ਪੜਚੋਲ ਕਰੋ
30 ਜੂਨ ਤੋਂ ਪਹਿਲਾਂ ਨਿਬੇੜ ਲਓ ਇਹ ਬੇਹੱਦ ਜ਼ਰੂਰੀ ਕੰਮ, ਨਹੀਂ ਤਾਂ ਝੱਲਣਾ ਪੈ ਸਕਦਾ ਨੁਕਸਾਨ
ਹੁਣ 30 ਜੂਨ ਨੂੰ ਬਹੁਤਾ ਸਮਾਂ ਨਹੀਂ ਬਚਿਆ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਟੈਕਸ ਤੇ ਬੈਂਕਿੰਗ ਨਾਲ ਜੁੜੇ ਵੱਖ ਵੱਖ ਕੰਮਾਂ ਨੂੰ ਪੂਰਾ ਕਰਨ ਲਈ ਇਸ ਤਾਰੀਖ ਨੂੰ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ।

ਨਵੀਂ ਦਿੱਲੀ: ਲੌਕਡਾਊਨ ਕਾਰਨ ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਦੀ ਸਮਾਂ ਸੀਮਾਂ ਵਧਾ ਕੇ 30 ਜੂਨ ਕਰ ਦਿੱਤੀ ਸੀ। ਇਨ੍ਹਾਂ ਵਿੱਚ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ, ਟੈਕਸ ਵਿੱਚ ਛੋਟ ਪਾਉਣ ਲਈ ਨਿਵੇਸ਼ ਕਰਨ ਦੀ ਮਿਆਦ ਸ਼ਾਮਲ ਹੈ। ਹੁਣ 30 ਜੂਨ ਨੂੰ ਬਹੁਤਾ ਸਮਾਂ ਨਹੀਂ ਬਚਿਆ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਟੈਕਸ ਤੇ ਬੈਂਕਿੰਗ ਨਾਲ ਜੁੜੇ ਵੱਖ ਵੱਖ ਕੰਮਾਂ ਨੂੰ ਪੂਰਾ ਕਰਨ ਲਈ ਇਸ ਤਾਰੀਖ ਨੂੰ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ। ਆਉ ਜਾਣਦੇ ਹਾਂ ਕਿ ਕਹਿੜੇ ਕਿਹੜੇ ਐਸੇ ਕੰਮ ਹਨ ਜੋ ਤੁਹਾਨੂੰ 30 ਜੂਨ ਤੋਂ ਪਹਿਲਾਂ ਖ਼ਤਮ ਕਰਨੇ ਹਨ। 1. ਟੈਕਸ ਛੋਟ ਪ੍ਰਾਪਤ ਕਰਨ ਲਈ ਨਿਵੇਸ਼ ਦੀ ਆਖਰੀ ਮਿਤੀ: ਜੇ ਤੁਸੀਂ ਵਿੱਤੀ ਸਾਲ 2019-20 ਲਈ ਟੈਕਸ ਛੋਟ ਦਾ ਲਾਭ ਲੈਣਾ ਚਾਹੁੰਦੇ ਹੋ ਤੇ ਇਨਕਮ ਟੈਕਸ ਐਕਟ ਦੇ ਪ੍ਰਬੰਧ ਦੇ ਅਨੁਸਾਰ ਤੈਅ ਸੀਮਾ 'ਤੱਕ ਨਿਵੇਸ਼ ਨਹੀਂ ਕੀਤਾ ਹੈ, ਤਾਂ ਤੁਹਾਡੇ ਕੋਲ ਅਜੇ ਵੀ ਨਿਵੇਸ਼ ਕਰਨ ਲਈ ਕੁਝ ਦਿਨ ਬਚੇ ਹਨ। ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ 2.ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਮਿਆਦ: ਤੁਸੀਂ ਆਪਣੇ PAN ਕਾਰਡ ਨੂੰ 12 ਅੰਕੇ ਦੇ ਆਧਾਰ ਨੰਬਰ ਨਾਲ 30 ਜੂਨ ਤੱਕ ਲਿੰਕ ਕਰ ਸਕਦੇ ਹੋ। 3.