(Source: ECI/ABP News)
Bank Deposit Saving Rules: ਬੈਂਕ ਖਾਤੇ 'ਚ ਨਾ ਰੱਖੋ ਇੰਨੇ ਰੁਪਏ , ਤੁਹਾਡੀ ਜਾਨ ਨੂੰ ਪੈ ਜਾਣਾ ਕਜੀਆ
Bank Savings Account Deposit Rules- ਜੇਕਰ ਕੋਈ ਖਾਤਾ ਧਾਰਕ ਇੱਕ ਵਿੱਤੀ ਸਾਲ ਵਿੱਚ ਬਚਤ ਖਾਤੇ ਵਿੱਚ 10 ਲੱਖ ਰੁਪਏ ਤੋਂ ਵੱਧ ਜਮ੍ਹਾਂ ਕਰਦਾ ਹੈ, ਤਾਂ ਆਮਦਨ ਕਰ ਵਿਭਾਗ ਪੈਸੇ ਦੇ ਸਰੋਤ ਬਾਰੇ ਪੁੱਛ ਸਕਦਾ ਹੈ।
![Bank Deposit Saving Rules: ਬੈਂਕ ਖਾਤੇ 'ਚ ਨਾ ਰੱਖੋ ਇੰਨੇ ਰੁਪਏ , ਤੁਹਾਡੀ ਜਾਨ ਨੂੰ ਪੈ ਜਾਣਾ ਕਜੀਆ Bank Deposit Saving Rules: Do not keep so much rupees in the bank account, it will cost your life Bank Deposit Saving Rules: ਬੈਂਕ ਖਾਤੇ 'ਚ ਨਾ ਰੱਖੋ ਇੰਨੇ ਰੁਪਏ , ਤੁਹਾਡੀ ਜਾਨ ਨੂੰ ਪੈ ਜਾਣਾ ਕਜੀਆ](https://feeds.abplive.com/onecms/images/uploaded-images/2024/07/15/9adf6cd7679ac565c9f809c20c04d4e01721041177509996_original.jpg?impolicy=abp_cdn&imwidth=1200&height=675)
Saving Account Cash Limit: ਬੈਂਕ ਖਾਤੇ ‘ਚ ਨਾ ਸਿਰਫ ਪੈਸਾ ਸੁਰੱਖਿਅਤ ਹੈ, ਸਗੋਂ ਇਸ ‘ਤੇ ਵਿਆਜ ਵੀ ਮਿਲਦਾ ਹੈ। ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਵਿੱਚ ਇੱਕ ਵੱਡੀ ਆਬਾਦੀ ਬੈਂਕਿੰਗ ਪ੍ਰਣਾਲੀ ਨਾਲ ਜੁੜ ਗਈ ਹੈ। ਖਾਸ ਗੱਲ ਇਹ ਹੈ ਕਿ ਭਾਰਤ ਵਿੱਚ ਬਚਤ ਖਾਤਾ ਖੋਲ੍ਹਣ ਦੀ ਕੋਈ ਸੀਮਾ ਨਹੀਂ ਹੈ। ਇਸਦਾ ਮਤਲਬ ਹੈ ਕਿ ਕੋਈ ਵਿਅਕਤੀ ਕਿਸੇ ਵੀ ਗਿਣਤੀ ਵਿੱਚ ਬਚਤ ਖਾਤੇ ਖੋਲ੍ਹ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਜਾਣਨਾ ਮਹੱਤਵਪੂਰਨ ਹੈ ਕਿ ਇੱਕ ਵਿਅਕਤੀ ਬਚਤ ਖਾਤੇ ਵਿੱਚ ਕਿੰਨਾ ਪੈਸਾ ਰੱਖ ਸਕਦਾ ਹੈ। ਯਾਨੀ ਤੁਸੀਂ ਆਪਣੇ ਬਚਤ ਖਾਤੇ ਵਿੱਚ ਜਿੰਨੀ ਚਾਹੋ ਉੰਨੀ ਰਕਮ ਜਮ੍ਹਾ ਕਰਵਾ ਸਕਦੇ ਹੋ। ਹਾਂ, ਜ਼ੀਰੋ ਬੈਲੇਂਸ ਖਾਤੇ ਨੂੰ ਛੱਡ ਕੇ, ਬਾਕੀ ਸਾਰੇ ਬਚਤ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਬਕਾਇਆ ਰੱਖਣਾ ਲਾਜ਼ਮੀ ਹੈ।
