ਪੜਚੋਲ ਕਰੋ

Punjab Breaking News LIVE: ਪਾਰਲੀ ਸਾੜਨ ਖ਼ਿਲਾਫ਼ ਐਕਸ਼ਨ 'ਤੇ ਭੜਕੇ ਕਿਸਾਨ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਖਾਲਿਸਤਾਨੀਆਂ ਦਾ ਚੰਡੀਗੜ੍ਹ 'ਚ ਐਕਸ਼ਨ, ਏਅਰ ਇੰਡੀਆ ਦੀਆਂ ਉਡਾਣਾਂ ਦੇ ਬਾਈਕਾਟ ਦਾ ਐਲਾਨ

Punjab Breaking: ਪਾਰਲੀ ਸਾੜਨ ਖ਼ਿਲਾਫ਼ ਐਕਸ਼ਨ 'ਤੇ ਭੜਕੇ ਕਿਸਾਨ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਖਾਲਿਸਤਾਨੀਆਂ ਦਾ ਚੰਡੀਗੜ੍ਹ 'ਚ ਐਕਸ਼ਨ, ਏਅਰ ਇੰਡੀਆ ਦੀਆਂ ਉਡਾਣਾਂ ਦੇ ਬਾਈਕਾਟ ਦਾ ਐਲਾਨ...

LIVE

Key Events
Punjab Breaking News LIVE: ਪਾਰਲੀ ਸਾੜਨ ਖ਼ਿਲਾਫ਼ ਐਕਸ਼ਨ 'ਤੇ ਭੜਕੇ ਕਿਸਾਨ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਖਾਲਿਸਤਾਨੀਆਂ ਦਾ ਚੰਡੀਗੜ੍ਹ 'ਚ ਐਕਸ਼ਨ, ਏਅਰ ਇੰਡੀਆ ਦੀਆਂ ਉਡਾਣਾਂ ਦੇ ਬਾਈਕਾਟ ਦਾ ਐਲਾਨ

Background

Punjab Breaking News LIVE, 19 November, 2023: ਪਾਰਲੀ ਸਾੜਨ ਖਿਲਾਫ ਸਰਕਾਰ ਦੀ ਸਖਤੀ ਤੋਂ ਕਿਸਾਨ ਖਫਾ ਹਨ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 20 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਡਿਪਟੀ ਕਮਿਸ਼ਨਰ ਦਫਤਰ ਘੇਰੇ ਜਾਣਗੇ। ਇਸ ਦੇ ਨਾਲ ਹੀ ਕਿਸਾਨਾਂ ਨੇ ਪਾਰਲੀ ਸਾੜਨ ਲਈ ਕੀਤੇ ਜੁਰਮਾਨੇ ਨਾ ਭਰਨ ਦਾ ਐਲਾਨ ਕੀਤਾ ਹੈ। 

ਦਰਅਸਲ ਸੁਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੀ ਸਖ਼ਤੀ ਤੋਂ ਬਾਅਦ ਪੰਜਾਬ ਤੇ ਹਰਿਆਣਾ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਮੁੱਦੇ 'ਤੇ ਲਏ ਗਏ ਫ਼ੈਸਲਿਆਂ ਖ਼ਿਲਾਫ਼ ਕਿਸਾਨ ਲਾਮਬੰਦ ਹੋ ਰਹੇ ਹਨ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਡੀਸੀ ਦਫ਼ਤਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਪਰਾਲੀ ਸਾੜਨ ਦਾ ਜੁਰਮਾਨਾ ਨਹੀਂ ਭਰਨਗੇ। ਇਹ ਆਰਡਰ ਵਾਪਸ ਲਿਆ ਜਾਵੇਗਾ। Farmers Protest: ਪਾਰਲੀ ਸਾੜਨ ਖਿਲਾਫ ਐਕਸ਼ਨ 'ਤੇ ਭੜਕੇ ਕਿਸਾਨ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ

ਖਾਲਿਸਤਾਨੀਆਂ ਦਾ ਚੰਡੀਗੜ੍ਹ 'ਚ ਐਕਸ਼ਨ

 ਖਾਲਿਸਤਾਨ ਪੱਖੀਆਂ ਨੇ ਹੁਣ ਚੰਡੀਗੜ੍ਹ ਵਿੱਚ ਐਕਸ਼ਨ ਕੀਤਾ ਹੈ। ਚੰਡੀਗੜ੍ਹ ਏਅਰਪੋਰਟ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਇਸ ਦੀ ਜ਼ਿਮੇਵਾਰੀ ਸਿੱਖ ਫਾਰ ਜਸਟਿਸ (SFJ) ਦੇ ਲੀਡਰ ਗੁਰਪਤਵੰਤ ਸਿੰਘ ਨੇ ਲਈ ਹੈ। ਇਸ ਦੇ ਨਾਲ ਹੀ ਉਸ ਨੇ ਏਅਰ ਇੰਡੀਆ ਦੀਆਂ ਉਡਾਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਭਾਰਤ ਸਰਕਾਰ ਦੀ ਹਿੱਟ ਲਿਸਟ ਵਿੱਚ ਸ਼ਾਮਲ ਸਿੱਖ ਫਾਰ ਜਸਟਿਸ (SFJ) ਦਾ ਖਾਲਿਸਤਾਨ ਪੱਖੀ ਲੀਡਰ ਗੁਰਪਤਵੰਤ ਸਿੰਘ ਪੰਨੂ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ। ਹੁਣ ਉਸ ਨੇ ਮੁਹਾਲੀ ਦੇ ਚੰਡੀਗੜ੍ਹ ਏਅਰਪੋਰਟ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਵਾਏ ਹਨ। ਪੰਨੂ ਨੇ ਇਸ ਦੀ ਵੀਡੀਓ ਵੀ ਜਾਰੀ ਕੀਤੀ ਹੈ। ਇੰਨਾ ਹੀ ਨਹੀਂ ਉਸ ਨੇ ਅੱਜ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਹੈ।

ਗੁਰਪਤਵੰਤ ਪੰਨੂ ਨੇ ਧਮਕੀ ਦਿੱਤੀ ਹੈ ਕਿ ਸਿੱਖ ਫਾਰ ਜਸਟਿਸ ਦੀ ਅੰਮ੍ਰਿਤਸਰ, ਅਹਿਮਦਾਬਾਦ, ਦਿੱਲੀ ਹਵਾਈ ਅੱਡਿਆਂ ਤੱਕ ਪਹੁੰਚ ਹੈ। ਪੰਨੂ ਨੇ ਕਿਹਾ ਹੈ ਕਿ ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਲਈ 19 ਨਵੰਬਰ ਤੋਂ ਬਾਅਦ ਏਅਰ ਇੰਡੀਆ ਨਾਲ ਉਡਾਣ ਵਿੱਚ ਨਾ ਚੜ੍ਹੋ ਕਿਉਂਕਿ ਇਸ ਨਾਲ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖ਼ਤਰਾ ਹੋਵੇਗਾ। Khalistan Zindabad Slogan: ਖਾਲਿਸਤਾਨੀਆਂ ਦਾ ਚੰਡੀਗੜ੍ਹ 'ਚ ਐਕਸ਼ਨ, ਏਅਰ ਇੰਡੀਆ ਦੀਆਂ ਉਡਾਣਾਂ ਦੇ ਬਾਈਕਾਟ ਦਾ ਐਲਾਨ

15:40 PM (IST)  •  19 Nov 2023

Waris Punjab De: ਅੰਮ੍ਰਿਤਪਲ ਸਿੰਘ ਸਮੇਤ NSA ਤਹਿਤ ਨਜ਼ਰਬੰਦ ਕੀਤੇ ਸਿੰਘਾਂ ਦੀ ਰਿਹਾਈ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ

 ਅਸਾਮ ਦੇ ਡਿੱਬਰੂਗੜ੍ਹ ਜੇਲ੍ਹ ਵਿੱਚ ਐੱਨ.ਐੱਸ.ਏ ਤਹਿਤ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਕਈ ਹੋਰ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋ ਦਿੱਤੇ ਗਏ ਪ੍ਰੋਗਰਾਮ ਤਹਿਤ ਦੂਸਰਾ ਅਰਦਾਸ ਸਮਾਗਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ।  ਸਮਾਗਮ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ ਤੇ ਹੋਰ ਬੰਦੀ ਸਿੰਘਾਂ ਦੇ ਪਰਿਵਾਰਾਂ, ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਸਿੱਖ ਸੰਗਤ ਨੇ ਸ਼ਿਕਰਤ ਕੀਤੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ। 

12:40 PM (IST)  •  19 Nov 2023

Ludhiana: ਲੁਧਿਆਣਾ 'ਚ ਵਪਾਰੀ ਨੂੰ ਅਗਵਾ ਕਰ ਮੰਗੀ ਫਿਰੌਤੀ, ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਗੋਲੀ ਮਾਰ ਕੇ ਸੁੱਟ ਗਏ ਅਣਪਛਾਤੇ ਮੁਲਜ਼ਮ

ਲੁਧਿਆਣਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ ਨੂਰਵਾਲਾ ਰੋਡ ਇਲਾਕੇ ਵਿੱਚ ਹੌਜ਼ਰੀ ਫੈਕਟਰੀ ਚਲਾਉਣ ਵਾਲੇ ਕਾਰੋਬਾਰੀ ਸੰਭਵ ਜੈਨ ਉਰਫ਼ ਸ਼ੋਬੀ ਨੂੰ ਸ਼ੁੱਕਰਵਾਰ ਰਾਤ ਅਣਪਛਾਤੇ ਮੁਲਜ਼ਮਾਂ ਨੇ ਅਗਵਾ ਕਰ ਲਿਆ। ਦੋਸ਼ੀ ਨੇ ਸੰਭਵ ਦੀ ਪਤਨੀ ਨੂੰ ਬੁਲਾਇਆ ਅਤੇ ਨਕਦੀ ਅਤੇ ਗਹਿਣਿਆਂ ਦੀ ਮੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜੈਨ ਨੂੰ ਕਰੀਬ ਦੋ-ਤਿੰਨ ਘੰਟੇ ਤੱਕ ਸ਼ਹਿਰ ਵਿੱਚ ਘੁੰਮਾਉਂਦੇ ਰਹੇ।

12:40 PM (IST)  •  19 Nov 2023

Stubble Burning: ਸਰਕਾਰ ਦਾ ਫਰਮਾਨ ਹੋਵੇਗਾ ਵਾਪਸ ? ਕਿਸਾਨਾਂ ਨੇ ਕਿਹਾ ਪਰਾਲੀ ਸਾੜੇ ਦਾ ਨਹੀਂ ਦੇਵਾਂਗੇ ਜੁਰਮਾਨਾ

 ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਖ਼ਤੀ ਤੋਂ ਬਾਅਦ ਪੰਜਾਬ ਤੇ ਹਰਿਆਣਾ ਸਰਕਾਰਾਂ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾ ਰਹੀਆਂ ਹਨ ਜਿਸ ਕਾਰਨ ਕਿਸਾਨ ਹੁਣ ਸਰਕਾਰ ਖਿਲਾਫ ਲਾਮਬੰਦ ਹੋਣ ਦੀ ਤਿਆਰੀ ਕਰਦੇ ਨਜ਼ਰ ਆ ਰਹੇ ਹਨ। ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੇ ਡੀਸੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ 'ਤੇ ਜੋ ਜੁਰਮਾਨਾ ਲਗਾਇਆ ਜਾ ਰਿਹਾ ਹੈ, ਉਸ ਦੀ ਅਦਾਇਗੀ ਨਾ ਕਰਨ ਲਈ ਕਿਹਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇਹ ਹੁਕਮ ਵਾਪਸ ਲਏ ਜਾਣ ਦੀ ਗੱਲ ਚੱਲ ਰਹੀ ਹੈ।

10:32 AM (IST)  •  19 Nov 2023

Punjab and Haryana High Court : ਵਿਆਹੁਤਾ ਹੋਣ ਦੇ ਬਾਵਜੂਦ ਵੀ ਕਿਸੇ ਹੋਰ ਔਰਤ ਨਾਲ Live-in Relationship 'ਚ ਰਹਿਣਾ ਅਪਰਾਧ! ਜਾਣੋ ਕਿਉਂ ਹਾਈਕੋਰਟ ਨੇ ਸੁਣਾਇਆ ਇਹ ਫ਼ੈਸਲਾ

 ਜੇ ਪਤੀ ਆਪਣੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਕਿਸੇ ਹੋਰ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ (Live-in Relationship) ਵਿੱਚ ਰਹਿੰਦਾ ਹੈ, ਤਾਂ ਉਸਨੂੰ ਦੋਸ਼ੀ ਮੰਨਿਆ ਜਾ ਸਕਦਾ ਹੈ। ਜੋ ਕਿ ਭਾਰਤ ਵਿੱਚ ਬਿਨਾਂ ਤਲਾਕ ਦੇ ਦੂਜੇ ਵਿਆਹ ਦੇ ਬਰਾਬਰ ਮੰਨਿਆ ਜਾਵੇਗਾ ਅਤੇ ਦੂਜੇ ਵਿਆਹ ਲਈ ਦੋਸ਼ੀ ਮੰਨਿਆ ਜਾ ਸਕਦਾ ਹੈ। ਇਹ ਨਿਯਮ ਔਰਤਾਂ 'ਤੇ ਵੀ ਲਾਗੂ ਹੁੰਦਾ ਹੈ ਜੇ ਉਹ ਆਪਣੇ ਪਤੀ ਨੂੰ ਤਲਾਕ ਦਿੱਤੇ, ਬਿਨਾਂ ਕਿਸੇ ਹੋਰ ਮਰਦ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਆਉਂਦੀ ਹੈ ਤਾਂ ਉਸ ਨੂੰ ਵੀ ਦੋਸ਼ੀ ਹੀ ਮੰਨਿਆ ਜਾਵੇਗਾ।

