Union Budget 2023 LIVE Blog: 11 ਵਜੇ ਲੋਕ ਸਭਾ ਵਿੱਚ ਪੜ੍ਹਿਆ ਜਾਵੇਗਾ ਦੇਸ਼ ਦਾ 75ਵਾਂ ਬਜਟ, ਜਾਣੋ ਹਰ ਅੱਪਡੇਟ
Union Budget 2023 LIVE Updates: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੰਸਦ ਵਿੱਚ 2023-24 ਦਾ ਆਮ ਬਜਟ ਪੇਸ਼ ਕਰਨਗੇ ਅਤੇ ਇਸ ਨਾਲ ਇਹ ਸਪੱਸ਼ਟ ਹੋ ਜਾਵੇਗਾ ਕਿ ਚੋਣਾਂ ਤੋਂ ਪਹਿਲਾਂ ਦੇਸ਼ ਦੇ ਆਰਥਿਕ ਵਿਕਾਸ ਲਈ ਸਰਕਾਰ ਦੀ ਕੀ ਤਿਆਰੀ ਹੈ।
LIVE
Background
Union Budget 2023 Live: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਲੋਕ ਸਭਾ ਵਿੱਚ ਆਪਣਾ ਪੰਜਵਾਂ ਅਤੇ ਦੇਸ਼ ਦਾ 75ਵਾਂ ਬਜਟ ਪੜ੍ਹਣਗੇ। ਉਨ੍ਹਾਂ ਨੇ ਪਿਛਲੇ 4 ਬਜਟਾਂ 'ਚ ਕੁਝ ਨਵਾਂ ਕੀਤਾ ਹੈ। ਭਾਵੇਂ ਇਹ ਬ੍ਰੀਫਕੇਸ ਬਜਟ ਹੋਵੇ, ਕਾਗਜ਼ ਰਹਿਤ ਬਜਟ ਜਾਂ ਸਭ ਤੋਂ ਲੰਬਾ ਬਜਟ ਭਾਸ਼ਣ ਹੋਵੇ। ਦੱਸ ਦਈਏ ਕਿ ਇਸ ਸਾਲ 9 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹਨ ਤੇ ਇਸ ਦੇ ਨਾਲ ਹੀ ਅਗਲੇ ਸਾਲ ਲੋਕ ਸਭਾ ਚੋਣਾਂ ਹਨ, ਇਸ ਲਈ ਉਸ ਤੋਂ ਪਹਿਲਾਂ ਇਹ ਆਖਰੀ ਪੂਰਾ ਬਜਟ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੰਸਦ 'ਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ 'ਚ ਭਾਰਤ ਦੀ ਅਸਲ ਵਿਕਾਸ ਦਰ 6-6.8 ਫੀਸਦੀ ਦੀ ਰੇਂਜ 'ਚ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ, ਜਿਸ 'ਚ ਉਤਰਾਅ-ਚੜ੍ਹਾਅ ਦੇ ਖਤਰੇ ਹਨ। ਸਰਵੇਖਣ ਇਸ ਤੱਥ ਨੂੰ ਉਜਾਗਰ ਕਰਦਾ ਹੈ ਕਿ ਵਿਸ਼ਵਵਿਆਪੀ ਏਜੰਸੀਆਂ ਕੋਵਿਡ-19 ਮਹਾਂਮਾਰੀ, ਰੂਸ-ਯੂਕਰੇਨ ਯੁੱਧ ਅਤੇ ਵਿਸ਼ਵ ਭਰ ਵਿੱਚ ਕੇਂਦਰੀ ਬੈਂਕਾਂ ਦੁਆਰਾ ਨੀਤੀਗਤ ਦਰਾਂ ਵਿੱਚ ਵਾਧੇ ਦੇ ਝਟਕੇ ਦੇ ਬਾਵਜੂਦ ਭਾਰਤ ਨੂੰ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਵਜੋਂ ਪੇਸ਼ ਕਰ ਰਹੀਆਂ ਹਨ।
ਇਸ ਸਭ ਤੋਂ ਬਾਅਦ ਵਿੱਚ, ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸਵਰਨ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਕੇਂਦਰ ਦੁਆਰਾ ਕੀਤੇ ਗਏ ਸੁਧਾਰਾਂ ਦੀ ਪਿੱਠ 'ਤੇ ਬਿਹਤਰ ਪ੍ਰਦਰਸ਼ਨ ਕਰਨ ਲਈ ਤਿਆਰ ਹੈ ਅਤੇ ਦਹਾਕੇ ਦੇ ਬਾਕੀ ਬਚੇ ਹਿੱਸੇ ਵਿੱਚ 6.5 ਤੋਂ 7 ਪ੍ਰਤੀਸ਼ਤ ਦੀ ਵਾਧਾ ਦਰ ਦਰਜ ਕਰਨ ਦੀ ਉਮੀਦ ਹੈ। ਉਸ ਨੇ ਕਿਹਾ ਕਿ ਆਉਣ ਵਾਲੇ ਵਿੱਤੀ ਸਾਲ ਵਿੱਚ ਸਮੁੱਚੀ ਮਹਿੰਗਾਈ ਦਰ ਨਰਮ ਰਹਿਣ ਦੀ ਸੰਭਾਵਨਾ ਹੈ।
ਜ਼ਿਕਰ ਕਰ ਦਈਏ ਕਿ ਬਾਬਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਰਥਿਕ ਸਰਵੇਖਣ 2023 ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਮੰਗਲਵਾਰ (31 ਜਨਵਰੀ) ਨੂੰ ਕਿਹਾ ਕਿ ਇਹ ਸਰਵੇਖਣ ਇਸ ਗੱਲ ਦਾ ਸਬੂਤ ਹੈ ਕਿ ਤਜ਼ਰਬੇਕਾਰ ਕਪਤਾਨ ਪੀਐਮ ਮੋਦੀ ਨੇ ਮਹਾਮਾਰੀ ਦੀਆਂ ਤੂਫਾਨੀ ਲਹਿਰਾਂ ਨਾਲ ਲੜ ਕੇ ਅਰਥਚਾਰੇ ਦੇ ਜਹਾਜ਼ ਨੂੰ ਸਹੀ ਢੰਗ ਨਾਲ ਨੇਵੀਗੇਟ ਕੀਤਾ ਹੈ। ਸ਼ਾਹ ਨੇ ਟਵੀਟ ਕੀਤਾ ਕਿ ਜਦੋਂ ਵਿਸ਼ਵ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਸਾਰੇ ਖੇਤਰਾਂ ਵਿੱਚ ਵਿਕਾਸ ਅਤੇ ਆਸ਼ਾਵਾਦ ਦਰਸਾਉਂਦਾ ਹੈ ਕਿ ਭਾਰਤ ਇੱਕ ਵਿਸ਼ਵ ਮਹਾਂਸ਼ਕਤੀ ਵਜੋਂ ਉਭਰਨ ਲਈ ਤਿਆਰ ਹੈ।
Budget 2023 : ਕੈਦੀਆਂ ਨੂੰ ਬਜਟ 'ਚੋਂ ਮਿਲਿਆ ਇਹ ਤੋਹਫ਼ਾ , ਜੁਰਮਾਨਾ ਵੀ ਭਰੇਗੀ ਸਰਕਾਰ !
Budget 2023 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦਾ ਆਖਰੀ ਪੂਰਾ ਬਜਟ ਪੇਸ਼ ਕੀਤਾ ਹੈ। ਸੀਤਾਰਮਨ ਨੇ ਵੀ ਕੈਦੀਆਂ ਦੀ ਮਦਦ ਕਰਨ ਦੀ ਗੱਲ ਕੀਤੀ ਹੈ। ਸੀਤਾਰਮਨ ਨੇ ਬਜਟ ਭਾਸ਼ਣ ਵਿੱਚ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਅਜਿਹੇ ਗਰੀਬ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ,ਜੋ ਜੁਰਮਾਨੇ ਦੀ ਰਕਮ ਜਾਂ ਜ਼ਮਾਨਤ ਦੇਣ ਦੀ ਸਥਿਤੀ ਵਿੱਚ ਨਹੀਂ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਕੈਦੀ ਜੋ ਗਰੀਬ ਹਨ ਅਤੇ ਜੁਰਮਾਨਾ ਜਾਂ ਜ਼ਮਾਨਤ ਨਹੀਂ ਭਰ ਸਕਦੇ, ਜਿਨ੍ਹਾਂ ਨੂੰ ਆਰਥਿਕ ਮਦਦ ਦੀ ਲੋੜ ਹੈ, ਨੂੰ ਇਹ ਸਹਾਇਤਾ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਸੁਣਵਾਈ ਅਧੀਨ ਕੈਦੀਆਂ ਨਾਲ ਸਬੰਧਤ ਅਜਿਹੇ ਮਾਮਲਿਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
Budget 2023 Highlights: ਇਨਕਮ ਟੈਕਸ 'ਚ ਛੋਟ ਤੋਂ ਲੈ ਕੇ ਸਿਹਤ ਖੇਤਰ ਅਤੇ ਰੇਲਵੇ ਤੱਕ… ਜਾਣੋ ਬਜਟ ਵਿੱਚ ਕੀ ਖਾਸ ਰਿਹਾ, ਹਰ ਵੱਡੀ ਗੱਲ
ਮੋਦੀ ਸਰਕਾਰ ਨੇ ਸੰਸਦ 'ਚ ਆਪਣੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਪੇਸ਼ ਕਰ ਦਿੱਤਾ ਹੈ। ਇਸ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਈ ਵੱਡੇ ਐਲਾਨ ਕੀਤੇ। ਸਭ ਤੋਂ ਵੱਡਾ ਐਲਾਨ ਟੈਕਸ ਸਲੈਬ ਨੂੰ ਬਦਲਣ ਦਾ ਸੀ। ਜਿਸ ਵਿੱਚ ਹੁਣ 7 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਾਕੀ ਟੈਕਸ ਸਲੈਬਾਂ 'ਚ ਵੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਸੈਕਟਰਾਂ ਨੂੰ ਲੈ ਕੇ ਵੀ ਵੱਡੇ ਐਲਾਨ ਕੀਤੇ ਗਏ ਹਨ। ਇੱਥੇ ਅਸੀਂ ਤੁਹਾਨੂੰ ਬਜਟ ਨਾਲ ਜੁੜੀਆਂ ਸਾਰੀਆਂ ਵੱਡੀਆਂ ਗੱਲਾਂ ਦੱਸ ਰਹੇ ਹਾਂ।