ਵੱਖ-ਵੱਖ ਸਕੀਮਾਂ ਵਿੱਚ ਨਿਵੇਸ਼ ਦੀ ਸਮੇਂ ਸੀਮਾ: ਜੇ ਤੁਸੀਂ ਪੀਪੀਐਫ ਤੇ ਸੁਕੰਨਿਆ ਸਮਰਿਤੀ ਸਕੀਮ ਵਿੱਚ ਨਿਵੇਸ਼ ਕਰਦੇ ਹੋ ਤੇ ਜੇ ਤੁਸੀਂ ਅਜੇ ਵਿੱਤੀ ਸਾਲ 2019-20 ਲਈ ਘੱਟੋ-ਘੱਟ ਜ਼ਰੂਰੀ ਨਿਵੇਸ਼ ਨਹੀਂ ਕੀਤਾ, ਤਾਂ ਤੁਹਾਡੇ ਕੋਲ ਲਗਪਗ ਹਫਤਾ ਬਚਿਆ ਹੈ। ਸਰਕਾਰ ਦੀ ਤਰਫ਼ੋਂ ਸਬੰਧਤ ਵਿਭਾਗ ਨੇ ਸਰਕੂਲਰ ਰਾਹੀਂ ਨਿਵੇਸ਼ ਦੀ ਘੱਟੋ-ਘੱਟ ਤਰੀਕ 30 ਜੂਨ ਕਰ ਦਿੱਤੀ ਸੀ। ਭਾਰਤ-ਚੀਨ ਝੜਪਾਂ ਵਾਲਾ ਵੀਡੀਓ ਆਇਆ ਸਾਹਮਣੇ, ਇੰਝ ਭਿੜੇ ਦੋਵਾਂ ਦੇਸਾਂ ਦੇ ਫੌਜੀ 4. ਦੂਜੇ ਬੈਂਕ ਦੇ ਏਟੀਐਮਜ਼ ਤੋਂ ਪੈਸੇ ਕਢਵਾਉਣ ਦੀ ਸੀਮਾ: ਕੋਵਿਡ-19 ਤੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸਰਕਾਰ ਨੇ ਲੋਕਾਂ ਨੂੰ ਕਈ ਵਾਰ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਦੀ ਆਗਿਆ ਦਿੱਤੀ ਸੀ। ਹੁਣ ਇਸ ਇਜਾਜ਼ਤ ਦੀ ਆਖਰੀ ਮਿਤੀ 30 ਜੂਨ ਤੱਕ ਹੀ ਹੈ। ਇਸ ਤੋਂ ਬਾਅਦ, ਤੁਸੀਂ ਮਹੀਨੇ 'ਚ ਕੁਝ ਵਾਰ ਬਿਨਾਂ ਕਿਸੇ ਫੀਸ ਦੇ ਦੂਜੇ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾ ਸਕਦੇ ਹੋ। 5.ਬੈਂਕ ਅਕਾਉਂਟ 'ਚ ਮਿਨੀਮਮ ਬੈਲੇਂਸ ਰੱਖਣ ਦੀ ਛੂਟ: ਬੈਂਕਾਂ ਨੇ 30 ਜੂਨ ਤੱਕ ਗਾਹਕਾਂ ਨੂੰ ਬਚਤ ਖਾਤੇ ਵਿੱਚ ਘੱਟੋ-ਘੱਟ ਬੈਲੇਂਸ ਕਾਇਮ ਰੱਖਣ ਤੋਂ ਛੋਟ ਦਿੱਤੀ ਹੈ। ਇਸਦਾ ਅਰਥ ਹੈ ਕਿ 30 ਜੂਨ ਤੋਂ ਬਾਅਦ ਬਾਅਦ ਤੁਹਾਨੂੰ ਆਪਣੇ ਖਾਤੇ ਵਿੱਚ ਬੈਂਕ ਵੱਲੋਂ ਦੱਸਿਆ ਗਿਆ ਘੱਟੋ ਘੱਟ ਬੈਲੇਂਸ ਰੱਖਣਾ ਹੋਵੇਗਾ ਨਹੀਂ ਤਾਂ ਬੈਂਕ ਤੁਹਾਡੇ ਤੋਂ ਵਾਧੂ ਚਾਰਜ ਵਸੂਲ ਸਕਦਾ ਹੈ। ਸਿਖਰ 'ਤੇ ਚੜ੍ਹੀਆਂ ਪੈਟਰਲ-ਡੀਜ਼ਲ ਦੀਆਂ ਕੀਮਤਾਂ 6.ਫਾਰਮ 15 ਜੀ/15 ਐਚ ਜਮ੍ਹਾ ਕਰਨ ਦੀ ਤਾਰੀਖ: ਇਨਕਮ ਟੈਕਸ ਅਦਾ ਕਰਨ ਵਾਲੇ ਟੀਡੀਐਸ ਦੀ ਕਟੌਤੀ ਤੋਂ ਬਚਣ ਲਈ ਫਾਰਮ 15ਜੀ/15ਐਚ ਭਰਦੇ ਹਨ। ਜੇ ਤੁਸੀਂ ਅਜੇ ਇਹ ਫਾਰਮ ਨਹੀਂ ਭਰੇ ਹਨ, ਯਾਦ ਰੱਖੋ ਕਿ ਇਸ ਨੂੰ ਭਰਨ ਦੀ ਆਖਰੀ ਮਿਤੀ ਵੀ 30 ਜੂਨ ਹੈ। ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















