Punjab News: ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ 10,031 ਨਵੇਂ ਸਰਪੰਚਾਂ ਨੂੰ ਕਹੀ ਵੱਡੀ ਗੱਲ...ਕਿਸੇ ਵੀ ਕੀਮਤ 'ਤੇ ਭਰੋਸਾ ਨਾ ਤੋੜਿਓ
Punjab News: ਲੁਧਿਆਣਾ ਵਿੱਚ ਸ਼ੁੱਕਰਵਾਰ ਅੱਜ (8 ਨਵੰਬਰ) ਨੂੰ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੇ ਸਹੁੰ ਚੁੱਕੀ। ਜ਼ਿਲ੍ਹੇ ਦੇ ਪਿੰਡ ਧਨਾਨਸੂ ਵਿੱਚ ਹੋਏ ਸੂਬਾ ਪੱਧਰੀ ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ
Punjab News: ਲੁਧਿਆਣਾ ਵਿੱਚ ਸ਼ੁੱਕਰਵਾਰ ਅੱਜ (8 ਨਵੰਬਰ) ਨੂੰ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੇ ਸਹੁੰ ਚੁੱਕੀ। ਜ਼ਿਲ੍ਹੇ ਦੇ ਪਿੰਡ ਧਨਾਨਸੂ ਵਿੱਚ ਹੋਏ ਸੂਬਾ ਪੱਧਰੀ ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਸਾਡੀ ਪਾਰਟੀ ਬਣੀ ਨੂੰ 12 ਸਾਲ ਹੋ ਗਏ ਹਨ। ਅਸੀਂ ਕਈ ਚੋਣਾਂ ਲੜੀਆਂ। ਵਿਧਾਇਕ ਬਣਨਾ ਆਸਾਨ ਹੈ, ਪਰ ਸਰਪੰਚ ਬਣਨਾ ਔਖਾ ਹੈ। ਲੋਕਾਂ ਨੇ ਤੁਹਾਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਤੁਹਾਨੂੰ ਉਸ ਨੂੰ ਨਿਭਾਉਣਾ ਪਵੇਗਾ। ਪਿੰਡ ਵਾਸੀਆਂ ਦਾ ਭਰੋਸਾ ਟੁੱਟਣ ਨਹੀਂ ਦੇਣਾ ਚਾਹੀਦਾ ਤੇ ਪ੍ਰਮਾਤਮਾ ਵਿੱਚ ਵੀ ਭਰੋਸਾ ਕਾਇਮ ਰਹਿਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੁਹਾਨੂੰ ਗ੍ਰਾਂਟ ਭੇਜੇਗੀ। ਇਸ ਪੈਸੇ ਨੂੰ ਜਨਤਾ ਲਈ ਵਰਤਣਾ। ਇਸ ਵਿੱਚ ਧੋਖਾ ਨਾ ਕਰਨਾ। ਸਰਪੰਚ ਨੂੰ ਸਾਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਫੈਸਲਾ ਲੈਣਾ ਚਾਹੀਦਾ ਹੈ। ਫਿਰ ਕੋਈ ਵੀ ਫੈਸਲਾ ਗਲਤ ਨਹੀਂ ਹੋ ਸਕਦਾ। ਕਾਨੂੰਨ ਅਨੁਸਾਰ ਗ੍ਰਾਮ ਸਭਾ ਸਾਲ ਵਿੱਚ ਦੋ ਵਾਰ ਹੋਣੀ ਚਾਹੀਦੀ ਹੈ। ਕਈ ਵਾਰ ਅਜਿਹਾ ਕਾਗਜ਼ 'ਤੇ ਹੀ ਹੁੰਦਾ ਹੈ। ਹਰ ਮਹੀਨੇ ਗ੍ਰਾਮ ਸਭਾ ਬੁਲਾਉਣ ਦੀ ਕੋਸ਼ਿਸ਼ ਕਰੋ। ਜੋ ਵੀ ਤਜਵੀਜ਼ਾਂ ਪਾਸ ਹੋਣਗੀਆਂ, ਉਨ੍ਹਾਂ 'ਤੇ ਕੰਮ ਕਰਵਾਉਣਾ ਹੋਵੇਗਾ। ਇਸ ਨਾਲ ਪਿੰਡ ਨੂੰ ਫਾਇਦਾ ਹੋਵੇਗਾ। ਹੁਣ ਤੁਸੀਂ ਸਰਪੰਚ ਬਣ ਗਏ ਹੋ। ਤੁਸੀਂ ਕਿਸੇ ਪਾਰਟੀ ਦੇ ਸਰਪੰਚ ਨਹੀਂ ਹੋ। ਅਸੀਂ ਤੁਹਾਡਾ ਪੂਰਾ ਸਹਿਯੋਗ ਕਰਾਂਗੇ। ਬਸ਼ਰਤੇ ਤੁਹਾਡੇ ਇਰਾਦੇ ਸਾਫ਼ ਹੋਣ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਪੰਚਾਂ ਨੇ ਪਿੰਡਾਂ ਦੀ ਨੁਹਾਰ ਬਦਲਣੀ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਪੂਰੀ ਮਦਦ ਦਿੱਤੀ ਜਾਵੇਗੀ। ਉਂਗਲ ਉਠਾਉਣ ਵਾਲਿਆਂ ਤੋਂ ਬਚਣਾ ਪਵੇਗਾ। ਇਸ ਪ੍ਰੋਗਰਾਮ ਵਿੱਚ ਕਈ ਪਾਰਟੀਆਂ ਦੇ ਸਰਪੰਚ ਪਹੁੰਚੇ ਹਨ। ਚੋਣਾਂ ਵੇਲੇ ਕਿਸੇ ਵੀ ਪਾਰਟੀ ਨਾਲ ਜੁੜ ਜਾਇਆ ਕਰੋ ਪਰ ਪੌਣੇ ਪੰਜ ਸਾਲ ਪਿੰਡ ਵਿੱਚ ਹੀ ਰਹਿਆ ਕਰੋ। ਸਰਪੰਚ ਪਿੰਡ ਦਾ ਹੀ ਹੋਣਾ ਚਾਹੀਦਾ ਹੈ। ਕੇਜਰੀਵਾਲ ਨੇ ਸਾਨੂੰ ਕੋਈ ਤੋੜਨ ਵਾਲੀ ਨੀਤੀ ਨਹੀਂ ਸਿਖਾਈ। ਜੋ ਵੀ ਸਾਡੇ ਕੋਲ ਪ੍ਰਸਤਾਵ ਲੈ ਕੇ ਆਵੇਗਾ, ਉਸ ਨੂੰ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਅਮਰੀਕੀ ਮੰਗਲ ਗ੍ਰਹਿ 'ਤੇ ਪਲਾਟ ਕੱਟਣ 'ਚ ਲੱਗੇ ਹੋਏ ਹਨ ਪਰ ਅਸੀਂ ਅੱਜ ਤੱਕ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਦੇ ਸਕੇ। ਨਾਲੀਆਂ ਤੇ ਸੀਵਰੇਜ ਦਾ ਕੰਮ ਅਜੇ ਤੱਕ ਨਹੀਂ ਹੋਇਆ। ਪੰਚਾਇਤਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਕੰਮ ਮੇਰੇ ਕੋਲ ਲੈ ਕੇ ਆਉਣ, ਜਿਸ ਨਾਲ ਸਮਾਜ ਦਾ ਭਲਾ ਹੋਵੇ। ਮੁਹੱਲਾ ਕਲੀਨਿਕ ਖੋਲ੍ਹਣੇ ਪੈਣਗੇ, ਸਕੂਲ ਖੋਲ੍ਹਣੇ ਪੈਣਗੇ। ਪਿੰਡ ਵਿੱਚ ਜੋ ਵੀ ਪੈਸਾ ਆਉਂਦਾ ਹੈ, ਅਸੀਂ ਨੇੜੇ ਖੜ੍ਹ ਕੇ ਉਸ ਪੈਸੇ ਨਾਲ ਕੰਮ ਕਰਵਾਉਣਾ ਹੈ। ਜੇਕਰ ਕੋਈ ਗਲਤ ਸਮੱਗਰੀ ਦੀ ਵਰਤੋਂ ਕਰਦਾ ਹੈ ਤਾਂ ਸਾਨੂੰ ਦੱਸੋ, ਅਸੀਂ ਉਸ ਦਾ ਟੈਂਡਰ ਰੱਦ ਕਰ ਦੇਵਾਂਗੇ। ਇਸ 'ਤੇ ਕਾਰਵਾਈ ਕਰਨਗੇ।