1 ਮਈ ਤੋਂ ATM 'ਚੋਂ ਪੈਸਾ ਕੱਢਾਉਣਾ ਤੇ ਬੈਂਕ ਬੈਲੈਂਸ ਚੈੱਕ ਕਰਨਾ ਹੋਵੇਗਾ ਮਹਿੰਗਾ, ਜਾਣੋ ਕਿਹੜੇ-ਕਿਹੜੇ ਦੇਣੇ ਪੈਣੇ ਖਰਚੇ
ਬਹੁਤ ਸਾਰੇ ਲੋਕ ਜੋ ਕਿ ਪੈਸੇ ਕੱਢਵਾਉਣ ਲਈ ਏਟੀਐੱਮ ਦੀ ਵਰਤੋਂ ਕਰਦੇ ਹਨ। ਅਜਿਹੇ ਚ ਜੇਕਰ ਤੁਸੀਂ ਵੀ ATM ਦੀ ਵਰਤੋਂ ਕਰਦੇ ਹੋ। ਤਾਂ ਇਹ ਖਬਰ ਤੁਹਾਨੂੰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਕਿਉਂਕਿ ਇੱਕ ਮਈ 2025 ਤੋਂ ਐਟੀਐਮ ਦੇ ਨਿਯਮਾਂ ਵਿੱਚ ਤਬਦੀਲੀ

ATM New Rules: ਅੱਜਕੱਲ ਹਰ ਕੋਈ ਐਟੀਐਮ ਦੀ ਵਰਤੋਂ ਕਰਦਾ ਹੈ। ਇਸ ਲਈ ਇਹ ਖਬਰ ਉਹਨਾਂ ਲੋਕਾਂ ਲਈ ਮਹੱਤਵਪੂਰਨ ਹੈ। ਇੱਕ ਮਈ 2025 ਤੋਂ ਐਟੀਐਮ ਦੇ ਨਿਯਮਾਂ ਵਿੱਚ ਤਬਦੀਲੀ ਹੋਣ ਜਾ ਰਹੀ ਹੈ। ਮਤਲਬ ਕਿ ਐਟੀਐਮ ਦੇ ਚਾਰਜ ਵਿੱਚ ਹੁਣ ਤਬਦੀਲੀ ਹੋ ਰਹੀ ਹੈ। ਆਰਬੀਆਈ (RBI) ਨੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਐਈ) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਦੂਜੇ ਬੈਂਕ ਦੇ ਐਟੀਐਮ ਤੋਂ ਪੈਸਾ ਕੱਢਣਾ ਮਹਿੰਗਾ ਹੋ ਜਾਵੇਗਾ।
ਇੱਕ ਮਈ 2025 ਤੋਂ ਦੂਜੇ ਬੈਂਕ ਦੇ ਐਟੀਐਮ ਤੋਂ ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਪੈਸਾ ਕੱਢਣ 'ਤੇ ਪਹਿਲਾਂ ਜਿੱਥੇ 17 ਰੁਪਏ ਲੱਗਦੇ ਸਨ, ਹੁਣ ਉਹ 19 ਰੁਪਏ ਹੋ ਜਾਣਗੇ। ਇਸਦੇ ਨਾਲ ਹੀ, ਬੈਲੈਂਸ ਚੈੱਕ ਕਰਨ ਦਾ ਚਾਰਜ ਵੀ 7 ਰੁਪਏ ਤੋਂ ਵਧਾ ਕੇ 9 ਰੁਪਏ ਕਰ ਦਿੱਤਾ ਗਿਆ ਹੈ। ਬੈਂਕ ਆਪਣੇ ਗਾਹਕਾਂ ਨੂੰ ਦੂਜੇ ਐਟੀਐਮ ਵਿੱਚ ਮਹੀਨੇ ਵਿੱਚ ਮੈਟਰੋ ਸ਼ਹਿਰਾਂ ਵਿੱਚ 5 ਅਤੇ ਨਾਨ-ਮੈਟਰੋ ਵਿੱਚ 3 ਮੁਫ਼ਤ ਲੈਣ-ਦੇਣ ਦੀ ਸੀਮਾ ਦਿੰਦੇ ਹਨ। ਇਸ ਤੋਂ ਉਪਰ ਕੀਤੇ ਗਏ ਲੈਣ-ਦੇਣ 'ਤੇ ਇਹ ਵਧੇਰੇ ਚਾਰਜ ਲਾਗੂ ਹੋਣਗੇ।
