Aadhaar Card Validity Check: ਤੁਹਾਡਾ ਆਧਾਰ ਕਾਰਡ ਹੋ ਗਿਆ ਐਕਸਪਾਇਰ? ਘਰ ਬੈਠੇ ਤੁਰੰਤ ਇੰਝ ਕਰੋ ਚੈੱਕ
ਜੇਕਰ ਤੁਹਾਡੇ ਆਧਾਰ ਕਾਰਡ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਕਿਹੜਾ ਆਧਾਰ ਕਾਰਡ ਕਿੰਨੇ ਦਿਨਾਂ ਲਈ ਵੈਧ ਹੈ…ਆਓ ਜਾਣਦੇ ਹਾਂ ਪੂਰੀ ਜਾਣਕਾਰੀ...
Aadhaar Card Validity Check: ਆਧਾਰ ਕਾਰਡ ਹਰ ਥਾਂ ਵਰਤਿਆ ਜਾਣ ਵਾਲਾ ਦਸਤਾਵੇਜ਼ ਹੈ। ਇਸ ਤੋਂ ਬਿਨਾਂ ਤੁਸੀਂ ਕਈ ਸਰਕਾਰੀ ਯੋਜਨਾਵਾਂ ਦਾ ਲਾਭ ਨਹੀਂ ਲੈ ਸਕਦੇ। ਆਧਾਰ ਕਾਰਡ ਦੀ ਵਰਤੋਂ ਹਰ ਥਾਂ ਕੀਤੀ ਜਾ ਸਕਦੀ ਹੈ। ਬੈਂਕ ਦੇ ਕੰਮਾਂ ਤੋਂ ਲੈ ਕੇ ਸਕੂਲ ਵਿੱਚ ਦਾਖਲਾ ਲੈਣ ਤੱਕ ਆਧਾਰ ਕਾਰਡ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ। ਹਾਲਾਂਕਿ ਆਧਾਰ ਕਾਰਡਾਂ ਦੀ ਮਿਆਦ ਵੀ ਖਤਮ ਹੋ ਜਾਂਦੀ ਹੈ। ਜੇਕਰ ਤੁਹਾਡੇ ਆਧਾਰ ਕਾਰਡ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਕਿਹੜਾ ਆਧਾਰ ਕਾਰਡ ਕਿੰਨੇ ਦਿਨਾਂ ਲਈ ਵੈਧ ਹੈ…ਆਓ ਜਾਣਦੇ ਹਾਂ ਪੂਰੀ ਜਾਣਕਾਰੀ...
ਆਧਾਰ ਕਾਰਡ ਦੀ ਤਸਦੀਕ ਕਰਕੇ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਆਧਾਰ ਕਾਰਡ ਵੈਧ ਹੈ ਜਾਂ ਨਹੀਂ। ਤੁਸੀਂ ਇਸ ਦੀ ਪੁਸ਼ਟੀ ਕਰਕੇ ਜਾਂਚ ਕਰ ਸਕਦੇ ਹੋ। ਇਸ ਤੋਂ ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਤੁਹਾਡਾ ਆਧਾਰ ਕਾਰਡ ਨਕਲੀ ਹੈ ਜਾਂ ਅਸਲੀ। ਆਧਾਰ ਕਾਰਡ ਦੀ ਵਰਤੋਂ ਹੁਣ ਹਰ ਜਗ੍ਹਾ ਕੀਤੀ ਜਾ ਰਹੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੀ ਪੂਰੀ ਜਾਣਕਾਰੀ ਨੂੰ ਸਹੀ ਰੱਖੋ। ਤੁਸੀਂ ਔਨਲਾਈਨ ਵੈਰੀਫਿਕੇਸ਼ਨ ਰਾਹੀਂ ਵੀ ਇਸ ਦੀ ਜਾਂਚ ਕਰ ਸਕਦੇ ਹੋ।
ਇਹ ਵੀ ਪੜ੍ਹੋ: ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣ ਲਈ ਪੱਲੇ ਬੰਨ੍ਹ ਲਵੋ ਇਹ ਗੱਲਾਂ, ਲਾਪ੍ਰਵਾਹੀ ਉਡਾ ਦੇਵੇਗੀ ਤੁਹਾਡੀ ਨੀਂਦ
