Flipkart: ਫਲਿੱਪਕਾਰਟ ਨੂੰ ਵੱਡਾ ਝਟਕਾ, 41 ਹਜ਼ਾਰ ਕਰੋੜ ਰੁਪਏ ਦੀ ਘਟੀ Market Value
Flipkart Market Value: ਇਸ ਗਿਰਾਵਟ ਦਾ ਦੋਸ਼ PhonePe ਨੂੰ ਵੱਖਰੀ ਕੰਪਨੀ ਬਣਾਉਣ 'ਤੇ ਲਗਾਇਆ ਜਾ ਰਿਹਾ ਹੈ। ਹਾਲਾਂਕਿ ਫਲਿੱਪਕਾਰਟ ਨੇ ਕਿਹਾ ਹੈ ਕਿ ਇਸ ਤਰ੍ਹਾਂ market value ਨੂੰ ਦੱਸਣਾ ਗਲਤ ਹੈ।
Flipkart Market Value: ਪ੍ਰਮੁੱਖ ਈ-ਕਾਮਰਸ ਕੰਪਨੀ ਫਲਿੱਪਕਾਰਟ ਨੂੰ ਵੱਡਾ ਝਟਕਾ ਲੱਗਾ ਹੈ। ਪਿਛਲੇ 2 ਸਾਲਾਂ 'ਚ ਕੰਪਨੀ ਦੇ ਬਾਜ਼ਾਰ ਮੁੱਲ 'ਚ ਲਗਭਗ 41 ਹਜ਼ਾਰ ਕਰੋੜ ਰੁਪਏ (5 ਅਰਬ ਡਾਲਰ) ਦੀ ਕਮੀ ਆਈ ਹੈ। ਇਹ ਅੰਕੜਾ ਜਨਵਰੀ 2022 ਤੋਂ ਜਨਵਰੀ 2024 ਵਿਚਕਾਰ ਹੈ। ਇਹ ਜਾਣਕਾਰੀ ਫਲਿੱਪਕਾਰਟ ਦੀ ਮੂਲ ਕੰਪਨੀ ਵਾਲਮਾਰਟ ਦੁਆਰਾ ਕੀਤੇ ਗਏ ਇਕਵਿਟੀ ਲੈਣ-ਦੇਣ ਤੋਂ ਮਿਲੀ ਹੈ। ਇਹ ਗਿਰਾਵਟ ਫਲਿੱਪਕਾਰਟ ਦੁਆਰਾ ਆਪਣੀ ਫਿਨਟੇਕ ਫਰਮ PhonePe ਨੂੰ ਇੱਕ ਵੱਖਰੀ ਕੰਪਨੀ ਬਣਾਉਣ ਕਾਰਨ ਆਈ ਹੈ।
ਫਲਿੱਪਕਾਰਟ ਤੋਂ PhonePe ਨੂੰ ਹਟਾਉਣ ਕਾਰਨ ਘਟੀ
ਵਾਲਮਾਰਟ ਦੁਆਰਾ ਇਕੁਇਟੀ ਢਾਂਚੇ ਵਿੱਚ ਕੀਤੇ ਗਏ ਬਦਲਾਅ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 31 ਜਨਵਰੀ 2022 ਨੂੰ ਖਤਮ ਹੋਏ ਵਿੱਤੀ ਸਾਲ ਵਿੱਚ ਫਲਿੱਪਕਾਰਟ ਦਾ ਮੁੱਲ 40 ਬਿਲੀਅਨ ਡਾਲਰ ਸੀ, ਜੋ 31 ਜਨਵਰੀ 2024 ਨੂੰ ਘੱਟ ਕੇ 35 ਬਿਲੀਅਨ ਡਾਲਰ ਰਹਿ ਗਿਆ। ਇਹ ਕਮੀ PhonePe ਨੂੰ ਫਲਿੱਪਕਾਰਟ ਤੋਂ ਹਟਾਏ ਜਾਣ ਕਾਰਨ ਆਈ ਹੈ। ਹਾਲਾਂਕਿ, ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਸਮੇਂ ਫਲਿੱਪਕਾਰਟ ਦੀ ਮਾਰਕੀਟ ਕੀਮਤ ਲਗਭਗ 40 ਬਿਲੀਅਨ ਡਾਲਰ ਹੈ। ਵਾਲਮਾਰਟ ਨੇ ਵਿੱਤੀ ਸਾਲ 2022 'ਚ 3.2 ਅਰਬ ਡਾਲਰ 'ਚ 8 ਫੀਸਦੀ ਹਿੱਸੇਦਾਰੀ ਵੇਚੀ ਸੀ। ਅਮਰੀਕੀ ਰਿਟੇਲ ਦਿੱਗਜ ਵਾਲਮਾਰਟ ਨੇ ਵਿੱਤੀ ਸਾਲ 2023-24 'ਚ ਫਲਿੱਪਕਾਰਟ ਨੂੰ 3.5 ਅਰਬ ਡਾਲਰ ਦਾ ਭੁਗਤਾਨ ਕਰਕੇ ਕੰਪਨੀ 'ਚ ਆਪਣੀ ਹਿੱਸੇਦਾਰੀ 10 ਫੀਸਦੀ ਵਧਾ ਕੇ 85 ਫੀਸਦੀ ਕਰ ਦਿੱਤੀ ਸੀ।
ਮਾਰਕੀਟ ਮੁੱਲ ਨੂੰ ਇੰਝ ਦੱਸਣਾ ਗਲਤ ਹੈ - ਫਲਿੱਪਕਾਰਟ
ਦੂਜੇ ਪਾਸੇ ਫਲਿੱਪਕਾਰਟ ਨੇ ਵਾਲਮਾਰਟ ਦੀ ਰਿਪੋਰਟ 'ਤੇ ਆਧਾਰਿਤ ਮੁੱਲ ਨਿਰਧਾਰਨ ਨੂੰ ਰੱਦ ਕਰ ਦਿੱਤਾ ਹੈ। ਫਲਿੱਪਕਾਰਟ ਦੇ ਬੁਲਾਰੇ ਨੇ ਕਿਹਾ ਕਿ ਬਾਜ਼ਾਰ ਮੁੱਲ ਨੂੰ ਇਸ ਤਰ੍ਹਾਂ ਦੱਸਣਾ ਗਲਤ ਹੈ। ਅਸੀਂ ਸਾਲ 2023 ਵਿੱਚ PhonePe ਨੂੰ ਵੱਖ ਕੀਤਾ ਸੀ। ਇਸ ਕਾਰਨ ਬਜ਼ਾਰ ਮੁੱਲ ਵਿੱਚ ਵਿਵਸਥਾ ਕੀਤੀ ਗਈ ਹੈ। ਸੂਤਰਾਂ ਮੁਤਾਬਕ ਕੰਪਨੀ ਦਾ ਆਖਰੀ ਮੁੱਲਾਂਕਣ ਸਾਲ 2021 'ਚ ਕੀਤਾ ਗਿਆ ਸੀ। ਉਸ ਸਮੇਂ, ਈ-ਕਾਮਰਸ ਕੰਪਨੀ ਦੇ ਕੁੱਲ ਮੁੱਲ ਵਿੱਚ ਫਿਨਟੇਕ ਫਰਮ PhonePe ਦਾ ਮੁੱਲ ਵੀ ਸ਼ਾਮਲ ਸੀ। ਕੰਪਨੀ ਦੇ ਮੁਲਾਂਕਣ 'ਚ ਕੋਈ ਕਮੀ ਨਹੀਂ ਆਈ ਹੈ। ਜਨਰਲ ਅਟਲਾਂਟਿਕ, ਟਾਈਗਰ ਗਲੋਬਲ, ਰਿਬਿਟ ਕੈਪੀਟਲ ਅਤੇ TVS ਕੈਪੀਟਲ ਫੰਡ ਦੁਆਰਾ ਇਸ ਸਮੇਂ PhonePe ਦਾ ਬਾਜ਼ਾਰ ਮੁੱਲ $12 ਬਿਲੀਅਨ ਹੈ।
ਪਿਛਲੇ ਵਿੱਤੀ ਸਾਲ 'ਚ 4,846 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ
ਫਲਿੱਪਕਾਰਟ ਨੂੰ ਵਿੱਤੀ ਸਾਲ 2023 'ਚ 4,846 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਨਾਲ ਹੀ, ਈ-ਕਾਮਰਸ ਕੰਪਨੀ ਦੀ ਕੁੱਲ ਆਮਦਨ 56,012.8 ਕਰੋੜ ਰੁਪਏ ਰਹੀ। ਪਿਛਲੇ ਵਿੱਤੀ ਸਾਲ 'ਚ ਕੰਪਨੀ ਦਾ ਕੁੱਲ ਖਰਚ 60,858 ਕਰੋੜ ਰੁਪਏ ਸੀ।