PM Mudra Loan : ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪੈਸੇ ਨਹੀਂ! ਸਰਕਾਰੀ ਸਕੀਮ ਦਾ ਉਠਾਓ ਫਾਇਦਾ, 20 ਲੱਖ ਰੁਪਏ ਤੱਕ ਮਿਲਦਾ ਫੰਡ
PM Mudra Loan Yojana: ਪ੍ਰਧਾਨ ਮੰਤਰੀ ਮੁਦਰਾ ਕਰਜ਼ਾ ਯੋਜਨਾ ਤਹਿਤ ਉਪਲਬਧ ਕਰਜ਼ਿਆਂ 'ਤੇ ਵਿਆਜ ਦਰਾਂ ਕਾਫ਼ੀ ਘੱਟ ਹਨ। ਇਹ ਵਿਆਜ ਦਰਾਂ 9 ਤੋਂ 12 ਪ੍ਰਤੀਸ਼ਤ ਦੇ ਵਿਚਕਾਰ ਹਨ। ਇਸ ਤੋਂ ਇਲਾਵਾ ਕਰਜ਼ੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਚਾਰਜ ਨਹੀਂ।

PM Mudra Loan Yojana: ਵਿਦੇਸ਼ਾਂ ਵਿੱਚ ਪ੍ਰਵਾਸੀਆਂ ਉਪਰ ਸ਼ਿਕੰਜਾ ਕੱਸਣ ਤੇ ਵੀਜ਼ਾ ਨਿਯਮ ਸਖਤ ਕਰਨ ਮਗਰੋਂ ਸੂਬੇ ਦੇ ਨੌਜਵਾਨ ਦੋਚਿੱਤੀ ਵਿੱਚ ਹਨ ਕਿ ਹੁਣ ਕੀ ਕੀਤਾ ਜਾਏ। ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਕੋਲ ਜ਼ਮੀਨ ਹੈ ਜਿਸ ਉਪਰ ਉਹ ਖੇਤੀ ਜਾਂ ਫਿਰ ਕੋਈ ਸਹਾਇਕ ਧੰਦਾ ਕਰ ਸਕਦੇ ਹਨ ਪਰ ਜਿਨ੍ਹਾਂ ਕੋਲ ਜ਼ਮੀਨ ਨਹੀਂ, ਉਨ੍ਹਾਂ ਲਈ ਵੀ ਕੇਂਦਰ ਸਰਕਾਰ ਦੀ ਇੱਕ ਚੰਗੀ ਸਕੀਮ ਹੈ ਜਿਸ ਦਾ ਲਾਹਾ ਲੈ ਕੇ ਉਹ ਆਪਣਾ ਧੰਦਾ ਸ਼ੁਰੂ ਕਰ ਸਕਦੇ ਹਨ। ਜੀ ਹਾਂ, ਇਸ ਸਕੀਮ ਦਾ ਨਾਂ ਪੀਐਮ ਮੁੱਦਰਾ ਲੋਨ ਯੋਜਨਾ (PM Mudra Loan Yojana) ਹੈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਮੁਦਰਾ ਕਰਜ਼ਾ ਯੋਜਨਾ ਸਾਲ 2015 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਉਦੇਸ਼ ਲੋਕਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਤਹਿਤ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 20 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ। ਇਸ ਯੋਜਨਾ ਤਹਿਤ ਇਹ ਕਰਜ਼ਾ ਸਿਰਫ਼ ਗੈਰ-ਕਾਰਪੋਰੇਟ ਤੇ ਗੈਰ-ਖੇਤੀਬਾੜੀ ਕਾਰੋਬਾਰਾਂ ਲਈ ਦਿੱਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਮੁਦਰਾ ਕਰਜ਼ਾ ਯੋਜਨਾ ਤਹਿਤ ਉਪਲਬਧ ਕਰਜ਼ਿਆਂ 'ਤੇ ਵਿਆਜ ਦਰਾਂ ਕਾਫ਼ੀ ਘੱਟ ਹਨ। ਇਹ ਵਿਆਜ ਦਰਾਂ 9 ਤੋਂ 12 ਪ੍ਰਤੀਸ਼ਤ ਦੇ ਵਿਚਕਾਰ ਹਨ। ਇਸ ਤੋਂ ਇਲਾਵਾ ਕਰਜ਼ੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਚਾਰਜ ਨਹੀਂ। ਇਹ ਕਰਜ਼ਾ ਤਿੰਨ ਸ਼੍ਰੇਣੀਆਂ ਅਧੀਨ ਦਿੱਤਾ ਜਾਂਦਾ ਹੈ। ਇਸ ਵਿੱਚ ਸ਼ਿਸ਼ੂ ਲੋਨ, ਕਿਸ਼ੋਰ ਲੋਨ ਤੇ ਤਰੁਣ ਲੋਨ ਸ਼ਾਮਲ ਹਨ। ਸ਼ਿਸ਼ੂ ਲੋਨ ਤਹਿਤ ਤੁਸੀਂ 50,000 ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ। ਤੁਸੀਂ ਕਿਸ਼ੋਰ ਲੋਨ ਵਿੱਚ 5 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ। ਜਦੋਂਕਿ ਤਰੁਣ ਲੋਨ ਵਿੱਚ ਤੁਸੀਂ 20 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹੋ।
ਇਹ ਲੋਨ ਉਨ੍ਹਾਂ ਲੋਕਾਂ ਲਈ ਵੀ ਫਾਇਦੇਮੰਦ ਹੈ ਜੋ ਨੌਕਰੀ ਕਰਨਾ ਪਸੰਦ ਨਹੀਂ ਕਰਦੇ ਤੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ। ਜੋ ਲੋਕ ਪੈਸੇ ਦੀ ਘਾਟ ਕਾਰਨ ਆਪਣਾ ਕਾਰੋਬਾਰ ਸ਼ੁਰੂ ਨਹੀਂ ਕਰ ਪਾ ਰਹੇ, ਉਹ ਇਸ ਸਕੀਮ ਦਾ ਲਾਹਾ ਲੈ ਸਕਦੇ ਹਨ। ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਇਸ ਸਕੀਮ ਵਿੱਚ ਤੁਹਾਨੂੰ ਘੱਟ ਵਿਆਜ ਦਰ 'ਤੇ ਆਸਾਨੀ ਨਾਲ ਕਰਜ਼ਾ ਮਿਲੇਗਾ। ਇਸ ਲਈ ਕਿਸੇ ਗਰੰਟੀ ਦੀ ਵੀ ਲੋੜ ਨਹੀਂ ਹੁੰਦੀ।






















