Pushkar Mela 2023: ਝੋਟੇ ਦੀ ਕੀਮਤ 11 ਕਰੋੜ! 8 ਸਾਲਾ ਅਨਮੋਲ ਦਾ ਹਰ ਮਹੀਨੇ ਵਿਕਦਾ 8 ਲੱਖ ਦਾ ਵੀਰਜ
Pushkar Mela 2023: ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਪੁਸ਼ਕਰ 'ਚ ਅੰਤਰਰਾਸ਼ਟਰੀ ਮੇਲੇ 'ਚ 'ਅਨਮੋਲ' ਖਿੱਚ ਦਾ ਕੇਂਦਰ ਹੈ। ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਇਸ ਝੋਟੇ ਦੇ ਮਾਲਕ ਹਰਵਿੰਦਰ ਸਿੰਘ ਨੇ ਇਸ ਦੀ ਕੀਮਤ 11 ਕਰੋੜ ਰੁਪਏ ਦੱਸੀ ਹੈ।
Pushkar Mela 2023: ਕੀ ਤੁਸੀਂ 11 ਕਰੋੜ ਰੁਪਏ ਦੀ ਝੋਟੇ ਬਾਰੇ ਸੁਣਿਆ ਹੈ? ਨਹੀਂ ਤਾਂ ਮਿਲੋ 'ਅਨਮੋਲ' ਨੂੰ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਪੁਸ਼ਕਰ 'ਚ ਅੰਤਰਰਾਸ਼ਟਰੀ ਮੇਲੇ 'ਚ 'ਅਨਮੋਲ' ਖਿੱਚ ਦਾ ਕੇਂਦਰ ਹੈ। ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਇਸ ਝੋਟੇ ਦੇ ਮਾਲਕ ਹਰਵਿੰਦਰ ਸਿੰਘ ਨੇ ਇਸ ਦੀ ਕੀਮਤ 11 ਕਰੋੜ ਰੁਪਏ ਦੱਸੀ ਹੈ।
ਹਰਵਿੰਦਰ ਦਾ ਦਾਅਵਾ ਹੈ ਕਿ 8 ਸਾਲਾ ਅਨਮੋਲ ਹੁਣ ਤੱਕ ਬ੍ਰੀਡਿੰਗ ਰਾਹੀਂ 150 ਬੱਚਿਆਂ ਨੂੰ ਜਨਮ ਦੇ ਚੁੱਕਾ ਹੈ। ਮੁਰਾਹ ਨਸਲ ਦਾ ਅਨਮੋਲ 5.8 ਫੁੱਟ ਉੱਚਾ ਹੈ ਤੇ ਇਸ ਦਾ ਭਾਰ ਲਗਪਗ 1570 ਕਿਲੋ ਹੈ। ਪਿਛਲੇ ਸਾਲ ਇਸ ਦਾ ਭਾਰ 1400 ਕਿਲੋ ਸੀ। ਉਸ ਦਾ ਦਾਅਵਾ ਹੈ ਕਿ ਉਹ ਇੱਕ ਮਹੀਨੇ ਵਿੱਚ ਅਨਮੋਲ ਦਾ 8 ਲੱਖ ਰੁਪਏ ਦਾ ਵੀਰਜ ਵੇਚਦਾ ਹੈ। ਇਸ ਦੇ ਵੀਰਜ ਤੋਂ ਪੈਦਾ ਹੋਈ ਮੱਝ ਦਾ ਭਾਰ 40 ਤੋਂ 50 ਕਿਲੋ ਹੁੰਦਾ ਹੈ।
ਅਨਮੋਲ ਦੀ ਡਾਈਟ ਤੇ ਹੋਰ ਖਰਚੇ ਮਿਲਾ ਕੇ ਹਰ ਮਹੀਨੇ 2.50 ਤੋਂ 3 ਲੱਖ ਰੁਪਏ ਖਰਚ ਹੁੰਦੇ ਹਨ। ਇਸ ਨੂੰ ਹਰ ਰੋਜ਼ ਇੱਕ ਕਿੱਲੋ ਘਿਓ, ਪੰਜ ਲੀਟਰ ਦੁੱਧ, ਇੱਕ ਕਿੱਲੋ ਕਾਜੂ-ਬਾਦਾਮ, ਛੋਲੇ ਤੇ ਸੋਇਆਬੀਨ ਖੁਆਈ ਜਾਂਦੀ ਹੈ।
ਅਨਮੋਲ ਦੇ ਨਾਲ ਹਮੇਸ਼ਾ ਦੋ ਵਿਅਕਤੀ ਹੁੰਦੇ ਹਨ, ਜਿਨ੍ਹਾਂ ਨੂੰ ਵੱਖਰੀ ਤਨਖਾਹ ਦਿੱਤੀ ਜਾਂਦੀ ਹੈ। ਝੋਟੇ ਦੇ ਮਾਲਕ ਨੇ ਦਾਅਵਾ ਕੀਤਾ ਕਿ ਜਦੋਂ ਸਾਲ 2022 ਵਿੱਚ ਅਨਮੋਲ ਨੂੰ ਲਿਆਂਦਾ ਗਿਆ ਸੀ ਤਾਂ ਇਸ ਦੀ ਕੀਮਤ 2.30 ਕਰੋੜ ਰੁਪਏ ਦੱਸੀ ਗਈ ਸੀ। ਇਸ ਵਾਰ 'ਅਨਮੋਲ' ਦੀ ਕੀਮਤ 11 ਕਰੋੜ ਰੁਪਏ ਰੱਖੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Edible Oil Price: ਤਿਉਹਾਰਾਂ ਦੇ ਸੀਜ਼ਨ 'ਚ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਘਟੀ ਕੀਮਤ
ਇਹ ਵੀ ਪੜ੍ਹੋ : Diabetics ਦੇ ਮਰੀਜ਼ਾਂ ਲਈ ਖ਼ਾਸ ਹੈ ਇਹ ਸਿਹਤ ਬੀਮਾ ਪਾਲਿਸੀਆਂ, ਜਾਣੋ ਪ੍ਰੀਮੀਅਮ ਤੇ ਕਵਰੇਜ ਦੀ ਡਿਟੇਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Aadhaar Card: ਕੀ ਤੁਹਾਡਾ ਬੈਂਕ ਖਾਤਾ ਆਧਾਨ ਨਾਲ ਹੈ ਲਿੰਕ? Online Status ਚੈੱਕ ਕਰਨ ਲਈ ਆਪਣਾਓ ਇਹ Process