10:31 AM (IST)  •  19 Nov 2023

Weather Update: ਵਿਗੜੇਗਾ ਮੌਸਮ, ਠੰਢ ਤੋੜੇਗੀ ਰਿਕਾਰਡ, ਮੌਸਮ ਵਿਭਾਗ ਵੱਲੋਂ ਬਾਰਸ਼ ਦਾ ਅਲਰਟ

ਮੌਸਮ 'ਚ ਬਦਲਾਅ ਦੇ ਨਾਲ ਹੀ ਦੇਸ਼ ਦੇ ਕਈ ਹਿੱਸਿਆਂ 'ਚ ਸਰਦੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ, ਬਿਹਾਰ, ਯੂਪੀ, ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਹਲਕੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਵਿੱਚ ਪਾਰਾ 11 ਡਿਗਰੀ ਤੱਕ ਡਿੱਗ ਗਿਆ ਹੈ। ਲੋਕ ਹੁਣ ਗਰਮ ਕੱਪੜੇ ਪਾ ਕੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਚੰਡੀਗੜ੍ਹ 'ਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 14 ਡਿਗਰੀ ਰਿਹਾ ਤੇ ਅਗਲੇ ਕੁਝ ਦਿਨਾਂ 'ਚ ਪਾਰਾ 12 ਡਿਗਰੀ ਦੇ ਆਸ-ਪਾਸ ਡਿੱਗ ਸਕਦਾ ਹੈ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Advertisement
ABP Premium

ਵੀਡੀਓਜ਼

Beas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀBarnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Indian-Origin Schoolgirl: ਭਾਰਤੀ ਮੂਲ ਦੀ 9 ਸਾਲ ਦੀ ਬੱਚੀ ਨੇ ਰਚਿਆ ਇਤਿਹਾਸ, ਬਣੀ ਇੰਗਲੈਂਡ ਦੀ ਸ਼ਤਰੰਜ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Viral Video: ਲੱਖਾਂ ਦੀ ਭੀੜ ਵਿਚਾਲੇ ਰੋਹਿਤ ਸ਼ਰਮਾ ਅਚਾਨਕ ਬੱਸ ਤੋਂ ਉਤਰੇ, ਫਿਰ ਨੱਚਦੇ ਹੋਏ ਪਹੁੰਚੇ ਸਟੇਡੀਅਮ, ਵੀਡੀਓ ਦੇਖ ਫੈਨਜ਼ ਖੂਬ ਲੁੱਟਾ ਰਹੇ ਪਿਆਰ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Team India: ਵਿਰਾਟ, ਰੋਹਿਤ ਸਣੇ ਟੀਮ ਇੰਡੀਆ ਨੇ 'ਚੱਕ ਦੇ ਇੰਡੀਆ' ਗੀਤ 'ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋਇਆ ਵਾਇਰਲ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
Punjab Weather Update: ਪੰਜਾਬ 'ਚ ਮੀਂਹ ਨੂੰ ਲੈ ਕੇ IMD ਵੱਲੋਂ ਜਾਰੀ ਕੀਤੀ ਇਹ ਚੇਤਾਵਨੀ, ਜਾਣੋ ਹੋਰ ਕਿੰਨੇ ਦਿਨ ਪਵੇਗਾ ਮੀਂਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ
ਗਰਲਫ੍ਰੈਂਡ ਨੂੰ ਅੱਧੀ ਰਾਤ ਨੂੰ ਮਿਲਣ ਪਹੁੰਚਿਆ ਸੀ ਪ੍ਰੇਮੀ, ਰੰਗੇ ਹੱਥੀਂ ਫੜੇ ਗਏ ਤਾਂ ਪਰਿਵਾਰ ਨੇ ਕਰਵਾ 'ਤਾ ਵਿਆਹ
ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ
ਇਸ ਦਿਨ ਲਾਂਚ ਹੋਵੇਗਾ Lava Blaze X 5G, ਜਾਣੋ ਭਾਰਤੀ ਕੰਪਨੀ ਦੇ 'ਮੇਡ ਇਨ ਇੰਡੀਆ' ਫੋਨ ਦੇ ਖਾਸ ਫੀਚਰਸ
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Embed widget