ਬੱਚਤ ਖਾਤੇ ਵਿੱਚ ਪੈਸੇ ਰੱਖਣ ਦੀ ਬੇਸ਼ੱਕ ਕੋਈ ਸੀਮਾ ਨਾ ਹੋਵੇ, ਪਰ ਜੇਕਰ ਤੁਸੀਂ ਇੱਕ ਵਿੱਤੀ ਸਾਲ ਵਿੱਚ 10 ਲੱਖ ਰੁਪਏ ਤੋਂ ਵੱਧ ਜਮ੍ਹਾਂ ਕਰਦੇ ਹੋ, ਤਾਂ ਬੈਂਕ ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਨੂੰ ਸੂਚਿਤ ਕਰਦੇ ਹਨ। ਇਹੀ ਨਿਯਮ ਐੱਫ.ਡੀ. ਵਿੱਚ ਨਕਦੀ ਜਮ੍ਹਾ, ਮਿਉਚੁਅਲ ਫੰਡਾਂ, ਬਾਂਡਾਂ ਅਤੇ ਸ਼ੇਅਰਾਂ ਵਿੱਚ ਨਿਵੇਸ਼ ‘ਤੇ ਵੀ ਲਾਗੂ ਹੁੰਦਾ ਹੈ।
ਵਿਆਜ ‘ਤੇ ਦੇਣਾ ਪੈ ਸਕਦਾ ਹੈ ਟੈਕਸ
ਲਾਈਵ ਮਿੰਟ ਦੀ ਇੱਕ ਰਿਪੋਰਟ ਦੇ ਮੁਤਾਬਕ, ਟੈਕਸ ਅਤੇ ਨਿਵੇਸ਼ ਸਲਾਹਕਾਰ ਬਲਵੰਤ ਜੈਨ ਦਾ ਕਹਿਣਾ ਹੈ ਕਿ ਇੱਕ ਭਾਰਤੀ ਬਚਤ ਖਾਤੇ ਵਿੱਚ ਕਿੰਨੀ ਮਰਜੀ ਰਕਮ ਰੱਖ ਸਕਦਾ ਹੈ। ਇਨਕਮ ਟੈਕਸ ਐਕਟ ਜਾਂ ਬੈਂਕਿੰਗ ਨਿਯਮਾਂ ਵਿੱਚ ਬੱਚਤ ਖਾਤੇ ਵਿੱਚ ਪੈਸੇ ਜਮ੍ਹਾ ਕਰਨ ਦੀ ਕੋਈ ਸੀਮਾ ਨਹੀਂ ਹੈ। ਬੈਂਕ ਖਾਤਾ ਧਾਰਕ ਨੂੰ ਬੈਂਕ ਦੇ ਬਚਤ ਖਾਤੇ ਵਿੱਚ ਰੱਖੀ ਰਕਮ ‘ਤੇ ਮਿਲਣ ਵਾਲੇ ਵਿਆਜ ‘ਤੇ ਟੈਕਸ ਦੇਣਾ ਪੈਂਦਾ ਹੈ।
ਬੈਂਕ ਵਿਆਜ ‘ਤੇ 10 ਫੀਸਦੀ ਟੀਡੀਐਸ ਕੱਟਦਾ ਹੈ। ਬਲਵੰਤ ਜੈਨ ਦਾ ਕਹਿਣਾ ਹੈ ਕਿ ਵਿਆਜ ‘ਤੇ ਟੈਕਸ ਦੇਣਾ ਪੈਂਦਾ ਹੈ ਪਰ ਇਸ ‘ਤੇ ਵੀ ਟੈਕਸ ਕਟੌਤੀ ਦਾ ਲਾਭ ਲਿਆ ਜਾ ਸਕਦਾ ਹੈ। ਇਨਕਮ ਟੈਕਸ ਐਕਟ ਦੀ ਧਾਰਾ 80TTA ਦੇ ਅਨੁਸਾਰ, ਸਾਰੇ ਵਿਅਕਤੀ 10,000 ਰੁਪਏ ਤੱਕ ਦੀ ਟੈਕਸ ਛੋਟ ਪ੍ਰਾਪਤ ਕਰ ਸਕਦੇ ਹਨ। ਜੇਕਰ ਮਿਲਣ ਵਾਲਾ ਵਿਆਜ 10 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਟੈਕਸ ਨਹੀਂ ਦੇਣਾ ਪਵੇਗਾ। ਇਸੇ ਤਰ੍ਹਾਂ 60 ਸਾਲ ਤੋਂ ਵੱਧ ਉਮਰ ਦੇ ਖਾਤਾਧਾਰਕਾਂ ਨੂੰ 50 ਹਜ਼ਾਰ ਰੁਪਏ ਤੱਕ ਦੇ ਵਿਆਜ ‘ਤੇ ਟੈਕਸ ਨਹੀਂ ਦੇਣਾ ਪੈਂਦਾ।
ਪੈਸੇ ਦਾ ਸਰੋਤ ਪੁੱਛ ਸਕਦਾ ਹੈ ਇਨਕਮ ਟੈਕਸ ਵਿਭਾਗ
ਜੇਕਰ ਕੋਈ ਖਾਤਾ ਧਾਰਕ ਇੱਕ ਵਿੱਤੀ ਸਾਲ ਵਿੱਚ ਬਚਤ ਖਾਤੇ ਵਿੱਚ 10 ਲੱਖ ਰੁਪਏ ਤੋਂ ਵੱਧ ਜਮ੍ਹਾਂ ਕਰਦਾ ਹੈ, ਤਾਂ ਆਮਦਨ ਕਰ ਵਿਭਾਗ ਪੈਸੇ ਦੇ ਸਰੋਤ ਬਾਰੇ ਪੁੱਛ ਸਕਦਾ ਹੈ। ਜੇਕਰ ਵਿਭਾਗ ਖਾਤਾ ਧਾਰਕ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਜਾਂਚ ਵੀ ਕਰ ਸਕਦਾ ਹੈ। ਜੇਕਰ ਜਾਂਚ ਦੌਰਾਨ ਪੈਸੇ ਦਾ ਸਰੋਤ ਗਲਤ ਪਾਇਆ ਜਾਂਦਾ ਹੈ, ਤਾਂ ਆਮਦਨ ਕਰ ਵਿਭਾਗ ਜਮ੍ਹਾਂ ਰਕਮ ‘ਤੇ 60% ਟੈਕਸ, 25% ਸਰਚਾਰਜ ਅਤੇ 4% ਸੈੱਸ ਲਗਾ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)