ਪੜਚੋਲ ਕਰੋ
Advertisement
Budget 2021 Income Tax Slab: ਟੈਕਸ ਰਾਹਤ ਦੀ ਉਮੀਦ ਕਰਨ ਵਾਲਿਆਂ ਨੂੰ ਝਟਕਾ, ਵੇਖੋ ਟੈਕਸ ਸਲੈਬ
ਦੱਸ ਦੇਈਏ ਕਿ ਜੇ ਕਿਸੇ ਦੀ ਤਨਖਾਹ ਜਾਂ ਆਮਦਨ ਢਾਈ ਲੱਖ ਰੁਪਏ ਹੈ, ਤਾਂ ਇਸ ਨੂੰ ਸਰਕਾਰ ਨੇ ਟੈਕਸ ਮੁਕਤ ਰੱਖਿਆ ਹੋਇਆ ਹੈ। ਪੁਰਾਣੇ ਤੇ ਨਵੇਂ ਦੋਵਾਂ ਪ੍ਰਣਾਲੀਆਂ ਵਿਚ ਇਹ ਇਕੋ ਜਿਹਾ ਹੈ। ਇਸ ਦੇ ਨਾਲ ਹੀ ਢਾਈ ਲੱਖ ਤੋਂ 5 ਲੱਖ ਰੁਪਏ ਦੀ ਆਮਦਨ 'ਤੇ ਪਹਿਲਾਂ ਦੀ ਤਰ੍ਹਾਂ 5 ਪ੍ਰਤੀਸ਼ਤ ਟੈਕਸ ਲਗਾਇਆ ਗਿਆ ਹੈ।
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਬਜਟ ਵਿੱਚ ਆਮ ਲੋਕਾਂ ਨੂੰ ਟੈਕਸ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ। ਬਜਟ ਵਿਚ ਮੌਜੂਦਾ ਟੈਕਸ ਸਲੈਬ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਜਾਣੋ ਸੈਲਰੀ 'ਤੇ ਨਵੇਂ ਤੇ ਪੁਰਾਣੇ ਸਿਸਟਮ 'ਚ ਕਿੰਨਾ ਟੈਕਸ ਦੇਣਾ ਪਏਗਾ?
ਦੱਸ ਦੇਈਏ ਕਿ ਜੇ ਕਿਸੇ ਦੀ ਤਨਖਾਹ ਜਾਂ ਆਮਦਨ ਢਾਈ ਲੱਖ ਰੁਪਏ ਹੈ, ਤਾਂ ਇਸ ਨੂੰ ਸਰਕਾਰ ਨੇ ਟੈਕਸ ਮੁਕਤ ਰੱਖਿਆ ਹੋਇਆ ਹੈ। ਪੁਰਾਣੇ ਤੇ ਨਵੇਂ ਦੋਵਾਂ ਪ੍ਰਣਾਲੀਆਂ ਵਿਚ ਇਹ ਇਕੋ ਜਿਹਾ ਹੈ। ਇਸ ਦੇ ਨਾਲ ਹੀ ਢਾਈ ਲੱਖ ਤੋਂ 5 ਲੱਖ ਰੁਪਏ ਦੀ ਆਮਦਨ 'ਤੇ ਪਹਿਲਾਂ ਦੀ ਤਰ੍ਹਾਂ 5 ਪ੍ਰਤੀਸ਼ਤ ਟੈਕਸ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਜਿਨ੍ਹਾਂ ਦੀ ਆਮਦਨ 5 ਲੱਖ ਰੁਪਏ ਤੋਂ 7.5 ਲੱਖ ਰੁਪਏ ਹੈ ਉਨ੍ਹਾਂ 'ਤੇ 10 ਪ੍ਰਤੀਸ਼ਤ ਟੈਕਸ ਲਗਾ ਦਿੱਤਾ ਗਿਆ ਹੈ। ਜਿਨ੍ਹਾਂ ਦੀ ਆਮਦਨ 7.5 ਲੱਖ ਤੋਂ ਲੈ ਕੇ 10 ਲੱਖ ਰੁਪਏ ਤੱਕ ਹੈ ਉਨ੍ਹਾਂ ਨੂੰ 15 ਪ੍ਰਤੀਸ਼ਤ ਟੈਕਸ ਦੇਣਾ ਪਏਗਾ।
