Gold ਦੀ ਕੀਮਤ ਹੁਣ 71700 ਰੁਪਏ ਹੈ। ਪਹਿਲਾਂ ਇਹ 70790 ਰੁਪਏ ਸੀ। 2022 ਸੁਪਰ ਸਪਲੈਂਡਰ ਡਰੱਮ ਦੀ ਕੀਮਤ 75700 ਰੁਪਏ ਹੈ। ਪਹਿਲਾਂ ਇਹ 74700 ਰੁਪਏ ਸੀ। 2022 ਸੁਪਰ ਸਪਲੈਂਡਰ ਡਿਸਕ ਦੀ ਕੀਮਤ 79600 ਰੁਪਏ ਹੈ। ਪਹਿਲਾਂ ਇਸ ਦੀ ਕੀਮਤ 78600 ਰੁਪਏ ਸੀ। ਕੰਪਨੀ ਨੇ Splendor Plus 100 Million, Super Splendor Drum ਤੇ Super Splendor Disc ਨੂੰ ਬੰਦ ਕਰ ਦਿੱਤਾ ਹੈ।
ਹੀਰੋ ਸੁਪਰ ਸਪਲੈਂਡਰ ਕਮਿਊਟਰ ਬਾਈਕ 'ਚ BS6 ਸਟੈਂਡਰਡ ਦਾ 124.7cc ਸਿੰਗਲ-ਸਿਲੰਡਰ ਏਅਰ-ਕੂਲਡ ਇੰਜਣ ਹੈ। ਜੋ 10.72 bhp ਦੀ ਪਾਵਰ ਅਤੇ 10.6 Nm ਦਾ ਟਾਰਕ ਜਨਰੇਟ ਕਰਦਾ ਹੈ। ਜਦਕਿ Splendor Plus 'ਚ 97.2cc ਸਿੰਗਲ-ਸਿਲੰਡਰ ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ। ਜੋ 8,000rpm 'ਤੇ 7.91bhp ਦੀ ਪਾਵਰ ਤੇ 6,000rpm 'ਤੇ 8.05Nm ਦਾ ਟਾਰਕ ਜਨਰੇਟ ਕਰਦਾ ਹੈ।
ਇਸ ਦੌਰਾਨ ਕੰਪਨੀ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਸਨੇ ਮਾਰਚ 2022 ਵਿੱਚ ਦੋਪਹੀਆ ਵਾਹਨਾਂ ਦੀਆਂ 4,50,154 ਯੂਨਿਟਾਂ ਵੇਚੀਆਂ ਹਨ। ਸਪਲੈਂਡਰ-ਨਿਰਮਾਤਾ ਨੇ ਪਿਛਲੇ ਮਹੀਨੇ ਘਰੇਲੂ ਬਾਜ਼ਾਰ 'ਚ 4,15,764 ਦੋਪਹੀਆ ਵਾਹਨ ਵੇਚੇ, ਜਦਕਿ 34,390 ਇਕਾਈਆਂ ਦਾ ਨਿਰਯਾਤ ਕੀਤਾ ਗਿਆ। ਕੰਪਨੀ ਨੇ ਕਿਹਾ ਕਿ ਇਹ ਪਿਛਲੇ ਮਹੀਨੇ ਵੇਚੀਆਂ ਗਈਆਂ ਇਕਾਈਆਂ ਨਾਲੋਂ ਵੱਧ ਹੈ ਕਿਉਂਕਿ ਇਸ ਨੇ ਫਰਵਰੀ 2022 ਵਿੱਚ 358,254 ਮੋਟਰਸਾਈਕਲਾਂ ਅਤੇ ਸਕੂਟਰਾਂ ਦੀ ਡਿਲੀਵਰੀ ਕੀਤੀ ਸੀ।