ਜੇਕਰ ਤੁਸੀਂ ਬਚਤ ਖਾਤੇ 'ਚ ਇਸ ਤੋਂ ਵੱਧ ਪੈਸੇ ਕਰਦੇ ਹੋ ਜਮ੍ਹਾ ਤਾਂ ਲੱਗੇਗਾ ਭਾਰੀ ਜ਼ੁਰਮਾਨਾ, IT ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਸ
ਭਾਰਤ ਵਿੱਚ ਬਚਤ ਖਾਤਾ ਖੋਲ੍ਹਣ 'ਤੇ ਕੋਈ ਪਾਬੰਦੀ ਨਹੀਂ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਇੱਕ ਤੋਂ ਵੱਧ ਖਾਤੇ ਖੋਲ੍ਹ ਕੇ ਰੱਖ ਲੈਂਦੇ ਹਨ। ਇਹ ਖਾਤੇ ਪੈਸੇ ਜਮ੍ਹਾ ਕਰਨ ਲਈ ਇੱਕ ਸੁਰੱਖਿਅਤ ਜਗ੍ਹਾ ਹਨ, ਜਿੱਥੇ ਬੈਂਕ ਜਮ੍ਹਾ ਕੀਤੀ ਗਈ ਰਕਮ 'ਤੇ ਵਿਆਜ ਵੀ ਦਿੰਦਾ ਹੈ।
Saving Account Rules: ਅੱਜ ਦੇਸ਼ ਵਿੱਚ ਹਰ ਵਿਅਕਤੀ, ਚਾਹੇ ਉਹ ਬੱਚਾ ਹੋਵੇ, ਨੌਜਵਾਨ ਹੋਵੇ, ਬਜ਼ੁਰਗ ਹੋਵੇ ਜਾਂ ਔਰਤ ਹੋਵੇ, ਹਰ ਕਿਸੇ ਕੋਲ ਬਚਤ ਖਾਤਾ ਹੁੰਦਾ ਹੈ। ਇਸ ਡਿਜੀਟਲ ਯੁੱਗ ਵਿੱਚ ਲੈਣ-ਦੇਣ ਲਈ ਤੁਹਾਡੇ ਕੋਲ ਇਹ ਹੋਣਾ ਵੀ ਜ਼ਰੂਰੀ ਹੈ, ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਬਚਤ ਖਾਤੇ ਦੀ ਵੀ ਇੱਕ ਲਿਮਿਟ ਹੁੰਦੀ ਹੈ।
ਜੇਕਰ ਤੁਸੀਂ ਇਸ ਲਿਮਿਟ ਨੂੰ ਪਾਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ। ਹਾਲ ਹੀ ਵਿੱਚ ਇਨਕਮ ਟੈਕਸ ਵਿਭਾਗ ਨੇ ਬਚਤ ਖਾਤੇ ਨਾਲ ਸਬੰਧਤ ਕੁਝ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਆਓ ਜਾਣਦੇ ਹਾਂ ਉਨ੍ਹਾਂ ਬਾਰੇ-
ਭਾਰਤ ਵਿੱਚ ਬਚਤ ਖਾਤਾ ਖੋਲ੍ਹਣ 'ਤੇ ਕੋਈ ਪਾਬੰਦੀ ਨਹੀਂ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਇੱਕ ਤੋਂ ਵੱਧ ਖਾਤੇ ਖੋਲ੍ਹ ਕੇ ਰੱਖ ਲੈਂਦੇ ਹਨ। ਇਹ ਖਾਤੇ ਪੈਸੇ ਜਮ੍ਹਾ ਕਰਨ ਲਈ ਇੱਕ ਸੁਰੱਖਿਅਤ ਜਗ੍ਹਾ ਹਨ, ਜਿੱਥੇ ਬੈਂਕ ਜਮ੍ਹਾ ਕੀਤੀ ਗਈ ਰਕਮ 'ਤੇ ਵਿਆਜ ਵੀ ਦਿੰਦਾ ਹੈ। ਹਾਲਾਂਕਿ, ਜੁਰਮਾਨੇ ਦੇ ਖਰਚਿਆਂ ਤੋਂ ਬਚਣ ਲਈ ਜ਼ੀਰੋ-ਬੈਲੇਂਸ ਖਾਤਿਆਂ ਨੂੰ ਛੱਡ ਕੇ, ਘੱਟੋ-ਘੱਟ ਬਕਾਇਆ ਰੱਖਣਾ ਜ਼ਰੂਰੀ ਹੈ।
ਪੈਸੇ ਜਮ੍ਹਾ ਕਰਵਾਉਣ ਦੇ ਨਿਯਮ
ਜੇਕਰ ਤੁਸੀਂ 50,000 ਜਾਂ ਇਸ ਤੋਂ ਵੱਧ ਦੀ ਰਕਮ ਜਮ੍ਹਾ ਕਰਦੇ ਹੋ ਤਾਂ ਤੁਹਾਨੂੰ ਆਪਣਾ ਪੈਨ (ਸਥਾਈ ਖਾਤਾ ਨੰਬਰ) ਦੇਣਾ ਹੋਵੇਗਾ।
ਤੁਸੀਂ ਪ੍ਰਤੀ ਦਿਨ 1 ਲੱਖ ਰੁਪਏ ਤੱਕ ਨਕਦ ਜਮ੍ਹਾ ਕਰਵਾ ਸਕਦੇ ਹੋ।
ਗੈਰ-ਨਿਯਮਿਤ ਨਕਦੀ ਜਮ੍ਹਾ ਕਰਵਾਉਣ ਵਾਲਾ ਵਿਅਕਤੀ ਪੈਨ ਤੋਂ ਬਿਨਾਂ 2.50 ਲੱਖ ਰੁਪਏ ਤੱਕ ਜਮ੍ਹਾਂ ਕਰ ਸਕਦਾ ਹੈ।
ਟੈਕਸਦਾਤਾਵਾਂ ਦੇ ਸਾਰੇ ਖਾਤਿਆਂ ਵਿੱਚ ਪ੍ਰਤੀ ਵਿੱਤੀ ਸਾਲ ਵੱਧ ਤੋਂ ਵੱਧ 10 ਲੱਖ ਰੁਪਏ ਦੀ ਨਕਦੀ ਜਮ੍ਹਾ ਕੀਤੀ ਜਾ ਸਕਦੀ ਹੈ।
ਜੇਕਰ ਤੁਸੀਂ ਇੱਕ ਵਿੱਤੀ ਸਾਲ ਵਿੱਚ 10 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾ ਕਰਦੇ ਹੋ ਤਾਂ ਆਮਦਨ ਕਰ ਵਿਭਾਗ ਦੁਆਰਾ ਜਾਂਚ ਕੀਤੀ ਜਾਂਦੀ ਹੈ। ਖਾਤਾ ਧਾਰਕਾਂ ਨੂੰ ਆਪਣੇ ਇਨਕਮ ਟੈਕਸ ਰਿਟਰਨਾਂ ਵਿੱਚ ਅਜਿਹੀਆਂ ਵੱਡੀਆਂ ਜਮ੍ਹਾਂ ਰਾਸ਼ੀਆਂ ਲਈ ਇੱਕ ਤਸੱਲੀਬਖਸ਼ ਸਪੱਸ਼ਟੀਕਰਨ ਦੇਣਾ ਹੁੰਦਾ ਹੈ। ਜੇਕਰ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਟੈਕਸ ਅਧਿਕਾਰੀਆਂ ਵਲੋਂ ਤੁਹਾਨੂੰ ਜ਼ੁਰਮਾਨਾ ਲਾਇਆ ਜਾ ਸਕਦਾ ਜਾਂ ਜਾਂਚ ਕੀਤੀ ਜਾ ਸਕਦੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।