Budget 2023 Highlights: ਇਨਕਮ ਟੈਕਸ 'ਚ ਛੋਟ ਤੋਂ ਲੈ ਕੇ ਸਿਹਤ ਖੇਤਰ ਅਤੇ ਰੇਲਵੇ ਤੱਕ… ਜਾਣੋ ਬਜਟ ਵਿੱਚ ਕੀ ਖਾਸ ਰਿਹਾ, ਹਰ ਵੱਡੀ ਗੱਲ
ਮੋਦੀ ਸਰਕਾਰ ਨੇ ਸੰਸਦ 'ਚ ਆਪਣੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਪੇਸ਼ ਕਰ ਦਿੱਤਾ ਹੈ। ਇਸ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਈ ਵੱਡੇ ਐਲਾਨ ਕੀਤੇ। ਸਭ ਤੋਂ ਵੱਡਾ ਐਲਾਨ ਟੈਕਸ ਸਲੈਬ ਨੂੰ ਬਦਲਣ ਦਾ ਸੀ। ਜਿਸ ਵਿੱਚ ਹੁਣ 7 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਾਕੀ ਟੈਕਸ ਸਲੈਬਾਂ 'ਚ ਵੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਸੈਕਟਰਾਂ ਨੂੰ ਲੈ ਕੇ ਵੀ ਵੱਡੇ ਐਲਾਨ ਕੀਤੇ ਗਏ ਹਨ। ਇੱਥੇ ਅਸੀਂ ਤੁਹਾਨੂੰ ਬਜਟ ਨਾਲ ਜੁੜੀਆਂ ਸਾਰੀਆਂ ਵੱਡੀਆਂ ਗੱਲਾਂ ਦੱਸ ਰਹੇ ਹਾਂ।
ਕਿਸਾਨਾਂ ਲਈ ਕਈ ਯੋਜਨਾਵਾਂ
ਵਿੱਤ ਮੰਤਰੀ ਵੱਲੋਂ ਐਗਰੀਕਲਚਰ ਐਕਸਲੇਟਰ ਫੰਡ ਦਾ ਐਲਾਨ ਕੀਤਾ ਗਿਆ ਹੈ, ਜਿਸ ਰਾਹੀਂ ਐਗਰੀ ਸਟਾਰਟਅੱਪਜ਼ ਨੂੰ ਵਧਾਇਆ ਜਾਵੇਗਾ। ਇਸ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ ਅਤੇ ਉਨ੍ਹਾਂ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਆਸਾਨ ਹੋਵੇਗਾ। ਨਾਲ ਹੀ, ਇਹ ਉਤਪਾਦਕਤਾ ਨੂੰ ਵਧਾਏਗਾ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਮਤਸਯ ਪਾਲਨ ਯੋਜਨਾ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਡਿਜੀਟਲ ਤਕਨੀਕ ਰਾਹੀਂ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਹੈ।
Agriculture Budget 2023 : ਪਸ਼ੂ ਪਾਲਕਾਂ ਲਈ ਸਰਕਾਰ ਦੀ ਮੈਗਾ ਯੋਜਨਾ , ਇਸ ਤਰ੍ਹਾਂ ਵਧੇਗੀ ਕਿਸਾਨਾਂ ਦੀ ਆਮਦਨ
Agriculture Budget 2023 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜਟ-2023 ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਨੇ ਸਾਲ 2023 ਦੇ ਬਜਟ ਵਿੱਚ ਕਿਸਾਨਾਂ ਦਾ ਖਾਸ ਖਿਆਲ ਰੱਖਿਆ ਹੈ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਈ ਕਦਮ ਚੁੱਕੇ ਹਨ। ਕਿਸਾਨ ਸਮ੍ਰਿਧੀ ਯੋਜਨਾ ਤੋਂ ਬਾਅਦ ਇਸ ਸਾਲ ਸਰਕਾਰ ਨੇ ਕਈ ਹੋਰ ਯੋਜਨਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਨੇ ਪਸ਼ੂ ਪਾਲਕਾਂ ਅਤੇ ਮੱਛੀ ਪਾਲਣ ਵਾਲੇ ਕਿਸਾਨਾਂ ਲਈ ਵੀ ਕਈ ਕਦਮ ਚੁੱਕੇ ਹਨ।