iPhone Rate: ਆਈਫੋਨ ਹੋਇਆ ਸਸਤਾ, Apple ਨੇ ਇੱਕ ਝਟਕੇ 'ਚ ਹਜ਼ਾਰਾਂ ਰੁਪਏ ਘਟਾਏ, Pro ਮਾਡਲ ਦੀ ਕੀਮਤ ਵੀ ਘਟਾਈ
Iphone New Prices: ਜੇਕਰ ਤੁਹਾਡੀ ਇੱਛਾ ਹੈ ਕਿ ਤੁਹਾਡੇ ਕੋਲ ਵੀ ਆਈਫੋਨ ਹੋਵੇ ਤਾਂ ਤੁਹਾਡੇ ਲਈ ਬਹੁਤ ਹੀ ਸੁਨਿਹਰੀ ਮੌਕਾ ਹੈ। ਜੀ ਹਾਂ ਬਜਟ ਤੋਂ ਬਾਅਦ ਐਪਲ ਨੇ ਆਪਣੇ ਫੋਨ ਸਸਤੇ ਕਰ ਦਿੱਤੇ ਹਨ। ਕੰਪਨੀ ਨੇ ਆਪਣੇ ਮਸ਼ਹੂਰ iPhones ਦੀ ਪੂਰੀ
Iphone New Prices: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 23 ਜੁਲਾਈ ਨੂੰ ਪੇਸ਼ ਕੀਤੇ ਬਜਟ ਵਿੱਚ ਮੋਬਾਈਲ ਫੋਨ ਅਤੇ ਚਾਰਜਰ ਸਸਤੇ ਕਰਨ ਦਾ ਐਲਾਨ ਕੀਤਾ ਸੀ। ਐਪਲ ਆਪਣੇ ਗਾਹਕਾਂ ਨੂੰ ਇਹ ਲਾਭ ਦੇਣ ਵਾਲੀ ਪਹਿਲੀ ਕੰਪਨੀ ਬਣ ਗਈ ਹੈ। ਕੰਪਨੀ ਨੇ ਆਪਣੇ ਮਸ਼ਹੂਰ iPhones ਦੀ ਪੂਰੀ ਸੀਰੀਜ਼ 'ਤੇ 3 ਤੋਂ 4 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਐਪਲ ਨੇ ਇਹ ਫੈਸਲਾ ਮੋਬਾਈਲ ਫੋਨਾਂ 'ਤੇ ਕਸਟਮ ਡਿਊਟੀ 20 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰਨ ਤੋਂ ਬਾਅਦ ਲਿਆ ਹੈ।
ਆਈਫੋਨ 13, 14 ਅਤੇ 15 ਦੀ ਕੀਮਤ 'ਚ ਆਈ ਕਮੀ
ਐਪਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਕਾਰਨ ਪ੍ਰੋ ਅਤੇ ਪ੍ਰੋ ਮੈਕਸ ਵਰਗੇ ਮਹਿੰਗੇ ਫੋਨ ਵੀ 5100 ਤੋਂ 6000 ਰੁਪਏ ਤੱਕ ਸਸਤੇ ਹੋ ਗਏ ਹਨ। ਇਸ ਤੋਂ ਇਲਾਵਾ ਮੇਡ ਇਨ ਇੰਡੀਆ ਆਈਫੋਨ 13, 14 ਅਤੇ 15 ਦੇ ਰੇਟਾਂ 'ਚ ਵੀ ਕਰੀਬ 300 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ iPhone SE ਦੀ ਕੀਮਤ ਵਿੱਚ ਵੀ 2300 ਰੁਪਏ ਦੀ ਕਟੌਤੀ ਕੀਤੀ ਗਈ ਹੈ। ਐਪਲ ਨੇ ਪਹਿਲੀ ਵਾਰ ਆਪਣੇ ਪ੍ਰੋ ਮਾਡਲਾਂ ਦੀਆਂ ਕੀਮਤਾਂ ਘਟਾਈਆਂ ਹਨ।
ਐਪਲ ਨੇ ਪਹਿਲੀ ਵਾਰ ਪ੍ਰੋ ਮਾਡਲਾਂ ਦੀਆਂ ਦਰਾਂ ਘਟਾਈਆਂ
ਐਪਲ ਨੇ ਆਪਣੇ ਗਾਹਕਾਂ ਨੂੰ ਬਜਟ 'ਚ ਵਿੱਤ ਮੰਤਰੀ ਦੁਆਰਾ ਦਿੱਤੀ ਗਈ ਰਾਹਤ ਦਾ ਲਾਭ ਤੁਰੰਤ ਪਾਸ ਕਰ ਦਿੱਤਾ ਹੈ। ਇਹ ਐਪਲ ਦੀਆਂ ਨੀਤੀਆਂ ਵਿੱਚ ਬਦਲਾਅ ਨੂੰ ਵੀ ਦਰਸਾਉਂਦਾ ਹੈ। ਹੁਣ ਤੱਕ ਇਹ ਨਵੇਂ ਮਾਡਲ ਦੇ ਲਾਂਚ ਦੇ ਨਾਲ ਪੁਰਾਣੇ ਪ੍ਰੋ ਮਾਡਲਾਂ ਨੂੰ ਬੰਦ ਕਰ ਦਿੰਦਾ ਸੀ। ਸਿਰਫ ਕੁਝ ਹੀ ਡੀਲਰ ਸਟਾਕ ਨੂੰ ਕਲੀਅਰ ਕਰਨ ਲਈ ਇਹਨਾਂ ਮਾਡਲਾਂ 'ਤੇ ਛੋਟ ਦਿੰਦੇ ਸਨ। ਪਰ, ਇਸ ਵਾਰ ਕੰਪਨੀ ਨੇ ਖੁਦ ਆਪਣੀਆਂ ਦਰਾਂ ਘਟਾ ਦਿੱਤੀਆਂ ਹਨ। ਪ੍ਰੋ ਮਾਡਲ ਦੀ MRP ਹਮੇਸ਼ਾ ਇੱਕੋ ਜਿਹੀ ਰਹੀ।
ਹੁਣ ਇਹ ਸਾਰੀਆਂ ਆਈਫੋਨ ਮਾਡਲਾਂ ਦੀਆਂ ਕੀਮਤਾਂ ਹਨ
ਆਈਫੋਨ SE - 47600 ਰੁਪਏ
ਆਈਫੋਨ 13 - 59,600 ਰੁਪਏ
ਆਈਫੋਨ 14 - 69,600 ਰੁਪਏ
ਆਈਫੋਨ 14 ਪਲੱਸ - 79,600 ਰੁਪਏ
ਆਈਫੋਨ 15 - 79,600 ਰੁਪਏ
ਆਈਫੋਨ 15 ਪਲੱਸ - 89,600 ਰੁਪਏ
ਆਈਫੋਨ 15 ਪ੍ਰੋ - 1,29,800 ਰੁਪਏ
ਆਈਫੋਨ 15 ਪ੍ਰੋ ਮੈਕਸ - 1,54,000 ਰੁਪਏ