ਕਦੋਂ ਤੱਕ ਵੈਧ ਰਹਿੰਦਾ ਆਧਾਰ ਕਾਰਡ
ਜੇਕਰ ਕਿਸੇ ਵਿਅਕਤੀ ਦਾ ਆਧਾਰ ਕਾਰਡ ਜਾਰੀ ਕੀਤਾ ਜਾਂਦਾ ਹੈ, ਤਾਂ ਇਹ ਉਮਰ ਭਰ ਲਈ ਯੋਗ ਰਹਿੰਦਾ ਹੈ। ਹਾਲਾਂਕਿ, ਨਾਬਾਲਗਾਂ ਦੇ ਮਾਮਲੇ ਵਿੱਚ, ਆਧਾਰ ਕਾਰਡ ਕੁਝ ਸਮੇਂ ਲਈ ਵੈਧ ਰਹਿੰਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਆਧਾਰ ਕਾਰਡ ਨੀਲੇ ਰੰਗ ਦਾ ਹੁੰਦਾ ਹੈ, ਜਿਸ ਨੂੰ ਬਾਲ ਆਧਾਰ ਕਾਰਡ ਕਿਹਾ ਜਾਂਦਾ ਹੈ। ਇੱਕ ਵਾਰ ਜਦੋਂ ਬੱਚਾ ਪੰਜ ਸਾਲ ਦਾ ਹੋ ਜਾਂਦਾ ਹੈ ਤਾਂ ਉਸ ਲਈ ਆਧਾਰ ਕਾਰਡ ਨੂੰ ਵੀ ਅਪਡੇਟ ਕਰਨਾ ਜ਼ਰੂਰੀ ਹੋ ਜਾਂਦਾ ਹੈ।
ਆਧਾਰ ਕਾਰਡ ਨੂੰ ਐਕਟੀਵੇਟ ਕਰਨ ਲਈ ਕੀ ਕਰੀਏ
ਜੇਕਰ ਪੰਜ ਸਾਲ ਬਾਅਦ ਬੱਚੇ ਦਾ ਆਧਾਰ ਕਾਰਡ ਅੱਪਡੇਟ ਨਹੀਂ ਹੁੰਦਾ, ਤਾਂ ਉਹ ਰੀਐਕਟਿਵ ਹੋ ਜਾਂਦਾ ਹੈ। ਅਜਿਹੇ 'ਚ ਆਧਾਰ ਕਾਰਡ ਨੂੰ ਐਕਟੀਵੇਟ ਕਰਨ ਲਈ ਬਾਇਓਮੈਟ੍ਰਿਕ ਡਾਟਾ ਅਪਡੇਟ ਕਰਨਾ ਪੈਂਦਾ ਹੈ ਤੇ ਬੱਚੇ ਦੇ ਆਧਾਰ ਕਾਰਡ ਦੀ ਥਾਂ 'ਤੇ ਇੱਕ ਹੋਰ ਆਧਾਰ ਕਾਰਡ ਜਾਰੀ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ 15 ਸਾਲ ਬਾਅਦ ਵੀ ਇਸ ਆਧਾਰ ਕਾਰਡ ਨੂੰ ਅਪਡੇਟ ਕਰਨਾ ਹੋਵੇਗਾ ਤਾਂ ਜੋ ਤੁਹਾਡਾ ਆਧਾਰ ਕਾਰਡ ਐਕਟਿਵ ਰਹੇ ਤੇ ਸਹੀ ਜਾਣਕਾਰੀ ਅਪਡੇਟ ਹੋ ਸਕੇ।
ਇਸ ਤਰ੍ਹਾਂ ਆਧਾਰ ਕਾਰਡ ਦੀ ਪੁਸ਼ਟੀ ਕਰੋ
ਸਭ ਤੋਂ ਪਹਿਲਾਂ ਆਧਾਰ ਕਾਰਡ ਦੀ ਅਧਿਕਾਰਤ ਵੈੱਬਸਾਈਟ uidai.gov.in 'ਤੇ ਜਾਓ।
ਹੁਣ ਹੋਮਪੇਜ 'ਤੇ 'On Aadhaar Services' ਤਹਿਤ 'Verify Aadhaar Number' ਵਿਕਲਪ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਸੀਂ 12 ਅੰਕਾਂ ਦਾ ਆਧਾਰ ਨੰਬਰ ਤੇ ਕੈਪਚਾ ਕੋਡ ਪਾ ਕੇ ਆਪਣੇ ਆਧਾਰ ਦੀ ਪੁਸ਼ਟੀ ਕਰ ਸਕਦੇ ਹੋ।
ਹੁਣ ਤੁਸੀਂ ਵੈਰੀਫਾਈ ਬਟਨ 'ਤੇ ਕਲਿੱਕ ਕਰਕੇ ਇਸ ਦੀ ਜਾਂਚ ਕਰ ਸਕਦੇ ਹੋ।
ਇਹ ਵੀ ਪੜ੍ਹੋ: ਪੀਐਮ ਮੋਦੀ ਨੇ ਸਾਈਂ ਹੀਰਾ ਗਲੋਬਲ ਕਨਵੈਨਸ਼ਨ ਸੈਂਟਰ ਦਾ ਕੀਤਾ ਉਦਘਾਟਨ, ਡਿਜੀਟਲ ਤਕਨਾਲੋਜੀ ਅਤੇ 5-ਜੀ ਦਾ ਕੀਤਾ ਜ਼ਿਕਰ