ਇਹ ਵੀ ਪੜ੍ਹੋ: Budget 2021 Highlights: ਕੋਰੋਨਾ ਕਾਲ ਦੇ ਬਜਟ ਤੋਂ ਸੀ ਵੱਡੀਆਂ ਉਮੀਦਾਂ, ਜਾਣੋ ਕੀ ਕੁਝ ਹੋਇਆ ਐਲਾਨ
ਇਸ ਦੇ ਨਾਲ ਹੀ ਜੇਕਰ ਕਿਸੇ ਦੀ ਸਾਲਾਨਾ ਆਮਦਨ 10 ਲੱਖ ਤੋਂ 12.5 ਲੱਖ ਰੁਪਏ ਹੈ ਤਾਂ ਉਨ੍ਹਾਂ ਨੂੰ 20 ਪ੍ਰਤੀਸ਼ਤ ਟੈਕਸ ਦੇਣਾ ਪਏਗਾ। ਸਰਕਾਰ ਨੇ ਆਮਦਨ 'ਤੇ 12.5 ਲੱਖ ਤੋਂ 15 ਲੱਖ ਰੁਪਏ ਤੱਕ ਦਾ 25 ਪ੍ਰਤੀਸ਼ਤ ਟੈਕਸ ਲਗਾਇਆ ਹੈ। ਜਿਨ੍ਹਾਂ ਦੀ ਆਮਦਨ 15 ਲੱਖ ਰੁਪਏ ਤੋਂ ਵੱਧ ਹੈ ਉਨ੍ਹਾਂ 'ਤੇ 30 ਪ੍ਰਤੀਸ਼ਤ ਟੈਕਸ ਲਗਾਇਆ ਗਿਆ ਹੈ।
ਆਮਦਨ ਟੈਕਸ ਦੀਆਂ ਨਵੀਆਂ ਤੇ ਪੁਰਾਣੀਆਂ ਦਰਾਂ ਨੂੰ ਇਸ ਤਰ੍ਹਾਂ ਸਮਝੋ:-
ਆਮਦਨੀ (ਰੁਪਏ) ਨਵੀਂ ਦਰ ਪੁਰਾਣੀ ਦਰ
ਢਾਈ ਲੱਖ ਰੁਪਏ ਕੋਈ ਟੈਕਸ ਨਹੀਂ ਕੋਈ ਟੈਕਸ ਨਹੀਂ
2.5 ਲੱਖ - 5 ਲੱਖ 5% ਫੀਸਦ 5% ਫੀਸਦ
5 ਲੱਖ-7.5 ਲੱਖ 10 ਪ੍ਰਤੀਸ਼ਤ 10 ਪ੍ਰਤੀਸ਼ਤ
7.5 ਲੱਖ-10 ਲੱਖ 15 ਪ੍ਰਤੀਸ਼ਤ 20 ਪ੍ਰਤੀਸ਼ਤ
10 ਲੱਖ-12.5 ਲੱਖ 20 ਪ੍ਰਤੀਸ਼ਤ 30 ਪ੍ਰਤੀਸ਼ਤ
12.5 ਲੱਖ-15 ਲੱਖ 25 ਪ੍ਰਤੀਸ਼ਤ 30 ਪ੍ਰਤੀਸ਼ਤ
15 ਲੱਖ ਤੋਂ ਉੱਤੇ 30 ਫੀਸਦ 30 ਫੀਸਦ
ਇਹ ਵੀ ਪੜ੍ਹੋ: Union Budget 2021: ਬਜਟ 'ਚ ਆਮ ਬੰਦੇ ਦੇ ਕੰਮ ਦੀ ਗੱਲ, ਜਾਣੋ ਕੀ ਮਹਿੰਗਾ ਤੇ ਕੀ ਸਸਤਾ ਹੋਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement