Gold and Silver Rate: ਆਮ ਲੋਕਾਂ ਦੇ ਬਸ ਦੀ ਗੱਲ ਨਹੀਂ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ, ਹੁਣ ਇੰਨਾ ਮਹਿੰਗਾ ਹੋ ਸਕਦਾ, ਜਾਣੋ
Gold-Silver Rate: ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇੰਨਾ ਵਾਧਾ ਹੋ ਗਿਆ ਹੈ ਕਿ ਆਮ ਲੋਕਾਂ ਲਈ ਇਸ ਨੂੰ ਖਰੀਦਣਾ ਕਾਫੀ ਔਖਾ ਹੋ ਗਿਆ ਹੈ। ਜਾਣੋ ਕੀ ਕਹਿੰਦੇ ਮਾਹਰ ਕੀਮਤਾਂ ਵਧਣਗੀਆਂ ਕਿ ਨਹੀਂ ਜਾਂ ਫਿਰ ਇਦਾਂ ਹੀ ਰਹਿਣਗੇ ਹਾਲਾਤ।
Gold-Silver Rate: ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਪਿਛਲੇ ਦਿਨੀਂ ਜਿੱਥੇ ਸੋਨੇ ਦੀਆਂ ਕੀਮਤਾਂ 70,850 ਰੁਪਏ ਪ੍ਰਤੀ 10 ਗ੍ਰਾਮ ਸੀ, ਤਾਂ ਉੱਥੇ ਚਾਂਦੀ ਦੀਆਂ ਕੀਮਤਾਂ ਵੀ 81,313 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਪਿਛਲੇ ਦਿਨੀਂ ਵਧੀਆਂ ਕੀਮਤਾਂ ਲੋਕਾਂ ਨੇ ਵੱਟ ਕੱਢ ਦਿੱਤੇ ਸੀ।
ਦਰਅਸਲ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਕਈ ਕਾਰਨ ਹਨ। ਇਸ ਤੋਂ ਬਾਅਦ ਹੁਣ ਚਾਂਦੀ ਦੀ ਕੀਮਤ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦਾ ਅੰਕੜਾ ਪਾਰ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਆਰਥਿਕ ਕਾਰਨਾਂ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਨੂੰ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਸੋਨੇ-ਚਾਂਦੀ ਦੀ ਖਰੀਦਦਾਰੀ ਤੇਜ਼ੀ ਨਾਲ ਵਧੀ ਹੈ।
ਪਿਛਲੇ ਸਾਲ ਸੋਨੇ ਦੀ ਕੀਮਤ ਵਿੱਚ ਲਗਭਗ 13 ਫੀਸਦੀ ਵਾਧਾ ਹੋਇਆ ਸੀ, ਤਾਂ ਚਾਂਦੀ ਦੀ ਕੀਮਤ ਵੀ ਕਰੀਬ 7.19 ਫੀਸਦੀ ਵਧੀ ਸੀ। ਇਸ ਦੇ ਨਾਲ ਹੀ ਜੇਕਰ ਅਸੀਂ 2024 ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਸ ਸਾਲ 8 ਅਪ੍ਰੈਲ ਤੱਕ ਚਾਂਦੀ ਦੀਆਂ ਕੀਮਤਾਂ ਵਿੱਚ ਲਗਭਗ 11 ਫੀਸਦੀ ਅਤੇ ਸੋਨੇ ਦੀਆਂ ਕੀਮਤਾਂ ਵਿੱਚ ਲਗਭਗ 15 ਫੀਸਦੀ ਵਾਧਾ ਹੋਇਆ ਹੈ।
ਦਰਅਸਲ ਪਿਛਲੇ ਦਿਨੀਂ ਵਧੀਆਂ ਕੀਮਤਾਂ ‘ਤੇ ਕਾਰੋਬਾਰੀ ਮੋਤੀਲਾਲ ਓਸਵਾਲ ਨੇ ਕਿਹਾ ਕਿ ਹਾਲੇ ਕੋਈ ਉਮੀਦ ਨਹੀਂ ਹੈ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਘੱਟ ਹੋਣਗੀਆਂ। ਫਿਲਹਾਲ ਸੋਨਾ ਇੱਕ ਲੱਖ ਰੁਪਏ ਪ੍ਰਤੀ ਕਿਲੋ ਤੱਕ ਜਾ ਸਕਦਾ ਹੈ। ਇਸ ਮੀਡੀਅਮ ਤੋਂ ਲੰਬੇ ਸਮੇਂ ਤੱਕ ਇਸ ਦੇ 92 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ 'ਤੇ ਰਹਿਣ ਦੀ ਉਮੀਦ ਹੈ। ਭੂ-ਰਾਜਨੀਤਿਕ ਤਣਾਅ ਨੇ ਨਿਵੇਸ਼ਕਾਂ ਦਾ ਰਵੱਈਆ ਬਦਲ ਦਿੱਤਾ ਹੈ।
ਇਸ ਤੋਂ ਇਲਾਵਾ ਇੰਡਸਟਰੀ 'ਚ ਚਾਂਦੀ ਦੀ ਮੰਗ ਵੀ ਤੇਜ਼ੀ ਨਾਲ ਵਧੀ ਹੈ। ਇਨ੍ਹਾਂ ਵਿੱਚ ਆਟੋਮੋਟਿਵ ਅਤੇ ਖਪਤਕਾਰ ਇਲੈਕਟ੍ਰੋਨਿਕਸ ਸ਼ਾਮਲ ਹਨ। ਸੂਰਜੀ ਊਰਜਾ ਦੀ ਮੰਗ ਵਧਣ ਨਾਲ ਚਾਂਦੀ ਦੀ ਮੰਗ ਵੀ ਵਧੇਗੀ।
ਇਹ ਵੀ ਪੜ੍ਹੋ: Metro Fare: ਮੈਟਰੋ ਨੇ ਇੱਕੋ ਝਟਕੇ 'ਚ ਵਧਾਇਆ ਕਿਰਾਇਆ, ਇਸ ਸ਼ਹਿਰ 'ਚ ਰੋਜ਼ ਦਾ ਸਫਰ ਹੋਇਆ ਮਹਿੰਗਾ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।