ਏਟੀਐਮ ਚਾਰਜ ਵਧੇਗਾ
ਏਟੀਐਮ ਚਾਰਜ ਵਧਾਉਣ ਦਾ ਕਾਰਣ ਹੈ ਕਿ ਏਟੀਐਮ ਨੈਟਵਰਕ ਓਪਰੇਟਰ ਅਤੇ ਵ੍ਹਾਈਟ ਲੇਬਲ ਏਟੀਐਮ ਕੰਪਨੀਆਂ ਵੱਲੋਂ ਇੰਟਰਚੇਂਜ ਫੀਸ ਵਧਾਉਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦਾ ਮੈਨਟਿਨੈਂਸ ਅਤੇ ਓਪਰੇਸ਼ਨ ਖਰਚ ਪਹਿਲਾਂ ਦੇ ਮੁਕਾਬਲੇ ਵਧ ਗਿਆ ਸੀ। ਇਸੇ ਕਰਕੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਇਹ ਮੰਗ ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਹਮਣੇ ਰੱਖੀ ਸੀ, ਜਿਸ ਨੂੰ ਆਰਬੀਆਈ ਨੇ ਹਰਿਆ ਝੰਡੀ ਦੇ ਦਿੱਤੀ ਹੈ।
ਏਟੀਐਮ ਚਾਰਜ ਵਧਣ ਨਾਲ ਹੁਣ ਉਹਨਾਂ ਬੈਂਕਾਂ 'ਤੇ ਜ਼ਿਆਦਾ ਅਸਰ ਪਵੇਗਾ ਜੋ ਏਟੀਐਮ ਨੈਟਵਰਕ ਲਈ ਦੂਜਿਆਂ 'ਤੇ ਵੱਧ ਨਿਰਭਰ ਰਹਿੰਦੇ ਹਨ। ਕਸਟਮਰਜ਼ ਨੂੰ ਹੁਣ ਨਾਨ-ਹੋਮ ਬੈਂਕ ਏਟੀਐਮ ਤੋਂ ਪੈਸੇ ਕੱਢਣ ਜਾਂ ਬੈਲੈਂਸ ਚੈਕ ਕਰਨ 'ਤੇ ਵਧੇਰੇ ਚਾਰਜ ਦੇਣੇ ਪੈਣਗੇ। ਇਸ ਵਧੇਰੇ ਚਾਰਜ ਦੇ ਬਾਅਦ ਜੋ ਲੋਕ ਜ਼ਿਆਦਾ ਏਟੀਐਮ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਜਾਂ ਤਾਂ ਐਕਸਟਰਾ ਚਾਰਜ ਤੋਂ ਬਚਣ ਲਈ ਆਪਣੇ ਹੋਮ ਬੈਂਕ ਦੇ ਏਟੀਐਮ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਡਿਜੀਟਲ ਪੇਮੈਂਟ ਓਪਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਐਸਬੀਆਈ ਨੇ ਆਪਣੇ ਕਸਟਮਰਜ਼ ਲਈ ਏਟੀਐਮ ਟ੍ਰਾਂਜ਼ੈਕਸ਼ਨ ਅਤੇ ਚਾਰਜ ਵਿੱਚ ਪਹਿਲਾਂ ਹੀ ਬਦਲਾਵ ਕੀਤਾ ਹੈ ਅਤੇ ਇਹ 1 ਫਰਵਰੀ 2025 ਤੋਂ ਲਾਗੂ ਹੋ ਚੁੱਕਾ ਹੈ। ਪਰ ਅਰਬੀਐਈ ਦੇ ਹੁਕਮਾਂ ਅਨੁਸਾਰ 1 ਮਈ 2025 ਤੋਂ ਕੈਸ਼ ਕੱਢਣ 'ਤੇ ਹੁਣ ਪਹਿਲਾਂ ਨਾਲੋਂ ਜ਼ਿਆਦਾ ਚਾਰਜ ਦੇਣਾ ਪਏਗਾ।






















